ਪਾਕਿ ਖਿਲਾਫ ਭਾਰਤ ਦੀ ਵੱਡੀ ਕਾਰਵਾਈ, ਰੋਕਿਆ ਪਾਣੀ
Thursday, Feb 21, 2019 - 08:29 PM (IST)

ਨਵੀਂ ਦਿੱਲੀ (ਏਜੰਸੀ)ਪਾਕਿਸਤਾਨ ਖਿਲਾਫ ਵੱਡੀ ਕਾਰਵਾਈ ਕਰਦਿਆਂ ਭਾਰਤ ਵਲੋਂ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕ ਦਿੱਤਾ ਗਿਆ ਹੈ। ਇਹ ਪਾਣੀ ਹੁਣ ਜੰਮੂ ਤੇ ਪੰਜਾਬ ਨੂੰ ਭੇਜਿਆ ਜਾਵੇਗਾ। ਇਸ ਸਬੰਧੀ ਨਿਤਿਨ ਗਡਕਰੀ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਪਾਕਿਸਤਾਨ ਖਿਲਾਫ ਸਖ਼ਤ ਰਣਨੀਤੀਕ ਸੰਦੇਸ਼ ਦੇਣ ਦੀ ਰਣਨੀਤੀ ਅਖਤਿਆਰ ਕਰ ਰਿਹਾ ਹੈ। ਉਥੇ ਹੀ ਇਸ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਕਿ ਭਾਰਤ ਦੇ ਅਧਿਕਾਰ ਵਾਲੀ ਤਿੰਨਾਂ ਨਦੀਆਂ ਦਾ ਪਾਣੀ ਹੁਣ ਪਾਕਿਸਤਾਨ ਤੋਂ ਰੋਕ ਕੇ ਯਮੁਨਾ ਵਿਚ ਲਿਆਂਦਾ ਜਾਵੇਗਾ। ਇਸ ਦੇ ਲਈ ਭਾਰਤ ਦੇ ਅਧਿਕਾਰ ਵਾਲੀਆਂ ਤਿੰਨ ਨਦੀਆਂ ਦੇ ਪ੍ਰਾਜੈਕਟ ਤਿਆਰ ਕਰ ਲਿਆ ਗਿਆ ਹੈ।
ਬਾਗਪਤ ਜ਼ਿਲੇ ਵਿਚ ਪਹੁੰਚੇ ਨਿਤਿਨ ਗਡਕਰੀ ਨੇ ਕਿਹਾ ਕਿ ਅਸੀਂ ਪਾਣੀ ਦੇ ਰਾਹ 'ਤੇ ਵੀ ਕੰਮ ਕਰ ਰਹੇ ਹਾਂ। ਪਾਣੀ ਦੀ ਕਮੀ ਨਾ ਰਹੇ ਇਸ ਲਈ ਭਾਰਤ ਦੇ ਅਧਿਕਾਰ ਵਾਲੀਆਂ ਤਿੰਨ ਨਦੀਆਂ ਦਾ ਪਾਣੀ ਜੋ ਪਾਕਿਸਤਾਨ ਜਾਂਦਾ ਹੈ, ਉਸ ਨੂੰ ਮੋੜ ਕੇ ਯਮੁਨਾ ਵਿਚ ਲਿਆਂਦਾ ਜਾਵੇਗਾ। ਇਸ ਨਾਲ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਲੋਕ ਦਿੱਲੀ ਤੋਂ ਆਗਰਾ ਜਲ ਮਾਰਗ ਰਾਹੀਂ ਜਾ ਸਕਣਗੇ। ਤੁਹਾਨੂੰ ਦੱਸ ਦਈਏ ਕਿ ਇਕ ਸਾਲ ਪਹਿਲਾਂ ਵੀ ਇਹ ਮਾਮਲਾ ਪੀ.ਐਮ. ਨਰਿੰਦਰ ਮੋਦੀ ਅਤੇ ਭਾਜਪਾ ਦੇ ਹੋਰ ਲੀਡਰਾਂ ਨੇ ਪਾਕਿ ਨੂੰ ਜਾਣ ਵਾਲੇ ਪਾਣੀ ਨੂੰ ਰੋਕਣ ਦੀ ਗੱਲ ਕੀਤੀ ਸੀ।
ਦੱਸਣਯੋਗ ਹੈ ਕਿ ਪੁਲਵਾਮਾ ਵਿਚ ਸੀ.ਆਰ.ਪੀ.ਐਫ. ਜਵਾਨਾਂ ਦੇ ਹਮਲੇ ਤੋਂ ਬਾਅਦ ਸਿੰਧੂ ਜਲ ਸਮਝੌਤੇ ਤਹਿਤ ਪਾਕਿਸਤਾਨ ਨੂੰ ਮਿਲਣ ਵਾਲੇ ਪਾਣੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਬਿਆਸ, ਰਾਵੀ ਅਤੇ ਸਤਲੁਜ ਨਦੀਆਂ ਦਾ ਪਾਣੀ ਭਾਰਤ ਤੋਂ ਹੋ ਕੇ ਪਾਕਿਸਤਾਨ ਪਹੁੰਚਦਾ ਹੈ।