ਇੰਡੀਅਨ ਕੋਸਟ ਗਾਰਡ ''ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ
Thursday, Nov 19, 2020 - 11:15 AM (IST)
ਨਵੀਂ ਦਿੱਲੀ— ਇੰਡੀਅਨ ਕੋਸਟ ਗਾਰਡ 'ਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਇੰਡੀਅਨ ਕੋਸਟ ਗਾਰਡ 'ਚ 10ਵੀਂ ਪਾਸ ਨੌਜਵਾਨਾਂ ਲਈ ਭਰਤੀਆਂ ਨਿਕਲੀਆਂ ਹਨ। ਕੋਸਟ ਗਾਰਡ ਦੀ ਹੋਮ ਬਰਾਂਚ ਨੇ ਮਲਾਹ ਦੇ ਵੱਖ-ਵੱਖ ਅਹੁਦਿਆਂ 'ਤੇ ਇਹ ਭਰਤੀਆਂ ਕੱਢੀਆਂ ਹਨ।
ਉਮਰ ਹੱਦ—
ਬਿਨੈਕਾਰ ਦੀ ਉਮਰ ਘੱਟ ਤੋਂ ਘੱਟ 18 ਸਾਲ ਅਤੇ ਵੱਧ ਤੋਂ ਵੱਧ 22 ਸਾਲ ਹੋਣੀ ਚਾਹੀਦੀ ਹੈ। ਐੱਸ. ਸੀ. ਅਤੇ ਐੱਸ. ਟੀ. ਵਰਗ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ 5 ਸਾਲ ਅਤੇ ਓ. ਬੀ. ਸੀ. ਨੂੰ 3 ਸਾਲ ਦੀ ਛੋਟ ਮਿਲੇਗੀ।
ਕੌਣ ਕਰ ਸਕਦਾ ਹੈ ਅਪਲਾਈ—
ਕੇਂਦਰ ਜਾਂ ਸੂਬੇ ਤੋਂ ਮਾਨਤਾ ਪ੍ਰਾਪਤ ਕਿਸੇ ਵੀ ਬੋਰਡ ਤੋਂ ਘੱਟ ਤੋਂ ਘੱਟ 50 ਫ਼ੀਸਦੀ ਅੰਕਾਂ ਨਾਲ 10ਵੀਂ ਜਮਾਤ ਪਾਸ ਕਰਨ ਵਾਲੇ ਨੌਜਵਾਨ ਇਸ ਲਈ ਅਪਲਾਈ ਕਰ ਸਕਦੇ ਹਨ। ਐੱਸ. ਸੀ./ਐੱਸ. ਟੀ. ਅਤੇ ਸਪੋਰਟਸ ਕੋਟਾ ਤਹਿਤ ਆਉਣ ਵਾਲੇ ਨੌਜਵਾਨਾਂ ਨੂੰ 5 ਫ਼ੀਸਦੀ ਅੰਕ ਦੀ ਛੋਟ ਮਿਲੇਗੀ।
ਕੀ ਹੋਵੇਗਾ ਕੰਮ—
ਕੁੱਕ ਅਤੇ ਸਟੀਵਰਡ (ਪ੍ਰਬੰਧਕ) ਦਾ ਕੰਮ ਕਰਨਾ ਹੋਵੇਗਾ। ਕੁੱਲ 50 ਅਹੁਦਿਆਂ 'ਤੇ ਭਰਤੀਆਂ ਹੋਣੀਆਂ ਹਨ। ਇਨ੍ਹਾਂ 'ਚੋਂ 20 ਅਹੁਦੇ ਆਮ ਸ਼੍ਰੇਣੀ ਲਈ ਹੋਣਗੇ।
ਕਿਵੇਂ ਹੋਵੇਗੀ ਚੋਣ—
ਪ੍ਰੀਖਿਆ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ। ਚੋਣ ਪ੍ਰੀਖਿਆ ਲਈ ਐਡਮਿਟ ਕਾਰਡ 19 ਦਸੰਬਰ 2020 ਤੋਂ ਲੈ ਕੇ 25 ਦਸੰਬਰ 2020 ਤੱਕ ਡਾਊਨਲੋਡ ਕੀਤੇ ਜਾ ਸਕਣਗੇ।
ਇੰਝ ਕਰੋ ਅਪਲਾਈ—
ਇਸ ਭਰਤੀ ਲਈ ਇੰਡੀਅਨ ਕੋਸਟ ਗਾਰਡ ਦੀ ਅਧਿਕਾਰਤ ਵੈੱਬਸਾਈਟ https://joinindiancoastguard.gov.in ਜ਼ਰੀਏ ਆਨਲਾਈਨ ਅਪਲਾਈ ਕਰਨਾ ਹੈ। ਬੇਨਤੀ ਪ੍ਰਕਿਰਿਆ 30 ਨਵੰਬਰ 2020 ਤੋਂ ਸ਼ੁਰੂ ਹੋ ਰਹੀ ਹੈ। ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 7 ਦਸੰਬਰ 2020 (ਸ਼ਾਮ 5 ਵਜੇ ਤੱਕ) ਹੈ।