ਮਾਲਦੀਵ ''ਚ ਭਾਰਤ ਫ਼ੌਜੀਆਂ ਦੀ ਜਗ੍ਹਾ ਤਕਨੀਕੀ ਕਰਮਚਾਰੀ ਕਰੇਗਾ ਤਾਇਨਾਤ
Friday, Feb 09, 2024 - 12:15 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ਨੇ ਕਿਹਾ ਹੈ ਕਿ ਉਹ ਮਾਲਦੀਵ ਵਿਚ ਤਿੰਨ ਹਵਾਬਾਜ਼ੀ ਪਲੇਟਫਾਰਮਾਂ ਦੀ ਦੇਖ-ਰੇਖ ਕਰਨ ਵਾਲੇ ਆਪਣੇ ਫੌਜੀ ਕਰਮਚਾਰੀਆਂ ਦੀ ਜਗ੍ਹਾ 'ਤੇ 'ਸਮਰੱਥ' ਭਾਰਤੀ ਤਕਨੀਕੀ ਕਰਮਚਾਰੀਆਂ ਨੂੰ ਨਿਯੁਕਤ ਕਰੇਗਾ। ਇਸ ਦੇ ਨਾਲ ਹੀ ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਉਹ ਟਾਪੂ ਦੇਸ਼ ਦਾ ਮਹੱਤਵਪੂਰਨ ਵਿਕਾਸ ਭਾਈਵਾਲ ਬਣਿਆ ਹੋਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ 'ਚ ਕਿਹਾ,''ਮੈਂ ਇਹ ਕਹਿਣਾ ਚਾਹਾਂਗਾ ਕਿ ਮੌਜੂਦਾ ਕਰਮਚਾਰੀਆਂ ਦੀ ਥਾਂ 'ਤੇ ਸਮਰੱਥ ਭਾਰਤੀ ਤਕਨੀਕੀ ਕਰਮਚਾਰੀ ਤਾਇਨਾਤ ਕੀਤੇ ਜਾਣਗੇ।'' ਮਾਲਦੀਵ 'ਚ ਤਾਇਨਾਤ ਫੌਜ ਕਰਮੀਆਂ ਦੇ ਮੁੱਦੇ ਨੂੰ ਸੁਲਝਾਉਣ ਲਈ ਇਕ ਉੱਚ-ਪੱਧਰੀ ਕੋਰ ਗਰੁੱਪ ਦੀ ਹੋਈ ਦੂਜੀ ਬੈਠਕ ਤੋਂ ਬਾਅਦ ਮਾਲਦੀਵ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਭਾਰਤ 10 ਮਈ ਤੱਕ 2 ਪੜਾਵਾਂ 'ਚ ਆਪਣੇ ਫ਼ੌਜ ਕਰਮੀਆਂ ਦੇ ਸਥਾਨ 'ਤੇ ਦੂਜੇ ਕਰਮਚਾਰੀਆਂ ਨੂੰ ਤਾਇਨਾਤ ਕਰੇਗਾ।
ਇਹ ਵੀ ਪੜ੍ਹੋ : ਲੋਕ ਸਭਾ ’ਚ ਵ੍ਹਾਈਟ ਪੇਪਰ ਲਿਆਈ ਮੋਦੀ ਸਰਕਾਰ, ਜਵਾਬ ’ਚ ਕਾਂਗਰਸ ਲਿਆਈ ਬਲੈਕ ਪੇਪਰ
ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਸੋਮਵਾਰ ਨੂੰ ਕਿਹਾ ਸੀ ਕਿ ਭਾਰਤੀ ਫ਼ੌਜ ਕਰਮਚਾਰੀਆਂ ਦੇ ਪਹਿਲੇ ਸਮੂਹ ਨੂੰ 10 ਮਾਰਚ ਤੋਂ ਪਹਿਲਾਂ ਵਾਪਸ ਭੇਜ ਦਿੱਤਾ ਜਾਵੇਗਾ ਅਤੇ ਬਾਕੀ ਕਰਮਚਾਰੀਆਂ ਨੂੰ 10 ਮਈ ਤੋਂ ਪਹਿਲਾਂ ਵਾਪਸ ਭੇਜਿਆ ਜਾਵੇਗਾ। ਕੋਰ ਸਮੂਹ ਦੀ ਦੂਜੀ ਬੈਠਕ 2 ਫਰਵਰੀ ਨੂੰ ਦਿੱਲੀ 'ਚ ਹੋਈ ਸੀ। ਪਿਛਲੇ ਸਾਲ ਦਸੰਬਰ 'ਚ ਦੁਬਈ 'ਚ ਆਯੋਜਿਤ ਸੀਓਪੀ28 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁਈਜ਼ੂ ਵਿਚਾਲੇ ਇਕ ਬੈਠਕ ਤੋਂ ਬਾਅਦ ਦੋਹਾਂ ਪੱਖਾਂ ਨੇ ਕੋਰ ਗਰੁੱਪ ਗਠਿਤ ਕਰਨ ਦਾ ਫ਼ੈਸਲਾ ਲਿਆ। ਮੌਜੂਦਾ ਸਮੇਂ ਲਗਭਗ 80 ਭਾਰਤੀ ਫ਼ੌਜ ਕਰਮਚਾਰੀ ਮਾਲਦੀਵ 'ਚ ਹਨ, ਜੋ ਮੁੱਖ ਰੂਪ ਨਾਲ 2 ਹੈਲੀਕਾਪਟਰ ਅਤੇ ਜਹਾਜ਼ ਸੰਚਾਲਿਤ ਕਰਨ 'ਚ ਸਹਿਯੋਗ ਕਰਦੇ ਹਨ। ਇਨ੍ਹਾਂ ਹੈਲੀਕਾਪਟਰ ਅਤੇ ਜਹਾਜ਼ ਨਾਲ ਸੈਂਕੜੇ ਡਾਕਟਰੀ ਨਿਕਾਸੀ ਅਤੇ ਮਨੁੱਖੀ ਮਿਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। ਨਵੰਬਰ 'ਚ ਮੁਈਜ਼ੂ ਦੇ ਸੱਤਾ 'ਚ ਆਉਣ ਦੇ ਬਾਅਦ ਤੋਂ ਦੋਹਾਂ ਦੇਸ਼ਾਂ ਵਿਚਾਲੇ ਸੰਬੰਧਾਂ 'ਚ ਤਣਾਅ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e