30 ਨਵੰਬਰ ਨੂੰ SCO ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਭਾਰਤ

Friday, Nov 13, 2020 - 01:55 AM (IST)

30 ਨਵੰਬਰ ਨੂੰ SCO ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਭਾਰਤ

ਨਵੀਂ ਦਿੱਲੀ : ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ ਭਾਰਤ ਨੇ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜ਼ੇਸ਼ਨ (ਐੱਸ.ਸੀ.ਓ.) ਦੇ ਸਾਰੇ ਅੱਠ ਮੈਬਰ ਦੇਸ਼ ਨੂੰ 30 ਨਵੰਬਰ ਦੇ ਆਨਲਾਈਨ ਸਿਖਰ ਸੰਮੇਲਨ ਲਈ ਸੱਦਾ ਦਿੱਤਾ ਹੈ। ਭਾਰਤ ਪਹਿਲੀ ਵਾਰ ਐੱਸ.ਸੀ.ਓ. ਮੈਬਰਾਂ ਦੇ ਸਰਕਾਰਾਂ ਦੇ ਮੁਖੀ ਦੇ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਨਾਂ 2017 'ਚ ਐੱਸ.ਸੀ.ਓ. ਦੇ ਸਥਾਈ ਮੈਂਬਰ ਬਣੇ। ਸੰਗਠਨ ਦੇ ਹੋਰ ਮੈਂਬਰ ਦੇਸ਼ਾਂ 'ਚ ਰੂਸ, ਚੀ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ।

ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਦੱਸਿਆ, ‘‘ਐੱਸ.ਸੀ.ਓ. ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲਾ ਦੇਸ਼ ਐੱਸ.ਸੀ.ਓ. ਦੇ ਸਾਰੇ ਮੈਂਬਰ ਦੇਸ਼ਾਂ ਨੂੰ ਸੰਮੇਲਨ 'ਚ ਸ਼ਾਮਲ ਹੋਣ ਦਾ ਸੱਦਾ ਭੇਜਦਾ ਹੈ। ਇਸ ਅਨੁਸਾਰ ਅਸੀਂ ਸਾਰੇ ਅੱਠ ਮੈਂਬਰ ਦੇਸ਼ਾਂ, ਚਾਰ ਨਿਗਰਾਨ ਦੇਸ਼ਾਂ, ਐੱਸ.ਸੀ.ਓ. ਦੇ ਜਨਰਲ ਸਕੱਤਰ ਅਤੇ ਐੱਸ.ਸੀ.ਓ. ਆਰ.ਏ.ਟੀ.ਐੱਸ. ਦੇ ਨਿਰਦੇਸ਼ਕ ਨੂੰ ਸੂਚਿਤ ਕਰ ਦਿੱਤਾ ਹੈ। ਉਹ ਇਸ ਸੰਬੰਧ 'ਚ ਕੀਤੇ ਗਏ ਸਵਾਲ ਦਾ ਜਵਾਬ  ਦੇ ਰਹੇ ਸਨ। ਭਾਰਤ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਉਹ ਐੱਸ.ਸੀ.ਓ. ਸੰਮੇਲਨ ਦਾ ਆਨਲਾਈਨ ਪ੍ਰਬੰਧ ਕਰੇਗਾ ਅਤੇ ਇਸ 'ਚ ਸਾਰੇ ਮੈਂਬਰ ਦੇਸ਼ਾਂ ਦੇ ਸਰਕਾਰਾਂ ਦੇ ਮੁਖੀ ਭਾਗ ਲੈਣਗੇ।


author

Inder Prajapati

Content Editor

Related News