ਕਸ਼ਮੀਰ ''ਚ 242 ਅੱਤਵਾਦੀਆਂ ''ਤੇ ਭਾਰਤੀ ਫੌਜ ਦੀ ਨਜ਼ਰ
Friday, May 08, 2020 - 01:23 AM (IST)
ਸ਼੍ਰੀਨਗਰ/ਜੰਮੂ (ਬਲਰਾਮ) : ਹਿਜ਼ਬੁਲ ਮੁਜਾਹਿਦੀਨ ਦੇ ਟਾਪ ਕਮਾਂਡਰ ਰਿਆਜ਼ ਅਹਿਮਦ ਨਾਇਕੂ ਉਰਫ ਮੁਹੰਮਦ ਬਿਨ ਕਾਸਿਮ ਨੂੰ ਢੇਰ ਕਰਕੇ ਭਾਰਤੀ ਸੁਰੱਖਿਆ ਬਲਾਂ ਨੇ ਮੋਸਟ ਵਾਂਟਡ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਤਮਾਮ ਵੱਡੇ ਅੱਤਵਾਦੀਆਂ ਦਾ ਸਫਾਇਆ ਕਰ ਦਿੱਤਾ ਹੈ ਅਤੇ ਹੁਣ ਛੁਟਭੈਆ ਅੱਤਵਾਦੀਆਂ ਨੂੰ ਖਤਮ ਕਰਣ ਦਾ ਇਰਾਦਾ ਬਣਾ ਲਿਆ ਹੈ। ਕਸ਼ਮੀਰ ਘਾਟੀ 'ਚ ਸਰਗਰਮ ਅਜਿਹੇ 242 ਅੱਤਵਾਦ ਸੁਰੱਖਿਆ ਬਲਾਂ ਦੀ ਨਜ਼ਰ 'ਚ ਹਨ, ਜਿਨ੍ਹਾਂ ਲਈ ਫੌਜ, ਕੇਂਦਰੀ ਰਿਜ਼ਰਵ ਪੁਲਸ ਬਲ, ਸੀਮਾ ਸੁਰੱਖਿਆ ਬਲ ਅਤੇ ਜੰਮੂ ਕਸ਼ਮੀਰ ਪੁਲਸ ਨੇ ਪੂਰੀ ਤਿਆਰੀ ਕਰ ਲਈ ਹੈ। ਇਸ ਨੂੰ ਵੱਖ-ਵੱਖ ਸੁਰੱਖਿਆ ਏਜੰਸੀਆਂ ਵਿਚਾਲੇ ਬਿਹਤਰ ਤਾਲਮੇਲ ਦਾ ਹੀ ਨਤੀਜਾ ਕਿਹਾ ਜਾਵੇਗਾ ਕਿ 2020 'ਚ ਹੁਣ ਤਕ ਕਰੀਬ ਸਾਢੇ 5 ਦਰਜਨ ਅੱਤਵਾਦੀਆਂ ਨੂੰ ਢੇਰ ਕਰਨ ਤੋਂ ਇਲਾਵਾ 26 ਅੱਤਵਾਦੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੰਟਰੋਲ ਲਾਈਨ 'ਤੇ 1450 ਤੋਂ ਜ਼ਿਆਦਾ ਬਾਰ ਜੰਗਬੰਦੀ ਦੀ ਉਲੰਘਣਾ ਕਰਨ ਦੇ ਬਾਵਜੂਦ ਪਾਕਿਸਤਾਨੀ ਫੌਜ ਸਰਹੱਦ ਪਾਰ ਹਥਿਆਰਾਂ ਦੀ ਸਿਖਲਾਈ ਪ੍ਰਾਪਤ ਕਰਕੇ ਬੈਠੇ ਕਰੀਬ 450 ਅੱਤਵਾਦੀਆਂ ਦੀ ਭਾਰਤ 'ਚ ਘੁਸਪੈਠ ਨਹੀਂ ਕਰਵਾ ਪਾ ਰਹੀ ਹੈ, ਇਸ ਲਈ ਬੌਖਲਾਹਟ 'ਚ ਭਾਰਤ ਦੇ ਰਿਹਾਇਸ਼ੀ ਇਲਾਕਿਆਂ 'ਚ ਗੋਲਾਬਾਰੀ ਕਰਕੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਦੂਜੇ ਪਾਸੇ ਕਸ਼ਮੀਰ ਘਾਟੀ 'ਚ ਪੱਥਰਬਾਜੀ 'ਤੇ ਵੀ ਰੋਕ ਲਗਾ ਰਹੀ ਹੈ ਜਿਸ ਨਾਲ ਸੁਰੱਖਿਆ ਬਲਾਂ 'ਤੇ ਪੱਥਰਾਅ ਦੀਆਂ ਘਟਨਾਵਾਂ 'ਚ ਭਾਰੀ ਕਮੀ ਦਰਜ ਕੀਤੀ ਗਈ ਹੈ। ਇਹੀ ਨਹੀਂ 'ਆਪਰੇਸ਼ਨ ਆਲਆਉਟ' ਦੀ ਸਫਲਤਾ ਤੋਂ ਬਾਅਦ ਹੁਰੀਅਤ ਕਾਨਫਰੰਸ ਦੇ ਕਿਸੇ ਸੱਦੇ ਦਾ ਨਹੀਂ ਹੋ ਰਿਹਾ ਅਸਰ। ਇਸ ਸਮਾਂ ਸੀ ਜਦੋਂ ਕਸ਼ਮੀਰ 'ਚ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਸਈਅਦ ਅਲੀ ਸ਼ਾਹ ਗਿਲਾਨੀ ਦਾ ਦਬਦਬਾ ਸੀ। ਗਿਲਾਨੀ ਵੱਲੋਂ ਜਾਰੀ ਕੈਲੇਂਡਰ ਆਮ ਕਸ਼ਮੀਰੀ ਲਈ ਕਿਸੇ ਫਰਮਾਨ ਤੋਂ ਘੱਟ ਨਹੀਂ ਹੁੰਦਾ ਸੀ, ਪਰ 'ਆਪਰੇਸ਼ਨ ਆਲਆਉਟ' ਦੀ ਸਫਲਤਾ ਤੋਂ ਬਾਅਦ ਘਾਟੀ ਦੇ ਸਥਾਨਕ ਲੋਕਾਂ 'ਤੇ ਹੁਰੀਅਤ ਕਾਨਫਰੰਸ ਦੇ ਕਿਸੇ ਸੱਦੇ ਦਾ ਵੀ ਕੋਈ ਅਸਰ ਨਹੀਂ ਹੋ ਰਿਹਾ ਹੈ।