ਜੰਮੂ ਕਸ਼ਮੀਰ ''ਚ ਫ਼ੌਜ ਨੇ ਪਾਕਿਸਤਾਨੀ ਡਰੋਨ ''ਤੇ ਕੀਤੀ ਗੋਲੀਬਾਰੀ

Wednesday, Feb 28, 2024 - 03:53 PM (IST)

ਜੰਮੂ ਕਸ਼ਮੀਰ ''ਚ ਫ਼ੌਜ ਨੇ ਪਾਕਿਸਤਾਨੀ ਡਰੋਨ ''ਤੇ ਕੀਤੀ ਗੋਲੀਬਾਰੀ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਫ਼ੌਜ ਦੇ ਜਵਾਨਾਂ ਨੇ ਭਾਰਤੀ ਖੇਤਰ 'ਚ ਆਉਣ 'ਤੇ ਇਕ ਪਾਕਿਸਤਾਨੀ ਡਰੋਨ 'ਤੇ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਾਲਾਂਕਿ ਮੇਂਢਰ ਅਤੇ ਕ੍ਰਿਸ਼ਨਾ ਘਾਟੀ ਸੈਕਟਰਾਂ 'ਚ ਕੁਝ ਮੋਹਰੀ ਭਾਰਤੀ ਚੌਕੀਆਂ 'ਤੇ ਕੁਝ ਦੇਰ ਤੱਕ ਚੱਕਰ ਲਗਾਉਣ ਤੋਂ ਬਾਅਦ ਡਰੋਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਵਾਪਸ ਪਰਤ ਗਿਆ।

ਇਹ ਵੀ ਪੜ੍ਹੋ : ਹੈਵਾਨੀਅਤ ਦੀ ਹੱਦ ਪਾਰ: ਗਰਭਵਤੀ ਔਰਤ ਦਾ ਕਤਲ ਕਰ ਕੀਤੇ 20 ਟੁਕੜੇ, ਅਜੇ ਤੱਕ ਨਹੀਂ ਹੋ ਸਕੀ ਪਛਾਣ

ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੇਰ ਰਾਤ ਵਾਪਰੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਇਸ ਲਈ ਚਲਾਈ ਗਈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਡਰੋਨ ਤੋਂ ਕੋਈ ਹਥਿਆਰ ਅਤੇ ਨਸ਼ੀਲਾ ਪਦਾਰਥ ਤਾਂ ਨਹੀਂ ਸੁੱਟਿਆ ਗਿਆ। ਉਨ੍ਹਾਂ ਦੱਸਿਆ ਕਿ ਅੰਤਿਮ ਰਿਪੋਰਟ ਤੱਕ ਤਲਾਸ਼ੀ ਮੁਹਿੰਮ ਜਾਰੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News