ਸਪੂਤਨਿਕ-ਵੀ ਸਮੇਤ ਕਈ ਹੋਰ ਵਿਦੇਸ਼ੀ ਟੀਕਿਆਂ ਨਾਲ ਭਾਰਤ ਲੜੇਗਾ ‘ਕੋਰੋਨਾ ਨਾਲ ਜੰਗ’

04/14/2021 11:16:47 AM

ਨਵੀਂ ਦਿੱਲੀ (ਭਾਸ਼ਾ)– ਦੇਸ਼ ਦੇ ਔਸ਼ਧੀ ਰੈਗੂਲੇਟਰੀ ਨੇ ਰੂਸ ਦੇ ਕੋਵਿਡ-19 ਰੋਕੂ ਟੀਕੇ ਸਪੂਤਨਿਕ-ਵੀ ਦੇ ਸੀਮਤ ਐਮਰਜੈਂਸੀ ਇਸਤੇਮਾਲ ਨੂੰ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ ਤੇ ਡਾਕਟਰ ਰੈੱਡੀਜ਼ ਲੈਬੋਰੋਟ੍ਰੀਜ਼ ਦੇਸ਼ ’ਚ ਇਸ ਟੀਕੇ ਦੀ ਦਰਾਮਦ ਕਰੇਗੀ। ਇਸ ਦੇ ਨਾਲ ਹੀ ਦੇਸ਼ ’ਚ ਕੋਰੋਨਾ ਨਾਲ ਜੰਗ ਹੋਰ ਤੇਜ਼ ਕਰਦੇ ਹੋਏ ਭਾਰਤ ਸਰਕਾਰ ਕੁਝ ਸ਼ਰਤਾਂ ਸਮੇਤ ਕਈ ਹੋਰ ਵਿਦੇਸ਼ੀ ਟੀਕਿਆਂ ਨੂੰ ਵੀ ਭਾਰਤ ’ਚ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਸਕਦੀ ਹੈ। ਇਨ੍ਹਾਂ ’ਚ ਫਾਈਜ਼ਰ, ਮਾਡਰਨਾ, ਨੋਵਾਵੈਕਸ ਤੇ ਜਾਨਸਨ ਐਂਡ ਜਾਨਸਨ ਵੱਲੋਂ ਤਿਆਰ ਵਿਦੇਸ਼ੀ ਟੀਕੇ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਦੇਸੀ ਕੰਪਨੀਆਂ ਜਾਇਡਸ ਕੈਡਿਲਾ ਦੇ ਜਾਇਕੋਵ-ਡੀ ਟੀਕੇ ਤੇ ਭਾਰਤ ਬਾਇਓਟੈੱਕ ਦੀ ਨੱਕ ’ਚ ਪਾਉਣ ਵਾਲੀ ਖੁਰਾਕ ਨੂੰ ਵੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਕੋਰੋਨਾ ਦੇ ਖ਼ੌਫ ਦਰਮਿਆਨ ਰਾਹਤ ਦੀ ਖ਼ਬਰ, ਅਕਤੂਬਰ ਤੱਕ ਭਾਰਤ ਨੂੰ ਮਿਲ ਸਕਦੀਆਂ ਹਨ 5 ਹੋਰ ‘ਕੋਵਿਡ ਵੈਕਸੀਨ’

ਭਾਰਤ ਬਾਇਓਟੈੱਕ ਦਾ ਕੋਵੈਕਸੀਨ ਟੀਕਾ ਇਸ ਸਮੇਂ ਦੇਸ਼ ਦੀ ਟੀਕਾਕਰਨ ਮੁਹਿੰਮ ’ਚ ਸੀਰਮ ਇੰਡੀਆ ਦੇ ਕੋਵੀਸ਼ੀਲਡ ਟੀਕੇ ਦੇ ਨਾਲ ਦੇਸ਼ਵਾਸੀਆਂ ਨੂੰ ਨਵਾਂ ਜੀਵਨ ਦੇ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਕਿਹਾ ਕਿ ਵਿਦੇਸ਼ ’ਚ ਤਿਆਰ ਟੀਕੇ ਪਹਿਲਾਂ 100 ਲਾਭਪਾਤਰੀਆਂ ਨੂੰ ਲਗਾਏ ਜਾਣਗੇ ਤੇ ਉਨ੍ਹਾਂ ਦੀ ਸਿਹਤ ’ਤੇ 7 ਦਿਨ ਨਜ਼ਰ ਰੱਖੀ ਜਾਵੇਗੀ। ਸਭ ਕੁਝ ਸਹੀ ਰਹਿਣ ’ਤੇ ਦੇਸ਼ ਦੇ ਟੀਕਾਕਰਨ ਪ੍ਰੋਗਰਾਮ ’ਚ ਇਨ੍ਹਾਂ ਟੀਕਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਉੱਧਰ ਰੂਸੀ ਡਾਇਰੈਕਟ ਨਿਵੇਸ਼ ਫੰਡ ਨੇ ਕਿਹਾ ਕਿ ਭਾਰਤ ’ਚ ਹਰ ਸਾਲ ਸਪੂਤਨਿਕ-ਵੀ ਟੀਕੇ ਦੀਆਂ 85 ਕਰੋੜ ਤੋਂ ਵੱਧ ਖੁਰਾਕਾਂ ਤਿਆਰ ਹੋਣਗੀਆਂ। ਭਾਰਤ ਸਪੂਤਨਿਕ-ਵੀ ਨੂੰ ਮਨਜ਼ੂਰੀ ਦੇਣ ਵਾਲਾ 60ਵਾਂ ਦੇਸ਼ ਹੈ। ਸਪੂਤਨਿਕ-ਵੀ ਦੇ ਤੀਜੇ ਪੜਾਅ ਦੇ ਪ੍ਰੀਖਣ ਦੇ ਅੰਤ੍ਰਿਮ ਵਿਸ਼ਲੇਸ਼ਣ ’ਚ ਇਸ ਦੇ 91.6 ਫੀਸਦੀ ਪ੍ਰਭਾਵੀ ਹੋਣ ਦੀ ਗੱਲ ਸਾਹਮਣੇ ਆਈ, ਜਿਸ ’ਚ ਰੂਸ ਦੇ 19866 ਸਵੈਮ ਸੇਵੀਆਂ ’ਤੇ ਕੀਤੇ ਗਏ ਪ੍ਰੀਖਣ ਦਾ ਅੰਕੜਾ ਸ਼ਾਮਲ ਕੀਤਾ ਗਿਆ। ਭਾਰਤ ’ਚ ਵੀ ਤੀਜੇ ਪੜਾਅ ਦੇ ਪ੍ਰੀਖਣਾਂ ’ਚ ਇਸ ਦੇ ਨਤੀਜੇ ਹਾਂ-ਪੱਖੀ ਹਨ। ਭਾਰਤ ’ਚ ਇਹ ਪ੍ਰੀਖਣ ਡਾ. ਰੈੱਡੀਜ਼ ਨਾਲ ਮਿਲ ਕੇ ਕੀਤੇ ਗਏ।ਦੇਸ਼ ’ਚ ਭਾਰਤ ਬਾਇਓਟੈੱਕ ਦੇ ਕੋਵੈਕਸੀਨ ਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਤਿਆਰ ਆਕਸਫੋਰਡ-ਐਸਟਰਾਜੇਨੇਕਾ ਦੇ ਕੋਵੀਸ਼ੀਲਡ ਟੀਕੇ ਨੂੰ ਪਹਿਲਾਂ ਹੀ ਜਨਵਰੀ ’ਚ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ।

ਇਹ ਵੀ ਪੜ੍ਹੋ:  ਵੱਡੀ ਖੁਸ਼ਖ਼ਬਰੀ! ਭਾਰਤ ’ਚ ਤੀਜੇ ਕੋਰੋਨਾ ਟੀਕੇ ‘ਸਪੂਤਨਿਕ ਵੀ’ ਨੂੰ ਮਿਲੀ ਮਨਜ਼ੂਰੀ

ਸੂਬਿਆਂ ਕੋਲ ਇਸ ਸਮੇਂ 1.67 ਕਰੋੜ ਟੀਕੇ, 2 ਕਰੋੜ ਹੋਰ ਭੇਜੇ ਜਾਣਗੇ

ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਕੋਲ ਹੁਣ ਵੀ ਕੋਵਿਡ-19 ਦੇ ਟੀਕਿਆਂ ਦੀਆਂ 1.67 ਕਰੋੜ ਤੋਂ ਵੱਧ ਖੁਰਾਕਾਂ ਹਨ ਤੇ ਸਮੱਸਿਆ ਟੀਕਿਆਂ ਦੀ ਕਮੀ ਦੀ ਨਹੀਂ ਸਗੋਂ ਬਿਹਤਰ ਯੋਜਨਾ ਦੀ ਹੈ। ਅੱਜ ਤੋਂ ਅਪ੍ਰੈਲ ਦੇ ਅਖੀਰ ਤੱਕ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ 2,01,22,960 ਖੁਰਾਕਾਂ ਦੀ ਸਪਲਾਈ ਕੀਤੀ ਜਾਵੇਗੀ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਅਜੇ ਤੱਕ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ 13,10,90370 ਟੀਕਿਆਂ ਦੀ ਖੁਰਾਕ ਮਿਲੀ ਹੈ, ਜਿਨ੍ਹਾਂ ’ਚੋਂ ਕੁਲ ਖਪਤ 11,43,69677 ਖੁਰਾਕਾਂ ਦੀ ਹੋਈ ਹੈ। ਇਨ੍ਹਾਂ ’ਚੋਂ ਬੇਕਾਰ ਹੋਈਆਂ ਖੁਰਾਕਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਦੁਪਹਿਰ 11 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਕੋਲ ਅਜੇ ਵੀ ਵਰਤੀਆਂ ਨਹੀਂ ਗਈਆਂ 1,67,20693 ਖੁਰਾਕਾਂ ਹਨ।

ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਦੇਸ਼ ’ਚ ਅੱਜ ਤੋਂ ‘ਟੀਕਾ ਉਤਸਵ’, PM ਮੋਦੀ ਨੇ ਕੀਤੀਆਂ 4 ਬੇਨਤੀਆਂ


Tanu

Content Editor

Related News