Indian Navy ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ
Wednesday, Jan 14, 2026 - 03:54 PM (IST)
ਵੈੱਬ ਡੈਸਕ- ਭਾਰਤੀ ਜਲ ਸੈਨਾ 'ਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਭਾਰਤੀ ਜਲ ਸੈਨਾ ਨੇ ਹਾਲ ਹੀ 'ਚ 12ਵੀਂ (B.Tech) ਕੈਡੇਟ ਐਂਟਰੀ ਸਕੀਮ (ਪਰਮਾਨੈਂਟ ਕਮਿਸ਼ਨ) ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਐਗਜ਼ੀਕਿਊਟਿਵ ਐਂਡ ਤਕਨਾਲੋਜੀ ਬਰਾਂਚ ਦੇ 44 ਅਹੁਦੇ ਭਰੇ ਜਾਣਗੇ। ਹਾਲਾਂਕਿ, ਔਰਤਾਂ ਲਈ ਸਿਰਫ਼ 7 ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ।
ਸਿੱਖਿਆ ਯੋਗਤਾ
ਉਮੀਦਵਾਰ 12ਵੀਂ ਪਾਸ (ਫਿਜ਼ਿਕਸ, ਕੈਮਿਸਟ੍ਰੀ ਅਤੇ ਮੈਥ) (PCM) ਹੋਣਾ ਚਾਹੀਦਾ ਹੈ। ਉੱਥੇ ਹੀ 10ਵੀਂ ਅਤੇ 12ਵੀਂ ਜਮਾਤ 'ਚ ਇੰਗਲਿਸ਼ 'ਚ 50 ਫੀਸਦੀ ਅੰਕ ਜ਼ਰੂਰੀ ਹੈ। ਇਸ ਤੋਂ ਇਲਾਵਾ ਉਮੀਦਵਾਰ ਨੂੰ ਜੇਈਈ ਮੇਨ 2025 'ਚ ਮੌਜੂਦ ਹੋਣਾ ਵੀ ਜ਼ਰੂਰੀ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 19 ਜਨਵਰੀ 2026 ਤੱਕ ਅਪਲਾਈ ਕਰ ਸਕਦੇ ਹਨ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
