ਭਾਰਤ ਬਣੇਗਾ ਦੁਨੀਆ ਦਾ Semiconductor ਹੱਬ, ਇਨ੍ਹਾਂ ਸੂਬਿਆਂ ''ਚ ਲੱਗਣਗੇ 6 ਨਿਰਮਾਣ ਪਲਾਂਟ

Monday, Sep 09, 2024 - 07:32 AM (IST)

ਭਾਰਤ ਬਣੇਗਾ ਦੁਨੀਆ ਦਾ Semiconductor ਹੱਬ, ਇਨ੍ਹਾਂ ਸੂਬਿਆਂ ''ਚ ਲੱਗਣਗੇ 6 ਨਿਰਮਾਣ ਪਲਾਂਟ

ਨਵੀਂ ਦਿੱਲੀ : ਮੋਦੀ ਸਰਕਾਰ ਦੀ ਕੋਸ਼ਿਸ਼ ਭਾਰਤ ਨੂੰ ਦੁਨੀਆ ਦਾ ਸੈਮੀਕੰਡਕਟਰ ਹੱਬ ਬਣਾਉਣ ਦੀ ਹੈ। ਭਵਿੱਖ ਵਿਚ ਸੈਮੀਕੰਡਕਟਰ ਦੀ ਵਧਦੀ ਭੂਮਿਕਾ ਨੂੰ ਦੇਖਦੇ ਹੋਏ ਗਲੋਬਲ ਅਤੇ ਘਰੇਲੂ ਕੰਪਨੀਆਂ ਇਸ ਖੇਤਰ ਵਿਚ ਵੱਡੇ ਪੱਧਰ 'ਤੇ ਨਿਵੇਸ਼ ਕਰ ਰਹੀਆਂ ਹਨ। ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਦੇਸ਼ ਵਿਚ ਹੁਣ ਤੱਕ 6 ਸੈਮੀਕੰਡਕਟਰ ਪਲਾਂਟ ਮਨਜ਼ੂਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਛੇ ਸੈਮੀਕੰਡਕਟਰ ਨਿਰਮਾਣ ਪਲਾਂਟਾਂ ਵਿਚ ਵੱਖ-ਵੱਖ ਕੰਪਨੀਆਂ ਵੱਲੋਂ ਲਗਭਗ 2.36 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇੰਡੀਆ ਸੈਮੀਕੰਡਕਟਰ ਮਿਸ਼ਨ (ISM) ਤਹਿਤ ਕੇਂਦਰ ਸਰਕਾਰ ਸੈਮੀਕੰਡਕਟਰ ਪਲਾਂਟ ਲਗਾਉਣ ਲਈ ਕੰਪਨੀਆਂ ਨੂੰ 50 ਫੀਸਦੀ ਪੂੰਜੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸੈਮੀਕੰਡਕਟਰ ਹੱਬ ਬਣਨ ਨਾਲ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ।

ਭਾਰਤ ਦਾ ਅਡਾਨੀ ਗਰੁੱਪ, ਇਕ ਇਜ਼ਰਾਈਲੀ ਕੰਪਨੀ ਦੇ ਸਹਿਯੋਗ ਨਾਲ, 83,947 ਕਰੋੜ ਰੁਪਏ ($10 ਬਿਲੀਅਨ) ਦੇ ਕੁੱਲ ਨਿਵੇਸ਼ ਨਾਲ ਮਹਾਰਾਸ਼ਟਰ ਵਿਚ ਇੱਕ ਸੈਮੀਕੰਡਕਟਰ ਨਿਰਮਾਣ ਪਲਾਂਟ ਸਥਾਪਤ ਕਰਨ ਜਾ ਰਿਹਾ ਹੈ। ਇੱਕ ਮਹਾਰਾਸ਼ਟਰ ਸਰਕਾਰ ਨੇ ਚਾਰ ਮੈਗਾ ਉੱਚ-ਤਕਨਾਲੋਜੀ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਵਿਚ ਇੱਕ ਅਡਾਨੀ ਗਰੁੱਪ ਦੇ ਟਾਵਰ ਸੈਮੀਕੰਡਕਟਰ ਨਾਲ ਸਾਂਝੇਦਾਰੀ ਵਿੱਚ ਸ਼ਾਮਲ ਹੈ। ਇਨ੍ਹਾਂ ਪ੍ਰੋਜੈਕਟਾਂ ਵਿਚ ਕੁੱਲ 1.17 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਉਮੀਦ ਹੈ ਅਤੇ ਲਗਭਗ 29,000 ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਪ੍ਰੋਜੈਕਟ ਦੇ ਪਹਿਲੇ ਪੜਾਅ ਵਿਚ 58,763 ਕਰੋੜ ਰੁਪਏ ਅਤੇ ਦੂਜੇ ਪੜਾਅ ਵਿਚ 25,184 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਪ੍ਰੋਜੈਕਟ 'ਤੇ ਕੁੱਲ ਨਿਵੇਸ਼ 83,947 ਕਰੋੜ ਰੁਪਏ ਹੋਵੇਗਾ ਜਿਸ ਨਾਲ 15,000 ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ। ਅਡਾਨੀ ਸਮੂਹ ਲਈ ਸੈਮੀਕੰਡਕਟਰ ਨਿਰਮਾਣ ਦੇ ਖੇਤਰ ਵਿਚ ਇਹ ਪਹਿਲਾ ਕਦਮ ਹੋਵੇਗਾ, ਜੋ ਵਿਭਿੰਨ ਕਾਰੋਬਾਰਾਂ ਵਿਚ ਸਰਗਰਮ ਹੈ।

ਮਾਈਕ੍ਰੋਨ OSAT ਪਲਾਂਟ
ਅਮਰੀਕੀ ਚਿੱਪ ਨਿਰਮਾਣ ਕੰਪਨੀ ਮਾਈਕ੍ਰੋਨ ਲਗਭਗ 23,000 ਕਰੋੜ ਰੁਪਏ ਦੇ ਨਿਵੇਸ਼ ਨਾਲ ਗੁਜਰਾਤ ਦੇ ਸਾਨੰਦ ਜ਼ਿਲ੍ਹੇ ਵਿਚ ਇੱਕ ਆਊਟਸੋਰਸਿੰਗ ਅਸੈਂਬਲੀ ਅਤੇ ਟੈਸਟਿੰਗ ਯੂਨਿਟ (OSAT) ਪਲਾਂਟ ਬਣਾ ਰਹੀ ਹੈ। ਇਹ ਭਾਰਤ ਵਿਚ ਸਥਾਪਿਤ ਹੋਣ ਵਾਲਾ ਪਹਿਲਾ ਸੈਮੀਕੰਡਕਟਰ ਪਲਾਂਟ ਹੈ। ਇਸ ਪਲਾਂਟ ਵਿੱਚ DRAM ਅਤੇ NAND ਉਤਪਾਦਾਂ ਦੀ ਅਸੈਂਬਲੀ ਅਤੇ ਟੈਸਟਿੰਗ ਕੀਤੀ ਜਾਵੇਗੀ। ਇਸ ਵਿਚ ਬਣੇ ਚਿਪਸ ਨੂੰ ਘਰੇਲੂ ਅਤੇ ਗਲੋਬਲ ਬਾਜ਼ਾਰਾਂ ਵਿਚ ਸਪਲਾਈ ਕੀਤਾ ਜਾਵੇਗਾ। ਇਹ ਪਲਾਂਟ ਅਗਲੇ ਸਾਲ ਦੇ ਅੱਧ ਤੱਕ ਸ਼ੁਰੂ ਹੋ ਸਕਦਾ ਹੈ। ਇਸ ਦੇ ਲਈ ਕੇਂਦਰ ਸਰਕਾਰ 50 ਫੀਸਦੀ ਅਤੇ ਗੁਜਰਾਤ ਸਰਕਾਰ 20 ਫੀਸਦੀ ਵਿੱਤੀ ਸਹਾਇਤਾ ਦੇ ਰਹੀ ਹੈ।

ਟਾਟਾ-ਪੀਐੱਸਐੱਮਸੀ ਸੈਮੀਕੰਡਕਟਰ ਪਲਾਂਟ
ਭਾਰਤ ਦਾ ਟਾਟਾ ਸਮੂਹ, ਤਾਈਵਾਨੀ ਕੰਪਨੀ ਪਾਵਰਚਿੱਪ ਸੈਮੀਕੰਡਕਟਰ ਮੈਨੂਫੈਕਚਰਿੰਗ ਕਾਰਪੋਰੇਸ਼ਨ (PSMC) ਦੇ ਸਹਿਯੋਗ ਨਾਲ, ਧੋਲੇਰਾ, ਗੁਜਰਾਤ ਵਿਚ ਇੱਕ ਸੈਮੀਕੰਡਕਟਰ ਫੈਬਰੀਕੇਸ਼ਨ ਫੈਬਿਲਟੀ (ਫੈਬ) ਬਣਾ ਰਿਹਾ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਚ 2024 ਵਿੱਚ ਕੀਤਾ ਸੀ। ਇਸ ਪਲਾਂਟ ਵਿਚ 91,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਕੇਂਦਰ ਸਰਕਾਰ ਪੂੰਜੀ ਖਰਚੇ ਦਾ 50 ਫੀਸਦੀ ਯੋਗਦਾਨ ਦੇਵੇਗੀ। ਇਸ ਪਲਾਂਟ ਦੀ ਉਤਪਾਦਨ ਸਮਰੱਥਾ 50,000 ਵੇਫਰ ਪ੍ਰਤੀ ਮਹੀਨਾ ਹੋਵੇਗੀ। ਧੋਰੇਲਾ ਪਲਾਂਟ ਤੋਂ ਸੈਮੀਕੰਡਕਟਰ ਉਤਪਾਦਨ ਦਸੰਬਰ 2026 ਤੱਕ ਸ਼ੁਰੂ ਹੋ ਸਕਦਾ ਹੈ।

ਟਾਟਾ ਇਲੈਕਟ੍ਰਾਨਿਕਸ ਸੈਮੀਕੰਡਕਟਰ ਪਲਾਂਟ
ਟਾਟਾ ਇਲੈਕਟ੍ਰੋਨਿਕਸ ਦੁਆਰਾ ਮੋਰੀਗਾਂਵ, ਅਸਾਮ ਵਿਚ ਜਗੀਰੋਡ ਵਿਖੇ ਇੱਕ ਗ੍ਰੀਨਫੀਲਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸਹੂਲਤ ਸਥਾਪਤ ਕੀਤੀ ਜਾ ਰਹੀ ਹੈ। ਇਹ ਉੱਤਰ ਪੂਰਬ ਵਿੱਚ ਸਥਾਪਿਤ ਹੋਣ ਵਾਲਾ ਪਹਿਲਾ ਸੈਮੀਕੰਡਕਟਰ ਪਲਾਂਟ ਹੈ। ਇਸ ਪਲਾਂਟ ਵਿੱਚ ਲਗਭਗ 27,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।

CG ਪਾਵਰ ਸਾਨੰਦ OSAT ਪਲਾਂਟ
ਭਾਰਤੀ ਕੰਪਨੀ CG ਪਾਵਰ ਦੁਆਰਾ ਸਾਨੰਦ, ਗੁਜਰਾਤ ਵਿਚ ਜਾਪਾਨ ਦੇ ਰੇਨੇਸਾਸ ਇਲੈਕਟ੍ਰੋਨਿਕਸ ਕਾਰਪੋਰੇਸ਼ਨ ਅਤੇ ਥਾਈਲੈਂਡ ਦੇ ਸਟਾਰਸ ਮਾਈਕ੍ਰੋਇਲੈਕਟ੍ਰੋਨਿਕਸ ਦੇ ਸਹਿਯੋਗ ਨਾਲ ਇੱਕ ਅਤਿ-ਆਧੁਨਿਕ OSAT ਪਲਾਂਟ ਬਣਾਇਆ ਜਾ ਰਿਹਾ ਹੈ। ਅਗਲੇ ਪੰਜ ਸਾਲਾਂ ਵਿਚ ਇਸ ਪਲਾਂਟ ਵਿਚ ਲਗਭਗ 7,600 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਪਲਾਂਟ 'ਚ 5ਜੀ ਤਕਨੀਕ 'ਚ ਵਰਤੇ ਜਾਣ ਵਾਲੇ ਕੰਜ਼ਿਊਮਰ ਇਲੈਕਟ੍ਰੋਨਿਕਸ, ਉਦਯੋਗਿਕ ਉਪਕਰਨ ਅਤੇ ਸੈਮੀਕੰਡਕਟਰ ਦਾ ਨਿਰਮਾਣ ਕੀਤਾ ਜਾਵੇਗਾ। ਇਸ ਪਲਾਂਟ ਵਿਚ ਰੋਜ਼ਾਨਾ ਕਰੀਬ 1.5 ਕਰੋੜ ਚਿਪਸ ਬਣਾਏ ਜਾਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


author

Sandeep Kumar

Content Editor

Related News