ਭਾਰਤ ਇਕ ਗ੍ਰਾਮ ਵੀ ਨਸ਼ੀਲਾ ਪਦਾਰਥ ਦੇਸ਼ ''ਚ ਨਹੀਂ ਆਉਣ ਦੇਵੇਗਾ : ਅਮਿਤ ਸ਼ਾਹ
Friday, Jul 19, 2024 - 10:15 AM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਇਕ ਗ੍ਰਾਮ ਵੀ ਨਸ਼ੀਲਾ ਪਦਾਰਥ ਦੇਸ਼ 'ਚ ਨਹੀਂ ਆਉਣ ਦੇਵੇਗਾ। ਸ਼ਾਹ ਨੇ ਨਸ਼ੀਲੇ ਪਦਾਰਥ ਵਿਰੋਧੀ ਏਜੰਸੀਆਂ ਨੂੰ ਸਪਲਾਈ ਚੇਨ ਨੂੰ ਵਿਗਾੜਨ ਲਈ 'ਸਖਤ' ਪਹੁੰਚ ਅਪਣਾਉਣ ਲਈ ਵੀ ਕਿਹਾ। ਉਹ ਰਾਸ਼ਟਰੀ ਰਾਜਧਾਨੀ 'ਚ ਐੱਨ.ਸੀ.ਓ.ਆਰ.ਡੀ. ਜਾਂ ਨਾਰਕੋ-ਕੋਆਰਡੀਨੇਸ਼ਨ ਸੈਂਟਰ ਦੀ 7ਵੀਂ ਸਿਖਰ-ਪੱਧਰੀ ਮੀਟਿੰਗ ਦੌਰਾਨ ਕੇਂਦਰੀ ਅਤੇ ਸੂਬਾਈ ਨਸ਼ਾ ਵਿਰੋਧੀ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਸ਼ਾਹ ਨੇ ਐੱਮ.ਏ.ਐੱਨ.ਏ.ਐੱਸ. ਹੈਲਪਲਾਈਨ ਨੰਬਰ '1933' ਦੇ ਨਾਲ-ਨਾਲ ਇਕ ਈਮੇਲ ਆਈ.ਡੀ. ਵੀ ਲਾਂਚ ਕੀਤੀ। ਲੋਕ ਇਨ੍ਹਾਂ ਦੀ ਵਰਤੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਜਾਣਕਾਰੀ ਦੇਣ ਲਈ ਕਰ ਸਕਦੇ ਹਨ। ਸ਼ਾਹ ਨੇ ਕਿਹਾ,''ਨਸ਼ੇ ਦਾ ਪੂਰਾ ਕਾਰੋਬਾਰ ਹੁਣ ਡਰੱਗ-ਅੱਤਵਾਦ ਨਾਲ ਜੁੜ ਗਿਆ ਹੈ ਅਤੇ ਇਸ ਤੋਂ ਹੋਣ ਵਾਲਾ ਪੈਸਾ ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਬਣ ਗਿਆ ਹੈ। ਸਾਰੀਆਂ ਏਜੰਸੀਆਂ ਦਾ ਉਦੇਸ਼ ਸਿਰਫ਼ ਨਸ਼ੇੜੀਆਂ ਨੂੰ ਫੜਨਾ ਹੀ ਨਹੀਂ ਹੋਣਾ ਚਾਹੀਦਾ, ਸਗੋਂ ਪੂਰੇ ਨੈੱਟਵਰਕ ਨੂੰ ਵੀ. ਦਾ ਵੀ ਪਰਦਾਫਾਸ਼ ਕਰਨਾ ਚਾਹੀਦਾ ਹੈ।" ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਕ ਗ੍ਰਾਮ ਵੀ ਨਸ਼ੀਲੇ ਪਦਾਰਥਾਂ ਨੂੰ ਭਾਰਤ 'ਚ ਦਾਖ਼ਲ ਨਹੀਂ ਹੋਣ ਦੇਵੇਗੀ ਅਤੇ ਨਾ ਹੀ ਅਸੀਂ ਭਾਰਤ ਦੀਆਂ ਸਰਹੱਦਾਂ ਦਾ ਇਸਤੇਮਾਲ ਕਿਸੇ ਵੀ ਤਰ੍ਹਾਂ ਨਾਲ ਨਸ਼ੀਲੇ ਪਦਾਰਥ ਤਸਕਰੀ ਲਈ ਹੋਣ ਦੇਣਗੇ।
ਉਨ੍ਹਾਂ ਨੇ ਇੱਥੇ ਵਿਗਿਆਨ ਭਵਨ ਵਿਖੇ ਮੀਟਿੰਗ ਦੌਰਾਨ ਕਿਹਾ,''ਨਸ਼ੀਲੇ ਪਦਾਰਥ ਦੀ ਸਪਲਾਈ ਲੜੀ ਪ੍ਰਤੀ ਸਖ਼ਤ ਪਹੁੰਚ, ਮੰਗ 'ਚ ਕਮੀ ਦੇ ਪ੍ਰਤੀ ਰਣਨੀਤਕ ਦ੍ਰਿਸ਼ਟੀਕੋਣ ਅਤੇ ਨੁਕਸਾਨ 'ਚ ਘਾਟ ਲਈ ਮਨੁੱਖੀ ਦ੍ਰਿਸ਼ਟੀਕੋਣ ਹੋਣਾ ਚਾਹੀਦਾ।'' ਸ਼ਾਹ ਨੇ ਕਿਹਾ ਕਿ ਜੇਕਰ ਕੋਈ ਨਸ਼ਾ ਜ਼ਮੀਨ, ਪਾਣੀ ਜਾਂ ਹਵਾਈ ਅੱਡੇ ਰਾਹੀਂ ਦੇਸ਼ 'ਚ ਆਉਂਦਾ ਹੈ ਤਾਂ ਉਸ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ਅਤੇ ਆਖਰੀ ਬਿੰਦੂ ਤੱਕ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਜਿੱਥੋਂ ਉਸ ਦੀ ਤਸਕਰੀ ਕੀਤੀ ਗਈ ਹੈ। ਮੰਤਰੀ ਨੇ ਕਿਹਾ ਕਿ ਪਿਛਲੇ 5 ਸਾਲਾਂ 'ਚ ਨਰਿੰਦਰ ਮੋਦੀ ਸਰਕਾਰ ਨੇ ਨਸ਼ੀਲੇ ਪਦਾਰਥਾਂ ਵਿਰੋਧੀ ਲੜਾਈ ਨੂੰ ਪੂਰੀ ਸਰਕਾਰੀ ਪਹੁੰਚ ਅਤੇ ਢਾਂਚਾਗਤ, ਸੰਸਥਾਗਤ ਅਤੇ ਸੂਚਨਾਤਮਕ ਸੁਧਾਰਾਂ 'ਤੇ ਆਧਾਰਤ ਕੀਤਾ ਹੈ। ਸ਼ਾਹ ਨੇ ਕਿਹਾ ਕਿ ਪਹਿਲਾਂ ਏਜੰਸੀਆਂ ਦਾ ਮੰਤਰ 'ਜਾਣਨ ਦੀ ਜ਼ਰੂਰਤ' ਸੀ ਪਰ ਹੁਣ ਉਨ੍ਹਾਂ ਨੂੰ 'ਸ਼ੇਅਰ ਕਰਨ ਲਈ ਫਰਜ਼' ਦੀ ਕਾਰਜਸ਼ੀਲਤਾ ਵੱਲ ਵਧਣਾ ਚਾਹੀਦਾ ਹੈ ਅਤੇ ਸਾਰੀਆਂ ਏਜੰਸੀਆਂ ਨੂੰ ਇਸ ਮਹੱਤਵਪੂਰਨ ਤਬਦੀਲੀ ਨੂੰ ਅਪਣਾਉਣ ਦੀ ਜ਼ਰੂਰਤ ਹੈ। ਸਰਕਾਰ ਜਲਦੀ ਹੀ ਨਸ਼ਿਆਂ ਦੀ ਮੁੱਢਲੀ ਖੋਜ ਲਈ ਘੱਟ ਕੀਮਤ ਵਾਲੀਆਂ ਕਿੱਟਾਂ ਉਪਲੱਬਧ ਕਰਵਾਏਗੀ, ਜਿਸ ਨਾਲ ਸਾਰੀਆਂ ਏਜੰਸੀਆਂ ਦੁਆਰਾ ਕੇਸ ਦਰਜ ਕਰਨਾ ਬਹੁਤ ਸੌਖਾ ਹੋ ਜਾਵੇਗਾ।'' ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 2047 ਤੱਕ ਭਾਰਤ ਨੂੰ ਹਰ ਖੇਤਰ 'ਚ ਮੋਹਰੀ ਬਣਾਉਣ ਦਾ ਟੀਚਾ ਮਿੱਥਿਆ ਹੈ ਅਤੇ ਇਹ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਸ਼ਰਾਪ ਤੋਂ ਦੂਰ ਰੱਖ ਕੇ ਹੀ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਮੀਟਿੰਗ ਦੌਰਾਨ NCB ਦੀ 'ਸਲਾਨਾ ਰਿਪੋਰਟ 2023' ਅਤੇ 'ਨਸ਼ਾ ਮੁਕਤ ਭਾਰਤ' ਬਾਰੇ ਇਕ ਸੰਗ੍ਰਹਿ ਵੀ ਜਾਰੀ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e