ਭਾਰਤ 2 ਸਾਲਾਂ ’ਚ ਬਣ ਜਾਏਗਾ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ : ਉਪ ਰਾਸ਼ਟਰਪਤੀ

Wednesday, Aug 07, 2024 - 05:35 PM (IST)

ਭਾਰਤ 2 ਸਾਲਾਂ ’ਚ ਬਣ ਜਾਏਗਾ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ : ਉਪ ਰਾਸ਼ਟਰਪਤੀ

ਨਵੀਂ ਦਿੱਲੀ (ਭਾਸ਼ਾ)- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਬੁੱਧਵਾਰ ਕਿਹਾ ਕਿ ਭਾਰਤ ਦੀ ਤਰੱਕੀ ਨੂੰ ਰੋਕਿਆ ਨਹੀਂ ਜਾ ਸਕਦਾ। 2 ਸਾਲਾਂ ਵਿਚ ਦੇਸ਼ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ। 10ਵੇਂ ਰਾਸ਼ਟਰੀ ਹੈਂਡਲੂਮ ਦਿਵਸ ਦੇ ਮੌਕੇ ’ਤੇ ਆਪਣੇ ਸੰਬੋਧਨ ’ਚ ਉਪ ਰਾਸ਼ਟਰਪਤੀ ਨੇ ਭਰੋਸਾ ਪ੍ਰਗਟਾਇਆ ਕਿ ਜੇ ਅਸੀਂ ਪੌਣਪਾਣੀ ਦੀ ਤਬਦੀਲੀ ਦੇ ਸੰਦਰਭ 'ਚ ਸੋਚੀਏ ਤਾਂ ਇਸ ਦੀ ਵਰਤੋਂ ਹੈਂਡਲੂਮ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾਵੇਗੀ, ਜੋ ਸਮੇਂ ਦੀ ਮੰਗ ਅਤੇ ਦੇਸ਼ ਤੇ ਧਰਤੀ ਦੀ ਲੋੜ ਹੈ।

ਧਨਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ‘ਵੋਕਲ ਫਾਰ ਲੋਕਲ’ ਦੇ ਸੱਦੇ ਦਾ ਮੂਲ ਆਧਾਰ ਆਰਥਿਕ ਆਜ਼ਾਦੀ ਹੈ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਰਾਸ਼ਟਰੀ ਹਿੱਤ ਦਾ ਸਨਮਾਨ ਕਰੇ। ਕੀ ਅਸੀਂ ਸਿਰਫ਼ ਵਿੱਤੀ ਲਾਭਾਂ ਲਈ ਆਰਥਿਕ ਰਾਸ਼ਟਰਵਾਦ ਦਾ ਤਿਆਗ ਦੇ ਸਕਦੇ ਹਾਂ? 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News