‘ਭਾਰਤੀ ਨਾਗਰਿਕ ਜਲਦ ਛੱਡ ਦੇਣ ਯੂਕ੍ਰੇਨ’, ਭਾਰਤੀ ਦੂਤਘਰ ਨੇ ਮੁੜ ਜਾਰੀ ਕੀਤੀ ਐਡਵਾਈਜ਼ਰੀ

Wednesday, Oct 26, 2022 - 12:52 PM (IST)

‘ਭਾਰਤੀ ਨਾਗਰਿਕ ਜਲਦ ਛੱਡ ਦੇਣ ਯੂਕ੍ਰੇਨ’, ਭਾਰਤੀ ਦੂਤਘਰ ਨੇ ਮੁੜ ਜਾਰੀ ਕੀਤੀ ਐਡਵਾਈਜ਼ਰੀ

ਨਵੀਂ ਦਿੱਲੀ- ਯੂਕ੍ਰੇਨ ’ਚ ਵਿਗੜਦੀ ਸਥਿਤੀ ਨੂੰ ਵੇਖਦੇ ਹੋਏ ਭਾਰਤੀ ਦੂਤਘਰ ਨੇ ਭਾਰਤ ਦੇ ਨਾਗਰਿਕਾਂ ਨੂੰ ਯੂਕ੍ਰੇਨ ਛੱਡਣ ਦੀ ਸਲਾਹ ਦਿੱਤੀ ਹੈ। ਯੂਕ੍ਰੇਨ ਸਥਿਤ ਭਾਰਤੀ ਦੂਤਘਰ ਨੇ ਇਕ ਵਾਰ ਫਿਰ ਤੋਂ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਉੱਥੇ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਨੂੰ ਕਿਹਾ ਹੈ। ਯੂਕ੍ਰੇਨ ’ਚ ਵਿਗੜਦੀ ਸਥਿਤੀ ਨੂੰ ਵੇਖਦੇ ਹੋਏ ਇਸ ਤਰ੍ਹਾਂ ਦੀ ਐਡਵਾਈਜ਼ਰੀ ਪਹਿਲਾਂ ਵੀ ਜਾਰੀ ਕੀਤੀ ਗਈ ਸੀ। ਇਸ ਦੇ ਇਕ ਹਫ਼ਤੇ ਬਾਅਦ ਇਹ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ- ਯੂਕ੍ਰੇਨ ਸੰਕਟ: ਭਾਰਤੀ ਦੂਤਘਰ ਨੇ ਜਾਰੀ ਕੀਤੀ ਐਡਵਾਈਜ਼ਰੀ, ਭਾਰਤੀਆਂ ਨੂੰ ਤੁਰੰਤ ਯੂਕ੍ਰੇਨ ਛੱਡਣ ਦੇ ਨਿਰਦੇਸ਼

ਯੂਕ੍ਰੇਨ ਦੀ ਰਾਜਧਾਨੀ ’ਚ ਸਥਿਤ ਭਾਰਤੀ ਦੂਤਘਰ ਨੇ ਇਕ ਬਿਆਨ ’ਚ ਕਿਹਾ ਕਿ 19 ਅਕਤੂਬਰ ਨੂੰ ਵੀ ਦੂਤਘਰ ਨੇ ਜੋ ਐਡਵਾਈਜ਼ਰੀ ਜਾਰੀ ਕੀਤੀ ਹੈ, ਉਸ ਨੂੰ ਦੁਹਰਾਉਂਦੇ ਹੋਏ ਯੂਕ੍ਰੇਨ ’ਚ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਪਲੱਬਧ ਸਾਧਨਾਂ ਜ਼ਰੀਏ ਤੁਰੰਤ ਯੂਕ੍ਰੇਨ ਛੱਡ ਦੇਣ। ਹਾਲਾਂਕਿ ਪਿਛਲੀ ਐਡਵਾਈਜ਼ਰੀ ਮਗਰੋਂ ਕੁਝ ਭਾਰਤੀ ਨਾਗਰਿਕ ਯੂਕ੍ਰੇਨ ਛੱਡ ਚੁੱਕੇ ਹਨ।

 

PunjabKesari

ਦੱਸਣਯੋਗ ਹੈ ਕਿ ਰੂਸ ਅਤੇ ਯੂਕ੍ਰੇਨ ਵਿਚਾਲੇ 24 ਅਕਤੂਬਰ ਤੋਂ ਜੰਗ ਚੱਲ ਰਹੀ ਹੈ। ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਫਰਵਰੀ ਦੇ ਅਖ਼ੀਰ ’ਚ ਯੂਕ੍ਰੇਨ ਦੀ ਰਾਜਧਾਨੀ ਕੀਵ ’ਚ ਵੱਡੇ ਮਿਜ਼ਾਈਲ ਹਮਲੇ ਕੀਤੇ ਗਏ ਸਨ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਰਪੀਅਨ ਦੇਸ਼ ’ਚ ਲੜਨ ਲਈ ਪੁਰਸ਼ਾਂ ਦੀ ਅੰਸ਼ਕ ਲਾਮਬੰਦੀ ਦੀ ਘੋਸ਼ਣਾ ਕਰਨ ਤੋਂ ਬਾਅਦ ਹਮਲੇ ਤੇਜ਼ ਹੋ ਗਏ ਹਨ।

ਇਹ ਵੀ ਪੜ੍ਹੋ-  ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਖ਼ਤਰਨਾਕ ਜਨਰਲ ਨੂੰ ਸੌਂਪੀ ਯੂਕ੍ਰੇਨ ਹਮਲੇ ਦੀ ਕਮਾਨ


author

Tanu

Content Editor

Related News