ਭਾਰਤੀ ਹਵਾਈ ਫ਼ੌਜ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 12ਵੀਂ ਪਾਸ ਕਰ ਸਕਦੇ ਹਨ ਅਪਲਾਈ
Saturday, Jan 17, 2026 - 12:58 PM (IST)
ਵੈੱਬ ਡੈਸਕ- ਭਾਰਤੀ ਹਵਾਈ ਫ਼ੌਜ 'ਚ ਭਰਤੀਆਂ ਨਿਕਲੀਆਂ ਹਨ। ਇੰਡੀਅਨ ਏਅਰਫੋਰਸ ਨੇ ਅਗਨੀਵੀਰ ਵਾਯੂ INTAKE 01/2027 ਟੈਸਟ ਲਈ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੇ ਹਨ। ਕੁਆਰੇ ਮੁੰਡੇ ਅਤੇ ਕੁੜੀਆਂ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 1 ਫਰਵਰੀ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਇੰਟਰਮੀਡੀਏਟ/12ਵੀਂ, ਫਿਜ਼ਿਕਸ ਅਤੇ ਇੰਗਲਿਸ਼ ਵਿਸ਼ਿਆਂ ਨਾਲ 50 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ। ਨਾਲ ਹੀ ਮੈਕੇਨਿਕਲ/ਇਲੈਕਟ੍ਰਿਕਲ/ਆਟੋਮੋਬਾਇਲ/ਕੰਪਿਊਟਰ ਸਾਇੰਸ/ਇਨਫੋਰਮੇਸ਼ਨ ਤਕਨਾਲੋਜੀ 'ਚ ਤਿੰਨ ਸਾਲ ਦਾ ਇੰਜੀਨੀਅਰਿੰਗ ਡਿਪਲੋਮਾ ਕੀਤਾ ਹੋਵੇ।
ਉਮਰ
ਉਮੀਦਵਾਰ ਦੀ ਉਮਰ 1 ਜਨਵਰੀ 2006 ਤੋਂ 1 ਜੁਲਾਈ 2009 ਤੱਕ ਹੋਵੇ।
ਚੋਣ ਪ੍ਰਕਿਰਿਆ
ਲਿਖਤੀ ਪ੍ਰੀਖਿਆ, ਸਰੀਰਕ ਮਿਆਰ ਅਤੇ ਕੁਸ਼ਲਤਾ ਟੈਸਟ, ਦਸਤਾਵੇਜ਼ ਵੈਰੀਫਿਕੇਸ਼ਨ, ਮੈਡੀਕਲ। ਪ੍ਰੀਖਿਆ 30 ਮਾਰਚ 2026/31 ਮਾਰਚ 2026 ਨੂੰ ਹੋਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
