ਅਮਰੀਕਾ ਤੋਂ ਪ੍ਰੀਡੇਟਰ ਡਰੋਨ ਖਰੀਦੇਗਾ ਭਾਰਤ, ਰੱਖਿਆ ਮੰਤਰਾਲੇ ਨੇ ਦਿੱਤੀ ਮਨਜ਼ੂਰੀ, ਜਾਣੋ ਇਸ ਦੀ ਖਾਸੀਅਤ
Thursday, Jun 15, 2023 - 09:04 PM (IST)
ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਅਮਰੀਕਾ ਤੋਂ ਪ੍ਰੀਡੇਟਰ (MQ-9 ਰੀਪਰ) ਡਰੋਨ ਖਰੀਦਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੁਰੱਖਿਆ ਬਾਰੇ ਕੈਬਨਿਟ ਕਮੇਟੀ ਜਲਦ ਹੀ ਇਸ ਬਾਰੇ ਅੰਤਿਮ ਫ਼ੈਸਲਾ ਲਵੇਗੀ। ਰੱਖਿਆ ਸੂਤਰਾਂ ਨੇ ਦੱਸਿਆ, ''ਪ੍ਰੀਡੇਟਰ ਡਰੋਨ ਦੇ ਸੌਦੇ ਨੂੰ ਅੱਜ ਰੱਖਿਆ ਅਧਿਗ੍ਰਹਿਣ ਪ੍ਰੀਸ਼ਦ ਦੀ ਬੈਠਕ 'ਚ ਮਨਜ਼ੂਰੀ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਡਰੋਨ ਨੂੰ ਲੈ ਕੇ ਇਹ ਸਮਝੌਤਾ 3 ਅਰਬ ਡਾਲਰ ਯਾਨੀ ਕਰੀਬ 24 ਹਜ਼ਾਰ ਕਰੋੜ ਰੁਪਏ ਦਾ ਹੋਣ ਵਾਲਾ ਹੈ। ਇਸ ਤਹਿਤ 18 ਡਰੋਨ ਖਰੀਦੇ ਜਾਣਗੇ। ਐਕਵਾਇਰ ਪ੍ਰਸਤਾਵ ਨੂੰ ਹੁਣ ਇਕ ਪ੍ਰਕਿਰਿਆ ਦੀ ਪਾਲਣਾ ਕਰਨੀ ਪਵੇਗੀ, ਜਿਸ ਤੋਂ ਬਾਅਦ ਇਸ ਨੂੰ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੁਆਰਾ ਮਨਜ਼ੂਰੀ ਦੇਣੀ ਪਵੇਗੀ।" ਡੀਏਸੀ ਅਧਿਗ੍ਰਹਿਣ ਬਾਰੇ ਫ਼ੈਸਲੇ ਲੈਣ ਲਈ ਰੱਖਿਆ ਮੰਤਰਾਲੇ ਦੀ ਸਰਵਉੱਚ ਸੰਸਥਾ ਹੈ। ਸਾਰੀਆਂ ਉੱਚ-ਮੁੱਲ ਦੀਆਂ ਪ੍ਰਾਪਤੀਆਂ ਨੂੰ CCS ਦੁਆਰਾ ਅੰਤਿਮ ਪ੍ਰਵਾਨਗੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਚੀਨ ’ਚ ਮਾਲੀਆ ਕਮਾਉਣ ਲਈ ਸਰਕਾਰ ਅਪਣਾ ਰਹੀ ਅਨੋਖੇ ਤਰੀਕੇ, ਤੁਸੀਂ ਵੀ ਜਾਣ ਹੋ ਜਾਓਗੇ ਹੈਰਾਨ
ਭਾਰਤੀ ਜਲ ਸੈਨਾ ਇਸ ਸੌਦੇ ਲਈ ਪ੍ਰਮੁੱਖ ਏਜੰਸੀ ਹੈ, ਜਿਸ ਵਿੱਚ 15 ਡਰੋਨ ਆਪਣੀ ਜ਼ਿੰਮੇਵਾਰੀ ਦੇ ਖੇਤਰ ਵਿੱਚ ਨਿਗਰਾਨੀ ਦੇ ਕੰਮਾਂ ਲਈ ਸਮੁੰਦਰੀ ਬਲ 'ਚ ਜਾਣਗੇ। ਤਿੰਨਾਂ ਸੇਵਾਵਾਂ ਸਵਦੇਸ਼ੀ ਸਰੋਤਾਂ ਤੋਂ ਇਸੇ ਤਰ੍ਹਾਂ ਦੇ ਮੱਧਮ ਉਚਾਈ ਅਤੇ ਲੰਬੀ ਰੇਂਜ ਦੇ ਡਰੋਨਾਂ ਲਈ ਵੀ ਜਾਣ ਦੀ ਯੋਜਨਾ ਬਣਾ ਰਹੀਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ 21 ਤੋਂ 24 ਜੂਨ ਤੱਕ ਅਮਰੀਕਾ ਦੇ ਦੌਰੇ 'ਤੇ ਜਾਣ ਵਾਲੇ ਹਨ, ਜਿੱਥੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵ੍ਹਾਈਟ ਹਾਊਸ 'ਚ ਉਨ੍ਹਾਂ ਦੀ ਮੇਜ਼ਬਾਨੀ ਕਰਨਗੇ। ਪ੍ਰਧਾਨ ਮੰਤਰੀ ਵਜੋਂ 9 ਸਾਲ ਦੇ ਕਾਰਜਕਾਲ ਦੌਰਾਨ ਪੀਐੱਮ ਮੋਦੀ ਦੀ ਇਹ ਪਹਿਲੀ ਅਮਰੀਕਾ ਦੀ ਸਰਕਾਰੀ ਯਾਤਰਾ ਹੋਵੇਗੀ।
ਇਹ ਵੀ ਪੜ੍ਹੋ : ਪੁਲਸ ਟੋਅ ਵੈਨ ਨੇ ਕਰ 'ਤਾ ਕਾਰਾ, ਭੰਨ੍ਹ ਦਿੱਤੀ ਬਰੇਜ਼ਾ, ਜਾਣੋ ਪੂਰਾ ਮਾਮਲਾ
ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੀ ਵਾਰ ਅਮਰੀਕੀ ਕਾਂਗਰਸ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਵੀ ਬਣ ਜਾਣਗੇ। ਭਾਰਤੀ ਅਮਰੀਕੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਮਰੀਕੀ ਕਾਂਗਰਸ ਨੂੰ ਸੰਬੋਧਨ ਕਰਨ ਦਾ ਸੱਦਾ ਅਮਰੀਕਾ ਅਤੇ ਭਾਰਤ ਦਰਮਿਆਨ ਸਬੰਧਾਂ ਦੇ ਇਤਿਹਾਸਕ ਮਹੱਤਵ ਦੀ ਯਾਦ ਦਿਵਾਉਂਦਾ ਹੈ, ਜੋ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ, ਖਾਸ ਤੌਰ 'ਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਉਨ੍ਹਾਂ ਦੇ ਸਾਂਝੇ ਦ੍ਰਿਸ਼ਟੀਕੋਣ ਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਕਾਰ ਬੇਕਾਬੂ ਹੋ ਦਰੱਖ਼ਤ ਨਾਲ ਟਕਰਾਈ, ਪੁੱਤ ਦੀ ਮੌਤ, ਪਿਓ ਸਮੇਤ ਪਰਿਵਾਰ ਦੇ 5 ਮੈਂਬਰ ਜ਼ਖ਼ਮੀ
ਕੀ ਹੈ ਡਰੋਨ ਦੀ ਵਿਸ਼ੇਸ਼ਤਾ?
MQ-9 ਰੀਪਰ ਡਰੋਨ ਦੇ ਖੰਭਾਂ ਦੀ ਲੰਬਾਈ 20 ਮੀਟਰ ਹੈ, ਜਦੋਂ ਕਿ ਡਰੋਨ ਦੀ ਲੰਬਾਈ 11 ਮੀਟਰ ਹੈ। ਇਹ ਡਰੋਨ 27 ਘੰਟੇ ਲਗਾਤਾਰ ਉੱਡ ਸਕਦਾ ਹੈ। ਇੰਨਾ ਹੀ ਨਹੀਂ, ਇਹ 444 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ 'ਚ ਉੱਡ ਸਕਦਾ ਹੈ। ਡਰੋਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ 50 ਹਜ਼ਾਰ ਫੁੱਟ ਦੀ ਉਚਾਈ ਤੱਕ ਉੱਡ ਸਕਦਾ ਹੈ। ਇਹ ਡਰੋਨ 1746 ਕਿਲੋਗ੍ਰਾਮ ਭਾਰ ਚੁੱਕ ਕੇ ਉੱਡਣ ਦੀ ਸਮਰੱਥਾ ਵੀ ਰੱਖਦਾ ਹੈ। ਚੀਨ ਅਤੇ ਪਾਕਿਸਤਾਨ ਦੀਆਂ ਹਰਕਤਾਂ 'ਤੇ ਨਜ਼ਰ ਰੱਖਣ ਲਈ ਡਰੋਨ ਤਾਇਨਾਤ ਕੀਤੇ ਜਾਣਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।