ਭਾਰਤੀ ਹਵਾਈ ਫੌਜ ਦਾ ਜਵਾਨ ਆਦਿ ਹੈ, ਅੰਤ ਨਹੀਂ

01/02/2020 1:11:32 AM

ਨਵੀਂ ਦਿੱਲੀ – ਭਾਰਤੀ ਹਵਾਈ ਫੌਜ ਨੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨਾਲ ਲਬਰੇਜ਼ ਇਕ ਵੀਡੀਓ ਰਾਹੀਂ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਭਾਰਤੀ ਹਵਾਈ ਫੌਜ ਵਲੋਂ ਨਵੇਂ ਸਾਲ ਦੀ ਪਹਿਲੀ ਸ਼ਾਮ ’ਤੇ ਟਵਿੱਟਰ ’ਤੇ ਜਾਰੀ ਕੀਤੇ ਗਏ ਲਗਭਗ ਢਾਈ ਮਿੰਟ ਲੰਬੇ ਵੀਡੀਓ ਨੂੰ 13,700 ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ, ਲਗਭਗ 5 ਹਜ਼ਾਰ ਲਾਈਕ ਅਤੇ ਇਕ ਹਜ਼ਾਰ ਰੀਟਵੀਟ ਮਿਲੇ ਹਨ। ਵੀਡੀਓ ਦੀ ਸ਼ੁਰੂਆਤ ਇਕ ਸ਼ੁੱਭਕਾਮਨਾ ਸੰਦੇਸ਼ ਨਾਲ ਹੁੰਦੀ ਹੈ।

ਭਾਰਤੀ ਹਵਾਈ ਫੌਜ ਵਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਇਸ ਦੇ ਬਾਅਦ ਹਵਾਈ ਫੌਜ ਦੇ ਪ੍ਰਤੀਕ ਚਿੰਨ੍ਹ ਅਤੇ ‘ਧਯੇਯ’ ਵਾਕ ‘‘ਨਭ.. ਸਪ੍ਰਸ਼ੰ ਦੀਪਤ’ ਨੂੰ ਵਿਖਾਇਆ ਗਿਆ ਹੈ। ਵੀਡੀਓ ਵਿਚ ਦ੍ਰਿਸ਼ ਅਤੇ ਬੇਹੱਦ ਆਕਰਸ਼ਿਤ ਸੰਗੀਤ ਦੇ ਨਾਲ ਹੀ ਇਕ ਹਿੰਦੀ ਕਵਿਤਾ ਇਸ ਨੂੰ ਰੋਮਾਂਚਕ ਬਣਾਉਂਦੀ ਹੈ। ਵੀਡੀਓ ਵਿਚ ਕਿਹਾ ਗਿਆ ਹੈ ਕਿ ਖੂਨ ਵਿਚ ਉਬਲ ਰਹੇ ਦੇਸ਼ ਭਗਤੀ ਦੇ ਜਨੂੰਨ ਦੇ ਅੱਗੇ ਤੂਫਾਨ ਅਤੇ ਬਵੰਡਰ ਕੁਝ ਵੀ ਨਹੀਂ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਮੈਂ ਭਾਰਤੀ ਹਵਾਈ ਫੌਜ ਦਾ ਯੋਧਾ ਹਾਂ ਅਤੇ ਮੌਤ ਨੂੰ ਪਿੱਛੇ ਛੱਡਣਾ ਮੇਰੀ ਫਿਤਰਤ ਹੈ। ਇਸ ਕਵਿਤਾ ਵਿਚ ਹਰ ਜਨਮ ਵਿਚ ਭਾਰਤੀ ਹਵਾਈ ਫੌਜ ਦਾ ਜਾਂਬਾਜ਼ ਬਣਨ ਦੀ ਕਾਮਨਾ ਕੀਤੀ ਗਈ ਅਤੇ ਕਿਹਾ ਗਿਆ ਹੈ ਕਿ ਭਾਰਤੀ ਹਵਾਈ ਫੌਜ ਦਾ ਜਵਾਨ ਆਦਿ ਹੈ, ਅੰਤ ਨਹੀਂ।’’


Inder Prajapati

Content Editor

Related News