ਭਾਰਤੀ ਫ਼ੌਜ ਨੇ ਲੱਦਾਖ ''ਚ ਕਮਿਊਨਿਟੀ ਰੇਡੀਓ ਸਟੇਸ਼ਨ ਕੀਤਾ ਸ਼ੁਰੂ
Monday, Nov 25, 2024 - 05:17 PM (IST)
ਲੇਹ (ਭਾਸ਼ਾ)- ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਐੱਮ.ਵੀ. ਸੁਚਿੰਦਰ ਕੁਮਾਰ ਨੇ ਸੋਮਵਾਰ ਨੂੰ ਲੱਦਾਖ ਦੇ ਹਨਲੇ ਪਿੰਡ 'ਚ ਫ਼ੌਜ ਵਲੋਂ ਸਥਾਪਿਤ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਉਦਘਾਟਨ ਕੀਤਾ। ਉੱਤਰੀ ਕਮਾਂਡ ਨੇ 'ਐਕਸ' 'ਤੇ ਇਕ ਪੋਸਟ 'ਚ ਉੱਤਰੀ ਕਮਾਨ ਦੇ ਫ਼ੌਜ ਕਮਾਂਡਰ ਲੈਫਟੀਨੈਂਟ ਜਨਰਲ ਐੱਮ.ਵੀ. ਸੁਚਿੰਦਰ ਕੁਮਾਰ ਅਤੇ ਫਾਇਰ ਐਂਡ ਫਿਊਰੀ ਕੋਰਟ ਦੇ ਜਨਰਲ ਅਫ਼ਸਰ ਕਮਾਂਡਿੰਗ ਨਾਲ ਲੱਦਾਖ ਦੇ ਹਨਲੇ 'ਚ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਉਦਘਾਟਨ ਕਰਦੇ ਹੋਏ ਤਸਵੀਰ ਸਾਂਝੀ ਕੀਤੀ।
ਹਨਲੇ ਇਕ ਇਤਿਹਾਸਕ ਪਿੰਡ ਹੈ, ਜਿਨ੍ਹਾਂ 'ਚ ਭੋਕ, ਧਾਡੋ, ਪੁੰਗੁਕ, ਖੁਲਡੋ, ਨਗਾ ਅਤੇ ਇਕ ਤਿੱਬਤੀ ਸ਼ਰਨਾਰਥੀ ਬਸਤੀ ਸ਼ਾਮਲ ਹੈ। ਪੋਸਟ 'ਚ ਕਿਹਾ ਗਿਆ ਹੈ ਕਿ ਭਾਰਤੀ ਫ਼ੌਜ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਦੂਰ ਦੇ ਖੇਤਰਾਂ 'ਚ ਕਮਿਊਨਿਟੀ ਰੇਡੀਓ ਸਟੇਸ਼ਨ ਸੰਚਾਲਿਤ ਕਰਦੀ ਹੈ। ਇਨ੍ਹਾਂ ਸਟੇਸ਼ਨਾਂ ਦਾ ਪ੍ਰਬੰਧਨ ਸਥਾਨਕ ਆਰਜੇ ਵਲੋਂ ਕੀਤਾ ਜਾਂਦਾ ਹੈ, ਜੋ ਨਿਵਾਸੀਆਂ ਨੂੰ ਉਨ੍ਹਾਂ ਦੇ ਸਥਾਨਕ ਹਿੱਤਾਂ ਦੇ ਆਧਾਰ 'ਤੇ ਮਨੋਰੰਜਨ ਅਤੇ ਖੇਤਰੀ ਸਮੱਗਰੀ ਪ੍ਰਦਾਨ ਕਰਦੇ ਹਨ। ਇਕ ਅਧਿਕਾਰੀ ਨੇ ਕਿਹਾ,''ਸਭ ਤੋਂ ਦੂਰ ਅਤੇ ਸਭ ਤੋਂ ਠੰਡੇ ਖੇਤਰ 'ਚ ਸਥਾਨਕ ਲੋਕ ਧਰੁਵ ਕਮਾਨ ਵਲੋਂ ਸਥਾਪਤ ਕਮਿਊਨਿਟੀ ਰੇਡੀਓ ਸਟੇਸ਼ਨ ਨੂੰ ਸੁਣਨਗੇ।'' ਫ਼ੌਜ ਨੇ ਪਹਿਲੇ ਹੀ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕਈ ਕਮਿਊਨਿਟੀ ਰੇਡੀਓ ਸਟੇਸ਼ਨ ਸਥਾਪਿਤ ਕੀਤੇ ਹਨ। ਇਨ੍ਹਾਂ 'ਚ ਲੱਦਾਖ 'ਚ ਦਰਾਸ, ਕਾਰੂ, ਲੇਹ, ਬਾਰਾਮੂਲਾ ਅਤੇ ਜੰਮੂ ਕਸ਼ਮੀਰ 'ਚ ਪੀਰ ਪੰਜਾਲ ਖੇਤਰ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8