ਚੋਟੀ ਦੀਆਂ 10 'ਚੋਂ 8 ਭਾਰਤੀ ਕੰਪਨੀਆਂ ਦਾ ਵਧਿਆ ਨਿਰਯਾਤ, UAE ਤੋਂ ਆਯਾਤ ਨੇ ਬਣਿਆ ਰਿਕਾਰਡ

Wednesday, Oct 23, 2024 - 04:47 PM (IST)

ਚੋਟੀ ਦੀਆਂ 10 'ਚੋਂ 8 ਭਾਰਤੀ ਕੰਪਨੀਆਂ ਦਾ ਵਧਿਆ ਨਿਰਯਾਤ, UAE ਤੋਂ ਆਯਾਤ ਨੇ ਬਣਿਆ ਰਿਕਾਰਡ

ਬਿਜ਼ਨੈੱਸ ਡੈਸਕ : ਵਣਜ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭੂ-ਰਾਜਨੀਤਿਕ ਚੁਣੌਤੀਆਂ ਅਤੇ ਸਥਿਰ ਗਲੋਬਲ ਮੰਗ ਦੇ ਬਾਵਜੂਦ ਨੀਦਰਲੈਂਡ, ਅਮਰੀਕਾ ਅਤੇ ਯੂਕੇ ਸਮੇਤ ਚੋਟੀ ਦੇ 10 ਨਿਰਯਾਤ ਕੇਂਦਰਾਂ ਵਿੱਚੋਂ 8 ਨੂੰ ਹੋਣ ਵਾਲੇ ਨਿਰਯਾਤ ਵਿਚ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਵਾਧਾ ਹੋਇਆ ਹੈ। ਹਾਲਾਂਕਿ ਅਪ੍ਰੈਲ-ਸਤੰਬਰ ਦੌਰਾਨ ਚੀਨ ਅਤੇ ਦੱਖਣੀ ਅਫਰੀਕਾ ਨੂੰ ਹੋਣ ਵਾਲਾ ਨਿਰਯਾਤ ਕ੍ਰਮਵਾਰ 9.4 ਫ਼ੀਸਦੀ ਅਤੇ 2.3 ਫ਼ੀਸਦੀ ਘਟਿਆ ਹੈ। ਇਸ ਸਮੇਂ ਦੌਰਾਨ ਭਾਰਤ ਦਾ ਕੁੱਲ ਨਿਰਯਾਤ ਮਾਮੂਲੀ ਤੌਰ 'ਤੇ 1 ਫ਼ੀਸਦੀ ਵਧ ਕੇ 213.2 ਅਰਬ ਡਾਲਰ ਹੋ ਗਿਆ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਰਾਹੁਲ ਗਾਂਧੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਸਤੰਬਰ ਦੇ ਵੱਖਰੇ ਨਿਰਯਾਤ ਦੇ ਅੰਕੜੇ ਉਪਲਬਧ ਨਹੀਂ ਹਨ ਪਰ ਪਿਛਲੇ ਕੁਝ ਮਹੀਨਿਆਂ ਦੀ ਸਥਿਤੀ ਤੋਂ ਇਹ ਪਤਾ ਲੱਗਦਾ ਹੈ ਕਿ ਭਾਰਤ ਦੇ ਦੂਜੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਚੀਨ ਨੂੰ ਹੋਣ ਵਾਲਾ ਨਿਰਯਾਤ ਸੁਸਤ ਹੋ ਗਿਆ ਹੈ। ਜਿਨ੍ਹਾਂ ਦੇਸ਼ਾਂ ਨੂੰ ਨਿਰਯਾਤ ਵਧਿਆ ਹੈ, ਉਨ੍ਹਾਂ ਵਿਚ ਅਮਰੀਕਾ (5.6 ਫ਼ੀਸਦੀ), ਸੰਯੁਕਤ ਅਰਬ ਅਮੀਰਾਤ (11.4 ਫ਼ੀਸਦੀ), ਨੀਦਰਲੈਂਡ (36.7 ਫ਼ੀਸਦੀ), ਬ੍ਰਿਟੇਨ (12.4 ਫ਼ੀਸਦੀ), ਸਿੰਗਾਪੁਰ (2 ਫ਼ੀਸਦੀ), ਸਾਊਦੀ ਅਰਬ (3.6 ਫ਼ੀਸਦੀ), ਬੰਗਲਾਦੇਸ਼ (1.5 ਫ਼ੀਸਦੀ), ਜਰਮਨੀ (4.6 ਫ਼ੀਸਦੀ) ਸ਼ਾਮਲ ਹੈ।

ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ

ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਨਿਰਯਾਤ ਕੇਂਦਰ ਬਣਿਆ ਹੋਇਆ ਹੈ। ਇਸ ਤੋਂ ਬਾਅਦ ਯੂਏਈ ਅਤੇ ਨੀਦਰਲੈਂਡ ਹਨ। ਵਿੱਤੀ ਸਾਲ 2024-25 ਦੇ ਅਪ੍ਰੈਲ ਦੀ ਸ਼ੁਰੂਆਤ 'ਚ 2 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਮਈ 'ਚ ਬਰਾਮਦ 'ਚ 13 ਫ਼ੀਸਦੀ ਦਾ ਜ਼ੋਰਦਾਰ ਵਾਧਾ ਦਰਜ ਕੀਤਾ ਗਿਆ। ਉਸ ਤੋਂ ਬਾਅਦ ਜੂਨ ਵਿਚ ਵਾਧੇ ਦੀ ਦਰ ਸੁਸਤ ਹੋ ਕੇ 2.5 ਫ਼ੀਸਦੀ ਤੱਕ ਹੋ ਗਈ। ਉਸ ਤੋਂ ਬਾਅਦ ਜੁਲਾਈ ਅਤੇ ਅਗਸਤ ਵਿੱਚ ਕ੍ਰਮਵਾਰ 1.7 ਫ਼ੀਸਦੀ ਅਤੇ 9.3 ਫ਼ੀਸਦੀ ਦੀ ਸੁੰਗੜਾਅ ਆਈ। ਇਸ ਦਾ ਕਾਰਨ ਸੁਸਤ ਮੰਗ ਅਤੇ ਢੁਆਈ ਨੂੰ ਲੈ ਕੇ ਵਧੀਆਂ ਚਿੰਤਾਵਾਂ ਸਨ। ਸਤੰਬਰ 'ਚ ਨਿਰਯਾਤ ਵਿਚ 0.5 ਫ਼ੀਸਦੀ ਦਾ ਵਾਧਾ ਹੋਇਆ। 

ਇਹ ਵੀ ਪੜ੍ਹੋ - Public Holidays: ਜਾਣੋ ਕਦੋਂ ਹੋਣਗੀਆਂ ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੀਆਂ ਛੁੱਟੀਆਂ, ਪੜ੍ਹੋ ਪੂਰੀ ਲਿਸਟ

ਵਣਜ ਵਿਭਾਗ ਦੇ ਅੰਕੜੇ ਦਰਸਾਉਂਦੇ ਹਨ ਕਿ ਭਾਰਤ ਦੇ ਚੋਟੀ ਦੇ 10 ਆਯਾਤ ਭਾਈਵਾਲਾਂ ਵਿੱਚੋਂ ਸੰਯੁਕਤ ਅਰਬ ਅਮੀਰਾਤ (UAE) ਤੋਂ ਆਯਾਤ ਇਸ ਵਿੱਤੀ ਸਾਲ ਦੇ ਸ਼ੁਰੂਆਤੀ ਛੇ ਮਹੀਨਿਆਂ ਵਿੱਚ ਸਭ ਤੋਂ ਤੇਜ਼ੀ ਨਾਲ ਵਧਿਆ ਹੈ। ਵਣਜ ਵਿਭਾਗ ਮੁਤਾਬਕ ਸੰਯੁਕਤ ਅਰਬ ਅਮੀਰਾਤ ਤੋਂ ਆਯਾਤ ਸਾਲਾਨਾ ਆਧਾਰ 'ਤੇ 52 ਫ਼ੀਸਦੀ ਵਧ ਕੇ 31.45 ਅਰਬ ਡਾਲਰ ਹੋ ਗਈ, ਜਦੋਂ ਕਿ ਸਾਰੇ ਦੇਸ਼ਾਂ ਤੋਂ ਭਾਰਤ ਦਾ ਆਯਾਤ 6 ਫ਼ੀਸਦੀ ਵਧ ਕੇ 350 ਅਰਬ ਡਾਲਰ ਹੋ ਗਿਆ। ਪਿਛਲੇ ਕੁਝ ਮਹੀਨਿਆਂ ਦੀ ਸਥਿਤੀ ਇਹ ਦਰਸਾਉਂਦੀ ਹੈ ਕਿ ਪੱਛਮੀ ਏਸ਼ੀਆਈ ਦੇਸ਼ਾਂ ਤੋਂ ਦਰਾਮਦ ਵਧੀ ਹੈ, ਜਿਸਦਾ ਮੁੱਖ ਕਾਰਨ ਪੈਟਰੋਲੀਅਮ ਅਤੇ ਸੋਨੇ, ਚਾਂਦੀ ਅਤੇ ਪਲੈਟੀਨਮ ਵਰਗੀਆਂ ਕੀਮਤੀ ਧਾਤਾਂ ਦੀ ਦਰਾਮਦ ਵਿੱਚ ਵਾਧਾ ਹੈ।

UAE ਅਪ੍ਰੈਲ-ਸਤੰਬਰ ਦੌਰਾਨ ਭਾਰਤ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਅਤੇ ਦਰਾਮਦ ਭਾਈਵਾਲ ਸੀ। ਚੀਨ ਅਤੇ ਰੂਸ ਕ੍ਰਮਵਾਰ 11 ਫ਼ੀਸਦੀ ਅਤੇ 5.7 ਫ਼ੀਸਦੀ ਦੇ ਵਾਧੇ ਨਾਲ ਭਾਰਤ ਦੇ ਆਯਾਤ ਦੇ ਪ੍ਰਮੁੱਖ ਸਰੋਤ ਬਣੇ ਹੋਏ ਹਨ। ਭਾਰਤ ਦੇ ਚੋਟੀ ਦੇ 10 ਦਰਾਮਦ ਭਾਈਵਾਲਾਂ ਵਿੱਚੋਂ ਸਾਊਦੀ ਅਰਬ ਅਤੇ ਸਿੰਗਾਪੁਰ ਤੋਂ ਦਰਾਮਦ ਕ੍ਰਮਵਾਰ 13.4 ਫ਼ੀਸਦੀ ਅਤੇ 2.4 ਫ਼ੀਸਦੀ ਘਟੀ ਹੈ। ਇਸ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ 'ਚ ਅਮਰੀਕਾ, ਇਰਾਕ, ਇੰਡੋਨੇਸ਼ੀਆ, ਸਵਿਟਜ਼ਰਲੈਂਡ ਅਤੇ ਦੱਖਣੀ ਕੋਰੀਆ ਤੋਂ ਦਰਾਮਦ ਵਧੀ ਹੈ।

ਇਹ ਵੀ ਪੜ੍ਹੋ - ਸੁਹਾਗਰਾਤ ਮੌਕੇ ਲਾੜੀ ਨੇ ਕੀਤੀ ਅਜਿਹੀ ਮੰਗ ਕਿ ਵਿਗੜ ਗਈ ਲਾੜੇ ਦੀ ਹਾਲਤ, ਮਾਮਲਾ ਜਾਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News