ਭਾਰਤੀ ਫੌਜ ਨੇ ਪਾਕਿਸਤਾਨ ਨੂੰ ਕਿਹਾ- ਆ ਕੇ ਲੈ ਜਾਓ ਘੁਸਪੈਠੀਆਂ ਦੀਆਂ ਲਾਸ਼ਾਂ

Sunday, Aug 04, 2019 - 11:34 AM (IST)

ਭਾਰਤੀ ਫੌਜ ਨੇ ਪਾਕਿਸਤਾਨ ਨੂੰ ਕਿਹਾ- ਆ ਕੇ ਲੈ ਜਾਓ ਘੁਸਪੈਠੀਆਂ ਦੀਆਂ ਲਾਸ਼ਾਂ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ਵਿਚ ਭਾਰਤੀ ਫੌਜ ਨੇ ਪਾਕਿਸਤਾਨੀ ਬਾਰਡਰ ਐਕਸ਼ਨ ਟੀਮ (ਬੀ. ਏ. ਟੀ.) ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ 5 ਤੋਂ 7 ਘੁਸਪੈਠੀਆ ਨੂੰ ਢੇਰ ਕਰ ਦਿੱਤਾ। ਘੁਸਪੈਠੀਆ ਨੂੰ ਮਾਰ ਡਿਗਾਉਣ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਨੂੰ ਕੰਟਰੋਲ ਰੇਖਾ 'ਤੇ ਘੁਸਪੈਠੀਆਂ ਦੀਆਂ ਲਾਸ਼ਾਂ ਲੈ ਕੇ ਜਾਣ ਦਾ ਪ੍ਰਸਤਾਵ ਭੇਜਿਆ ਹੈ। ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਨੂੰ ਲਾਸ਼ਾਂ ਨੂੰ ਲੈ ਕੇ ਜਾਣ ਲਈ ਸਫੈਦ ਝੰਡੇ ਨਾਲ ਆਉਣ ਦਾ ਪ੍ਰਸਤਾਵ ਦਿੱਤਾ ਹੈ। ਹਾਲਾਂਕਿ ਪਾਕਿਸਤਾਨ ਵਲੋਂ ਅਜੇ ਤਕ ਕੋਈ ਜਵਾਬ ਨਹੀਂ ਆਇਆ ਹੈ।

PunjabKesari

ਭਾਰਤੀ ਫੌਜ ਨੇ ਘੁਸਪੈਠੀਏ ਦੀ ਲਾਸ਼ ਦੀ ਤਸਵੀਰ ਵੀ ਜਾਰੀ ਕੀਤੀ। ਲਾਲ ਰੰਗ ਦੇ ਘੇਰੇ ਵਿਚ ਫੌਜ ਵਲੋਂ ਜਾਰੀ ਤਸਵੀਰ ਵਿਚ ਘੁਸਪੈਠੀਏ ਦੀ ਲਾਸ਼ ਦੁਨੀਆ ਨੂੰ ਦੱਸਣ ਲਈ ਕਾਫੀ ਹੈ ਕਿ ਹੁਣ ਪਾਕਿਸਤਾਨ ਦੀ ਇਕ-ਇਕ ਗੋਲੀ ਦਾ ਹਿਸਾਬ ਕਈ-ਕਈ ਗੋਲਿਆਂ ਨਾਲ ਦਿੱਤਾ ਜਾਵੇਗਾ।

Image

ਸੂਤਰਾਂ ਮੁਤਾਬਕ ਬੀ. ਏ. ਟੀ. 'ਚ ਆਮ ਤੌਰ 'ਤੇ ਪਾਕਿਸਤਾਨ ਫੌਜ ਦੇ ਵਿਸ਼ੇਸ਼ ਬਲ ਦੇ ਜਵਾਨ ਅਤੇ ਅੱਤਵਾਦੀ ਸ਼ਾਮਲ ਹੁੰਦੇ ਹਨ। ਬੀ. ਏ. ਟੀ. ਨੇ 31 ਜੁਲਾਈ ਅਤੇ 1 ਅਗਸਤ ਦੀ ਦਰਮਿਆਨੀ ਰਾਤ ਨੂੰ ਕੇਰਨ ਸੈਕਟਰ ਦੀਆਂ ਮੋਹਰੀ ਚੌਕੀਆਂ 'ਚੋਂ ਇਕ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਚੌਕਸ ਫੌਜੀਆਂ ਨੇ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਇਸ ਦੇ ਨਾਲ ਹੀ ਸ਼ਾਂਤੀ ਨੂੰ ਭੰਗ ਕਰਨ ਅਤੇ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ। ਰੱਖਿਆ ਬੁਲਾਰੇ ਨੇ ਦੱਸਿਆ ਕਿ ਕੰਟਰੋਲ ਰੇਖਾ 'ਤੇ ਸੁਰੱਖਿਆ ਫੋਰਸ ਸਾਰੀਆਂ ਨਾਪਾਕ ਗਤੀਵਿਧੀਆਂ ਦਾ ਜਵਾਬ ਦੇਣਾ ਜਾਰੀ ਰੱਖਣਗੇ।


author

Tanu

Content Editor

Related News