ਪਾਕਿਸਤਾਨ ਹਾਈ ਕਮਿਸ਼ਨ ਭਾਰਤ ''ਚ 50 ਫੀਸਦੀ ਕਰਮਚਾਰੀਆਂ ਦੀ ਕਰੇ ਕਟੌਤੀ- ਵਿਦੇਸ਼ ਮੰਤਰਾਲਾ

Tuesday, Jun 23, 2020 - 09:20 PM (IST)

ਨਵੀਂ ਦਿੱਲੀ : ਭਾਰਤ ਨੇ ਮੰਗਲਵਾਰ ਨੂੰ ਪਾਕਿਸਤਾਨ ਤੋਂ ਇੱਥੇ ਉਸ ਦੇ ਹਾਈ ਕਮਿਸ਼ਨ 'ਚ ਕਰਮਚਾਰੀਆਂ ਦੀ ਗਿਣਤੀ ਅਗਲੇ 7 ਦਿਨਾਂ ਦੇ ਅੰਦਰ 50 ਫ਼ੀਸਦੀ ਘਟਾਉਣ ਨੂੰ ਕਿਹਾ। ਨਾਲ ਹੀ, ਇਸਲਾਮਾਬਾਦ 'ਚ ਭਾਰਤੀ ਹਾਈ ਕਮਿਸ਼ਨ 'ਚ ਇਸ ਅਨੁਪਾਤ 'ਚ ਆਪਣੇ ਕਰਮਚਾਰੀਆਂ ਦੀ ਗਿਣਤੀ 'ਚ ਕਟੌਤੀ ਕਰਣ ਦਾ ਵੀ ਐਲਾਨ ਕੀਤਾ।  ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਪਾਕਿਸਤਾਨ ਹਾਈ ਕਮਿਸ਼ਨ ਦੇ ਉਪ ਹਾਈ ਕਮਿਸ਼ਨਰ ਨੂੰ ਪੇਸ਼ ਕੀਤਾ ਗਿਆ ਅਤੇ ਇਸ ਫੈਸਲੇ ਤੋਂ ਜਾਣੂ ਕਰਵਾਇਆ ਗਿਆ ਹੈ। ਮੰਤਰਾਲਾ ਨੇ ਕਿਹਾ ਕਿ ਇਸ ਫੈਸਲੇ ਦੀ ਵਜ੍ਹਾ ਜਾਸੂਸੀ ਸਰਗਰਮੀਆਂ 'ਚ ਪਾਕਿਸਤਾਨ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਅਤੇ ਉਨ੍ਹਾਂ ਦਾ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਰੱਖਣਾ ਹੈ। 

ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ 'ਚ ਇਸਲਾਮਾਬਾਦ 'ਚ ਹਾਲ ਹੀ 'ਚ ਦੋ ਭਾਰਤੀ ਅਧਿਕਾਰੀਆਂ ਦਾ ਅਗਵਾ ਹੋਣ ਅਤੇ ਉਨ੍ਹਾਂ ਨਾਲ ਕੀਤੇ ਗਏ ‘‘ਵਹਿਸ਼ੀ ਵਿਵਹਾਰ‘‘ ਦਾ ਵੀ ਜ਼ਿਕਰ ਕੀਤਾ ਗਿਆ ਹੈ। ਮੰਤਰਾਲਾ ਨੇ ਕਿਹਾ, ‘‘ਪਾਕਿਸਤਾਨ ਅਤੇ ਇਸ ਦੇ ਅਧਿਕਾਰੀਆਂ ਦਾ ਵਿਵਹਾ ਵਿਅਨਾ ਸੰਧੀ ਅਤੇ ਕੂਟਨੀਤਕ ਅਧਿਕਾਰੀਆਂ ਅਤੇ ਦੂਤਾਵਾਸ ਅਧਿਕਾਰੀਆਂ ਨਾਲ ਵਿਵਹਾਰ ਬਾਰੇ ਦੋ-ਪੱਖੀ ਸਮਝੌਤਿਆਂ ਦੇ ਅਨੁਰੂਪ ਨਹੀਂ ਹੈ। ਇਸ ਦੇ ਉਲਟ, ਇਹ ਸਰਹੱਦ ਪਾਰ (ਭਾਰਤ 'ਚ) ਹਿੰਸਾ ਅਤੇ ਅੱਤਵਾਦ ਦਾ ਸਮਰਥਨ ਕਰਣ ਵਾਲੀ ਇੱਕ ਵੱਡੀ ਨੀਤੀ ਦਾ ਕੁਦਰਤੀ ਹਿੱਸਾ ਹੈ।

ਮੰਤਰਾਲਾ ਨੇ ਕਿਹਾ ਕਿ ਇਸ ਲਈ, ਭਾਰਤ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ 'ਚ ਕਰਮਚਾਰੀਆਂ ਦੀ ਗਿਣਤੀ 50 ਫ਼ੀਸਦੀ ਘਟਾਉਣ ਦਾ ਫੈਸਲਾ ਲਿਆ ਹੈ। ਮੰਤਰਾਲਾ ਨੇ ਕਿਹਾ, ‘‘ਇਹ (ਭਾਰਤ) ਵੀ ਇਸ ਦੇ ਬਦਲੇ ਇਸਲਾਮਾਬਾਦ 'ਚ ਇਸ ਅਨੁਪਾਤ 'ਚ ਆਪਣੀ ਹਾਜ਼ਰੀ ਘਟਾਵੇਗਾ। 


Inder Prajapati

Content Editor

Related News