ਪ੍ਰਿਥਵੀ-2 ਤੇ ਅਗਨੀ-1 ਬੈਲਿਸਟਿਕ ਮਿਜ਼ਾਈਲਾਂ ਦਾ ਸਫਲ ਪ੍ਰੀਖਣ
Friday, Jul 18, 2025 - 01:06 AM (IST)

ਨਵੀਂ ਦਿੱਲੀ, (ਭਾਸ਼ਾ)- ਭਾਰਤ ਨੇ ਵੀਰਵਾਰ ਨੂੰ ਸਵਦੇਸ਼ੀ ਤੌਰ ’ਤੇ ਵਿਕਸਤ 2 ਸ਼ਕਤੀਸ਼ਾਲੀ ਘੱਟ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਪ੍ਰਿਥਵੀ-2 ਅਤੇ ਅਗਨੀ-1 ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਰਤ ਨੇ ਲੱਦਾਖ ਵਿਚ ਆਕਾਸ਼ ਏਅਰ ਡਿਫੈਂਸ ਸਿਸਟਮ ਦੇ ਇਕ ਉੱਨਤ ਸੰਸਕਰਣ, ਆਕਾਸ਼ ਪ੍ਰਾਈਮ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਸੀ।
ਅੱਜ, ਓਡਿਸ਼ਾ ਦੇ ਚਾਂਦੀਪੁਰ ਵਿਖੇ ਇੰਟੀਗ੍ਰੇਟਿਡ ਟੈਸਟ ਰੇਂਜ (ਆਈ. ਟੀ. ਆਰ.) ਤੋਂ ਘੱਟ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਗਿਆ। ਇਨ੍ਹਾਂ ਪ੍ਰੀਖਣਾਂ ਵਿਚ ਸਾਰੇ ਸੰਚਾਲਨ ਅਤੇ ਤਕਨੀਕੀ ਮਾਪਦੰਡਾਂ ਦੀ ਪੁਸ਼ਟੀ ਹੋਈ।