ਭਾਰਤੀ ਫੌਜ ਦੇ ਮੇਜਰ ਜਨਰਲ ਵਿਕਰਮ ਨੇ ਕੀਤਾ ਦੁਨੀਆਂ ਦਾ ਸਭ ਤੋਂ ਮੁਸ਼ਕਿਲ ਕੰਮ
Monday, Jul 02, 2018 - 07:29 PM (IST)
ਨਵੀਂ ਦਿੱਲੀ— ਭਾਰਤੀ ਫੌਜ ਦੇ ਮੇਜਰ ਜਨਰਲ ਵਿਕਰਮ ਡੋਗਰਾ ਨੇ ਦੁਨੀਆ ਦੇ ਸਭ ਤੋਂ ਸਖ਼ਤ ਤੇ ਮੁਸ਼ਕਿਲ ਮੁਕਾਬਲੇ 'ਆਇਰਨਮੈਨ' ਨੂੰ ਪੂਰਾ ਕੀਤਾ ਹੈ। ਇਸ ਮੁਕਾਬਲੇ ਨੂੰ ਪੂਰਾ ਕਰਨ ਦੇ ਨਾਲ ਹੀ ਉਨ੍ਹਾਂ ਨੇ ਰਿਕਾਰਡ ਬੁੱਕ 'ਚ ਵੀ ਆਪਣਾ ਨਾਮ ਦਰਜ ਕਰਵਾ ਲਿਆ ਹੈ। ਉਹ ਮੇਜਰ ਜਨਰਲ ਰੈਂਕ ਦੇ ਦੁਨੀਆਂ ਦੇ ਪਹਿਲੇ ਅਜਿਹੇ ਅਫਸਰ ਹਨ, ਜਿਨ੍ਹਾਂ ਨੇ ਇਸ ਮੁਕਾਬਲੇ ਨੂੰ ਪੂਰਾ ਕੀਤਾ ਹੈ। ਆਇਰਮੈਨ ਇਕ ਟ੍ਰਾਇਲਥਾਨ ਹੈ, ਜਿਸ ਨੂੰ ਹਰ ਸਾਲ ਵਿਸ਼ਵ ਟ੍ਰਾਇਲਥਾਨ ਕਾਰਪੋਰੇਸ਼ਨ (ਡਬਲਯੂ. ਟੀ. ਸੀ.) ਵਲੋਂ ਆਯੋਜਿਤ ਕੀਤਾ ਜਾਂਦਾ ਹੈ।
14 ਘੰਟੇ 'ਚ ਪੂਰਾ ਕੀਤਾ ਟਾਰਗੇਟ
ਮੇਜਰ ਜਨਰਲ ਵਿਕਰਮ ਡੋਗਰਾ ਨੇ ਇਕ ਜੁਲਾਈ ਨੂੰ ਆਸਟ੍ਰੀਆ 'ਚ ਹੋਏ ਇਸ ਮੁਕਾਬਲੇ ਨੂੰ 14 ਘੰਟੇ 21 ਮਿੰਟ 'ਚ ਪੂਰਾ ਕੀਤਾ ਹੈ। ਉਨ੍ਹਾਂ ਨੇ 3.8 ਕਿ. ਮੀ. ਤਕ ਦੀ ਸਵੀਮਿੰਗ, 180 ਕਿ. ਮੀ. ਤਕ ਸਾਈਕਲਿੰਗ ਅਤੇ 42.2 ਕਿ. ਮੀ. ਤਕ ਲਗਾਤਾਰ ਦੌੜ ਲਗਾ ਕੇ ਇਸ ਮੁਕਾਬਲੇ ਨੂੰ ਜਿੱਤਿਆ ਹੈ।
ਮੁਕਾਬਲੇ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ 17 ਘੰਟੇ ਦਾ ਸਮਾਂ ਲੱਗਦਾ ਹੈ। ਇਸ ਮੁਕਾਬਲੇ ਨੂੰ ਜਿੱਤਣ ਦੇ ਨਾਲ ਹੀ ਸੋਸ਼ਲ ਮੀਡੀਆ, ਫੇਸਬੁੱਕ ਅਤੇ ਟਵਿਟਰ 'ਤੇ ਉਨ੍ਹਾਂ ਨੂੰ ਲੋਕਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਵਿਕਰਮ ਡੋਗਰਾ ਨੈਸ਼ਨਲ ਡਿਫੈਂਸ ਅਕੈਡਮੀ ਦੇ 52ਵੇਂ ਕੋਰਸ ਤੋਂ ਪਾਸਆਊਟ ਹਨ ਅਤੇ ਇਸ ਮੁਕਾਬਲੇ ਦੇ ਨਾਲ ਹੀ ਉਨ੍ਹਾਂ ਨੇ ਇੰਡੀਅਨ ਆਰਮੀ ਨੂੰ ਇਕ ਨਵੀਂ ਉਚਾਈ 'ਤੇ ਪਹੁੰਚਾਇਆ ਹੈ।
