ਭਾਰਤ-ਤਨਜ਼ਾਨੀਆ ਬਣੇ ਰਣਨੀਤਕ ਭਾਈਵਾਲ, 6 ਸਮਝੌਤਿਆਂ ’ਤੇ ਕੀਤੇ ਦਸਤਖ਼ਤ

Tuesday, Oct 10, 2023 - 12:04 PM (IST)

ਭਾਰਤ-ਤਨਜ਼ਾਨੀਆ ਬਣੇ ਰਣਨੀਤਕ ਭਾਈਵਾਲ, 6 ਸਮਝੌਤਿਆਂ ’ਤੇ ਕੀਤੇ ਦਸਤਖ਼ਤ

ਨਵੀਂ ਦਿੱਲੀ (ਯੂ. ਐੱਨ. ਆਈ.) - ਭਾਰਤ ਅਤੇ ਤਨਜ਼ਾਨੀਆ ਨੇ ਅੱਜ ਆਪਣੇ ਦੋ-ਪੱਖੀ ਸਬੰਧਾਂ ਨੂੰ ਰਣਨੀਤਕ ਭਾਈਵਾਲੀ ’ਚ ਬਦਲਣ ਅਤੇ ਰੱਖਿਆ ਖੇਤਰ ਅਤੇ ਅੱਤਵਾਦ ਵਿਰੁੱਧ ਲੜਾਈ ’ਚ ਆਪਸੀ ਸਹਿਯੋਗ ਵਧਾਉਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਨਜ਼ਾਨੀਆ ਦੇ ਰਾਸ਼ਟਰਪਤੀ ਸਾਮੀਆ ਸੁਲੁਹੂ ਹਸਨ ਦਰਮਿਆਨ ਇੱਥੇ ਹੈਦਰਾਬਾਦ ਹਾਊਸ ’ਚ ਹੋਈ ਦੋ-ਪੱਖੀ ਮੀਟਿੰਗ ’ਚ ਇਹ ਫੈਸਲੇ ਲਏ ਗਏ।

ਇਹ ਵੀ ਪੜ੍ਹੋ :  ਹੁਣ 25 ਹਜ਼ਾਰ ਰੁਪਏ 'ਚ ਇਲੈਕਟ੍ਰਿਕ ਵਾਹਨ 'ਚ ਬਦਲੋ ਆਪਣੀ ਪੁਰਾਣੀ ਬਾਈਕ ਜਾਂ ਸਕੂਟੀ, ਜਾਣੋ

ਦੋਹਾਂ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ ਦੇ 6 ਸਮਝੌਤਿਆਂ ’ਤੇ ਵੀ ਦਸਤਖਤ ਕੀਤੇ ਗਏ। ਦੋਵਾਂ ਦੇਸ਼ਾਂ ਨੇ ਰਣਨੀਤਕ ਭਾਈਵਾਲੀ ਕਾਇਮ ਕਰਨ ਦੇ ਨਾਲ-ਨਾਲ ਸਮਾਰਟ ਪੋਰਟ, ਪੁਲਾੜ, ਬਾਇਓਟੈਕਨਾਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਐਰੋਨਾਟਿਕਲ ਮੈਨੇਜਮੈਂਟ ਵਰਗੇ ਨਵੇਂ ਖੇਤਰਾਂ ’ਚ ਸਹਿਯੋਗ, ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ (ਆਈ. ਸੀ. ਸੀ. ਆਰ.) ਦੇ ਵਜ਼ੀਫੇ 70 ਤੋਂ ਵਧਾ ਕੇ 85 ਕਰਨ ਵਰਗੇ ਐਲਾਨ ਕੀਤੇ।

ਇਹ ਵੀ ਪੜ੍ਹੋ :   ਸ਼ਾਹਰੁਖ ਖ਼ਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਹਾਰਾਸ਼ਟਰ ਸਰਕਾਰ ਨੇ ਵਧਾਈ  ਸੁਰੱਖਿਆ

ਦੋਵਾਂ ਦੇਸ਼ਾਂ ਨੇ ਜਿਨ੍ਹਾਂ 6 ਸਮਝੌਤਿਆਂ ’ਤੇ ਦਸਤਖਤ ਕੀਤੇ ਗਏ ਉਨ੍ਹਾਂ ’ਚ ਡਿਜੀਟਲ ਹੱਲ ਲਾਗੂ ਕਰਨਾ, ਵ੍ਹਾਈਟ ਸ਼ਿਪਿੰਗ ’ਤੇ ਸੂਚਨਾਵਾਂ ਦੇ ਆਦਾਨ-ਪ੍ਰਦਾਨ, ਸੱਭਿਆਚਾਰਕ ਅਦਾਨ-ਪ੍ਰਦਾਨ, ਖੇਡਾਂ ਦੇ ਖੇਤਰ ’ਚ ਸਹਿਯੋਗ, ਤਨਜ਼ਾਨੀਆ ’ਚ ਉਦਯੋਗਿਕ ਪਾਰਕ ਦੀ ਸਥਾਪਨਾ ਅਤੇ ਸਮੁੰਦਰੀ ਆਵਾਜਾਈ ਦੇ ਖੇਤਰ ’ਚ ਸਹਿਯੋਗ ਦੇ ਸਮਝੌਤੇ ਸ਼ਾਮਲ ਹਨ।

ਬਾਅਦ ’ਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਪ੍ਰੈੱਸ ਬਿਆਨ ’ਚ ਕਿਹਾ, ‘‘ਅੱਜ ਦਾ ਦਿਨ ਭਾਰਤ ਅਤੇ ਤਨਜ਼ਾਨੀਆ ਦੇ ਸਬੰਧਾਂ ’ਚ ਇਕ ਇਤਿਹਾਸਕ ਦਿਨ ਹੈ। ਅੱਜ ਅਸੀਂ ਆਪਣੀ ਸਦੀਆਂ ਪੁਰਾਣੀ ਦੋਸਤੀ ਨੂੰ ਰਣਨੀਤਕ ਭਾਈਵਾਲੀ ’ਚ ਬੰਨ੍ਹ ਰਹੇ ਹਾਂ।

ਇਹ ਵੀ ਪੜ੍ਹੋ :   ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News