ਆਰੰਭ ਹੈ ਪ੍ਰਚੰਡ...! ਭਾਰਤੀ ਹਵਾਈ ਸੈਨਾ ਨੇ ਆਪ੍ਰੇਸ਼ਨ ਸਿੰਦੂਰ ''ਤੇ ਜਾਰੀ ਕੀਤਾ ਵੀਡੀਓ
Wednesday, May 21, 2025 - 12:43 PM (IST)

ਨੈਸ਼ਨਲ ਡੈਸਕ- ਭਾਰਤੀ ਹਵਾਈ ਸੈਨਾ ਨੇ ਹਾਲ ਹੀ ਵਿਚ "ਭਾਰਤੀ ਹਵਾਈ ਸੈਨਾ - ਹਮੇਸ਼ਾ ਦ੍ਰਿੜਤਾ ਨਾਲ ਜਵਾਬ ਦਿੰਦੀ ਹੈ..." ਸਿਰਲੇਖ ਵਾਲਾ ਇੱਕ ਵੀਡੀਓ ਜਾਰੀ ਕੀਤਾ, ਜੋ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਨੂੰ ਦਰਸਾਉਂਦਾ ਹੈ। 'ਪ੍ਰਚੰਡ' ਦੇ ਸ਼ਕਤੀਸ਼ਾਲੀ ਸੰਗੀਤ ਨਾਲ ਪੇਸ਼ ਇਹ ਵੀਡੀਓ ਭਾਰਤੀ ਹਵਾਈ ਸੈਨਾ ਦੀ ਤਾਕਤ, ਹਵਾਈ ਯੋਧਿਆਂ ਦੀ ਸ਼ਕਤੀ ਅਤੇ ਬਹਾਦਰੀ ਨੂੰ ਦਰਸਾਉਂਦਾ ਹੈ।
#IndianAirForce@PMOIndia@rajnathsingh@DefenceMinIndia@SpokespersonMoD @HQ_IDS_India @adgpi @indiannavy@IndiannavyMedia @PIB_India @MIB_India pic.twitter.com/xXnycOOXva
— Indian Air Force (@IAF_MCC) May 20, 2025
ਦੱਸ ਦੇਈਏ ਕਿ ਕਸ਼ਮੀਰ ਦੇ ਪਹਿਲਗਾਮ ਸ਼ਹਿਰ ਨੇੜੇ 'ਮਿੰਨੀ ਸਵਿਟਜ਼ਰਲੈਂਡ' ਵਜੋਂ ਜਾਣੇ ਜਾਂਦੇ ਇੱਕ ਸੈਰ-ਸਪਾਟਾ ਸਥਾਨ 'ਤੇ ਲੰਘੇ ਮਹੀਨੇ 22 ਅਪ੍ਰੈਲ ਦੀ ਦੁਪਹਿਰ ਨੂੰ ਹੋਏ ਪਾਕਿਸਤਾਨ-ਪ੍ਰਯੋਜਿਤ ਅੱਤਵਾਦੀ ਹਮਲੇ ਦੇ ਜਵਾਬ ਵਿਚ ਭਾਰਤ ਵੱਲੋਂ 6 ਤੇ 7 ਮਈ ਦੀ ਦਰਮਿਆਨੀ ਰਾਤ ਨੂੰ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ (ਪੀਓਕੇ) ਵਿਚ 9 ਅੱਤਵਾਦੀ ਕੈਂਪਾਂ 'ਤੇ ਮਿਜ਼ਾਈਲ ਹਮਲੇ ਕਰਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਇਸ ਮਗਰੋਂ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵੱਧ ਗਿਆ। ਪਾਕਿਸਤਾਨ ਨੇ ਭਾਰਤ ਦੇ ਕਈ ਸ਼ਹਿਰਾਂ 'ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਹਵਾਈ ਸੈਨਾ ਨੇ ਨਾ ਸਿਰਫ਼ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਸਗੋਂ ਸਖ਼ਤ ਜਵਾਬ ਵੀ ਦਿੱਤਾ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ
ਦੱਸ ਦੇਈਏ ਕਿ ਪਹਿਲਗਾਮ ਅੱਤਵਾਦੀ ਹਮਲੇ ਵਿੱਚ 26 ਲੋਕ ਮਾਰੇ ਗਏ ਸਨ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਸੈਲਾਨੀ ਸਨ। ਇਹ ਹਮਲਾ ਦੁਪਹਿਰ 3 ਵਜੇ ਦੇ ਕਰੀਬ ਹੋਇਆ ਸੀ। ਪਹਿਲਗਾਮ ਸ਼ਹਿਰ ਤੋਂ ਲਗਭਗ 6 ਕਿਲੋਮੀਟਰ ਦੂਰ, ਬੈਸਰਨ ਚੀੜ ਦੇ ਦਰਖੱਤਾਂ ਦੇ ਸੰਘਣੇ ਜੰਗਲਾਂ ਅਤੇ ਪਹਾੜਾਂ ਨਾਲ ਘਿਰਿਆ ਇੱਕ ਵਿਸ਼ਾਲ ਘਾਹ ਵਾਲਾ ਮੈਦਾਨ ਹੈ ਅਤੇ ਦੇਸ਼ ਅਤੇ ਦੁਨੀਆ ਦੇ ਸੈਲਾਨੀਆਂ ਵਿੱਚ ਇੱਕ ਪਸੰਦੀਦਾ ਸਥਾਨ ਹੈ। ਅਧਿਕਾਰੀਆਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਹਥਿਆਰਬੰਦ ਅੱਤਵਾਦੀ "ਮਿੰਨੀ ਸਵਿਟਜ਼ਰਲੈਂਡ" ਵਜੋਂ ਜਾਣੇ ਜਾਂਦੇ ਸੈਰ-ਸਪਾਟਾ ਸਥਾਨ 'ਤੇ ਪਹੁੰਚੇ ਅਤੇ ਰੈਸਟੋਰੈਂਟਾਂ ਦੇ ਨੇੜੇ ਘੁੰਮ ਰਹੇ, ਖੱਚਰਾਂ ਦੀ ਸਵਾਰੀ ਕਰ ਰਹੇ, ਪਿਕਨਿਕ ਮਨਾ ਰਹੇ ਸੈਲਾਨੀਆਂ 'ਤੇ ਧਰਮ ਪੁੱਛਣ ਮਗਰੋਂ ਗੋਲੀਬਾਰੀ ਕਰ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8