ਭਾਰਤੀ ਹਵਾਈ ਫੌਜ ਸਰਹੱਦ ’ਤੇ ਤਾਇਨਾਤੀ ਲਈ ਖਰੀਦੇਗੀ 10 ਐਂਟੀ-ਡ੍ਰੋਨ ਸਿਸਟਮ
Tuesday, Jul 06, 2021 - 07:57 PM (IST)
ਨਵੀਂ ਦਿੱਲੀ (ਅਨਸ)– ਜੰਮੂ ਵਿਖੇ ਭਾਰਤੀ ਹਵਾਈ ਫੌਜ ਸਟੇਸ਼ਨ ’ਤੇ ਬੀਤੇ ਦਿਨੀਂ ਹੋਏ ਡ੍ਰੋਨ ਹਮਲੇ ਪਿੱਛੋਂ ਹਵਾਈ ਫੌਜ ਨੇ ਸਰਹੱਦੀ ਖੇਤਰਾਂ ਵਿਚ ਭਵਿੱਖ ਵਿਚ ਇਸ ਤਰ੍ਹਾਂ ਦੇ ਹਮਲੇ ਰੋਕਣ ਲਈ 10 ਐਂਟੀ-ਡ੍ਰੋਨ ਸਿਸਟਮ ਖਰੀਦਣ ਦਾ ਫੈਸਲਾ ਕੀਤਾ ਹੈ। ਹਵਾਈ ਫੌਜ ਨੇ ਕਾਊਂਟਰ ਨਿਹੱਥੀ ਹਵਾਈ ਪ੍ਰਣਾਲੀ (ਸੀ. ਯੂ. ਏ. ਐੱਸ.) ਲਈ ਭਾਰਤੀ ਵਿਕ੍ਰੇਤਾਵਾਂ ਦੀ ਸੂਚਨਾ ਲਈ ਇਕ ਬੇਨਤੀ-ਪੱਤਰ (ਆਰ. ਐੱਫ. ਆਈ.) ਜਾਰੀ ਕੀਤਾ ਹੈ, ਜੋ ਡ੍ਰੋਨ ਨੂੰ ਡੇਗਣ ਲਈ ਲੇਜ਼ਰ ਨਿਰਦੇਸ਼ਿਤ ਊਰਜਾ ਹਥਿਆਰਾਂ ਨਾਲ ਲੈਸ ਹੋ ਸਕਦਾ ਹੈ।
ਆਰ. ਐੱਫ. ਆਈ. ਨੇ ਕਿਹਾ ਹੈ ਕਿ ਸੀ. ਯੂ. ਏ. ਐੱਸ. ਦਾ ਮੰਤਵ ਦੁਸ਼ਮਣੀ ਭਰੇ ਯੂ. ਏ. ਐੱਸ. ਦਾ ਪਤਾ ਲਾਉਣਾ, ਪਿੱਛਾ ਕਰਨਾ, ਪਛਾਣਨਾ, ਨਾਮਜ਼ਦ ਕਰਨਾ ਅਤੇ ਬੇਅਸਰ ਕਰਨਾ ਹੈ। ਲੇਜ਼ਰ ਨਿਰਦੇਸ਼ਿਤ ਊਰਜਾ ਹਥਿਆਰ ਇਕ ਮਾਰ ਕਰਨ ਵਾਲੇ ਬਦਲ ਵਜੋਂ ਜ਼ਰੂਰੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਿਸਟਮ ਨੂੰ ਗਲੋਬਲ ਨੇਵੀਗੇਸ਼ਨ ਸੈਟਾਲਾਈਟ ਜੈਮਰ ਸਿਸਟਮ (ਜੀ. ਐੱਨ. ਐੱਸ. ਐੱਸ.) ਅਤੇ ਰੇਡੀਓ ਫ੍ਰੀਕੁਐਂਸੀ ਜੈਮਰ ਨੂੰ ‘ਸਾਫਟ ਕਿੱਲ ਆਪਸ਼ਨ’ ਵਜੋਂ ਅਤੇ ਲੇਜ਼ਰ ਆਧਾਰਿਤ ਡਾਇਰੈਕਟਰ ਐਨਰਜੀ ਵੈਪਨ ਨੂੰ ਡ੍ਰੋਨ ਨੂੰ ਨਸ਼ਟ ਕਰਨ ਲਈ ‘ਹਾਰਟ ਕਿੱਲ’ ਦੇ ਬਦਲ ਵਜੋਂ ਲੈਸ ਕੀਤਾ ਜਾਣਾ ਚਾਹੀਦਾ ਹੈ।
ਆਰ. ਐੱਫ. ਆਈ. ਨੇ ਕਿਹਾ ਹੈ ਕਿ ਇਸ ਨੂੰ ਆਲੇ-ਦੁਆਲੇ ਦੇ ਚੌਗਿਰਦੇ ਨੂੰ ਘੱਟੋ-ਘੱਟ ਨੁਕਸਾਨ ਪਹੁੰਚਾਉਂਦਿਆਂ ਮਨੁੱਖ ਰਹਿਤ ਹਵਾਈ ਜਹਾਜ਼ਾਂ ਲਈ ਅਸਰਦਾਰ ‘ਨੋ ਫਲਾਈ ਜ਼ੋਨ’ ਲਾਗੂ ਕਰਨ ਲਈ ਇਕ ਬਹੁ-ਸੈਂਸਰ, ਬਹੁ-ਮਾਰ ਹੱਲ ਪ੍ਰਦਾਨ ਕਰਨਾ ਚਾਹੀਦਾ ਹੈ। ਹਵਾਈ ਫੌਜ ਦਾ ਕਹਿਣਾ ਹੈ ਕਿ ਉਕਤ ਐਂਟੀ-ਡ੍ਰੋਨ ਸਿਸਟਮ ਕ੍ਰਾਸ ਕੰਟਰੀ ਸਮਰੱਥਾ ਵਾਲੇ ਸਵਦੇਸ਼ੀ ਵਾਹਨਾਂ ’ਤੇ ਲੱਗੇ ਮੋਬਾਇਲ ਕਨਫਿਗਰੇਸ਼ਨ ਵਿਚ ਜ਼ਰੂਰੀ ਹੈ। ਇਹ ਸਵਦੇਸ਼ੀ ਬਿਜਲੀ ਸਪਲਾਈ ਪ੍ਰਣਾਲੀ ਰਾਹੀਂ ਸੰਚਾਲਿਤ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।