ਡਾਕ ਵਿਭਾਗ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਅੱਜ ਹੀ ਕਰੋ ਅਪਲਾਈ
Saturday, Jan 03, 2026 - 10:33 AM (IST)
ਵੈੱਬ ਡੈਸਕ- ਡਾਕ ਵਿਭਾਗ 'ਚ ਭਰਤੀਆਂ ਨਿਕਲੀਆਂ ਹਨ। ਸਟਾਫ਼ ਕਾਰ ਡਰਾਈਵਰ ਦੀ ਪੋਸਟ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਸਟਾਫ਼ ਕਾਰ ਡਰਾਈਵਰ ਦੇ 48 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 19 ਜਨਵਰੀ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ ਹੈ। ਨਾਲ ਹੀ ਲਾਈਟ ਅਤੇ ਹੈਵੀ ਮੋਟਰ ਵ੍ਹੀਕਲ ਦਾ ਵੈਲਿਡ ਲਾਇਸੈਂਸ ਅਤੇ ਮੋਟਰ ਵਾਹਨਾਂ ਨਾਲ ਸੰਬੰਧਤ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ 3 ਸਾਲ ਕੰਮ ਦਾ ਅਨੁਭਵ ਵੀ ਹੋਵੇ।
ਉਮਰ
ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 27 ਸਾਲ ਉਮਰ ਤੈਅ ਕੀਤੀ ਗਈ ਹੈ।
ਤਨਖਾਹ
19,900 (ਲੇਵਲ-2) ਅਨੁਸਾਰ ਹਰ ਮਹੀਨੇ ਤਨਖਾਹ ਮਿਲੇਗੀ।
ਇੰਝ ਕਰੋ ਅਪਲਾਈ
- ਇਸ ਭਰਤੀ 'ਚ ਫਾਰਮ ਅਪਲਾਈ ਕਰ ਲਈ ਉਮੀਦਵਾਰਾਂ ਨੂੰ ਪਹਿਲਾਂ ਅਧਿਕਾਰਤ ਵੈੱਬਸਾਈਟ ਤੋਂ ਐਪਲੀਕੇਸ਼ਨ ਫਾਰਮ ਦਾ ਫਾਰਮੇਟ ਡਾਊਨਲੋਡ ਕਰਨਾ ਹੋਵੇਗਾ।
- ਇਸ ਤੋਂ ਬਾਅਦ ਇਸ 'ਚ ਸਾਰੀਆਂ ਜਾਣਕਾਰੀਆਂ ਭਰਨੀਆਂ ਹੋਣਗੀਆਂ।
- ਆਪਣਾ ਨਾਂ, ਪਿਤਾ ਦਾ ਨਾਂ, ਜਨਮ ਤਰੀਕ, ਪਤਾ, ਸ਼੍ਰੇਣੀ, ਅੰਕਾਂ ਦੀ ਜਾਣਕਾਰੀ, ਸਾਰੀ ਡਿਟੇਕ ਠੀਕ ਤਰ੍ਹਾਂ ਭਰੋ।
- ਤੈਅ ਜਗ੍ਹਾ 'ਤੇ ਫੋਟੋ ਚਿਪਕਾਓ ਅਤੇ ਸਾਰੇ ਦਸਤਾਵੇਜ਼ ਅਟੈਚ ਕਰ ਕੇ ਐਪਲੀਕੇਸ਼ਨ ਪੱਤਰ ਨੂੰ ਸਪੀਡ ਪੋਸਟ/ਰਜਿਸਟਰ ਪੋਸਟ ਰਾਹੀਂ ਡਾਕ ਵਿਭਾਗ ਦੇ ਸਹੀ ਪਤੇ 'ਤੇ ਭੇਜ ਦਿਓ।
- ਪਤਾ ਹੈ- 'ਆਫਿਸ ਆਫ਼ ਦਿ ਸੀਨੀਅਰ ਮੈਨੇਜਰ, ਮੇਲ ਮੋਟਰ ਸਰਵਿਸ, ਜੀਪੀਓ ਕੰਪਾਊਂਡ, ਮਿਰਜਾਪੁਰ, ਅਹਿਮਦਾਬਾਦ 380001।'

