'ਅੱਤਵਾਦ ਨੂੰ ਰੋਕਣ ਲਈ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਕਰਨਾ ਚਾਹੀਦੈ'

Tuesday, Apr 13, 2021 - 01:33 AM (IST)

'ਅੱਤਵਾਦ ਨੂੰ ਰੋਕਣ ਲਈ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਕਰਨਾ ਚਾਹੀਦੈ'

ਵਿਸ਼ਾਖਾਪਟਨਮ - ਕੇਰਲ ਜਨਪਕਸ਼ਮ (ਸੈਕਿਉਲਰ) ਦੇ ਵਿਧਾਇਕ ਪੀਸੀ ਜਾਰਜ ਨੇ ਕਿਹਾ ਹੈ ਕਿ ਅੱਤਵਾਦ ਨੂੰ ਰੋਕਣ ਲਈ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਕੀਤਾ ਜਾਣਾ ਚਾਹੀਦਾ ਹੈ। ਜਾਰਜ ਨੇ ਇਲਜ਼ਾਮ ਲਗਾਇਆ ਕਿ ਕੇਰਲ ਵਿੱਚ ਵਾਮ ਲੋਕਤੰਤਰਿਕ ਮੋਰਚਾ (LDF) ਅਤੇ ਯੂਨਾਈਟਿਡ ਡੈਮੋਕਰੇਟਿਕ ਫਰੰਟ (UDF) 2030 ਤੱਕ ਭਾਰਤ ਨੂੰ ਇੱਕ ਇਸਲਾਮਿਕ ਸਟੇਟ ਬਣਾਉਣ ਲਈ ਅੱਤਵਾਦੀਆਂ ਨਾਲ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ- ਕੋਰੋਨਾ: ਇਸ ਸ਼ਹਿਰ 'ਚ 24 ਘੰਟੇ ਸੜ ਰਹੀਆਂ ਹਨ ਲਾਸ਼ਾਂ, ਪਿਘਲੀ ਸ਼ਮਸ਼ਾਨ ਦੀ ਭੱਠੀ

ਦਰਅਸਲ, ਵਿਧਾਇਕ ਪੀਸੀ ਜਾਰਜ ਕੇਰਲ ਦੇ ਇਡੁੱਕੀ ਜ਼ਿਲ੍ਹੇ ਦੇ ਥੋਡੁਪੁਝਾ ਵਿੱਚ ਆਯੋਜਿਤ ਇੱਕ ਬੈਠਕ ਵਿੱਚ ਬੋਲ ਰਹੇ ਸਨ। ਇੱਥੇ ਉਨ੍ਹਾਂ ਨੇ ਲਵ ਜਿਹਾਦ ਸਮੇਤ ਤਮਾਮ ਮੁੱਦਿਆਂ 'ਤੇ ਬੋਲਦੇ ਹੋਏ ਕਹਿ ਦਿੱਤਾ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਕਰ ਦੇਣਾ ਚਾਹੀਦਾ ਹੈ। ਇਹੀ ਨਹੀਂ ਜਾਰਜ ਨੇ ਇਲਜ਼ਾਮ ਲਗਾ ਦਿੱਤਾ ਕਿ LDF ਅਤੇ UDF ਦੇਸ਼ ਨੂੰ ਇੱਕ ਇਸਲਾਮਿਕ ਸਟੇਟ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ- ਮਾਸਕ ਨਾ ਪਹਿਨਣ ਵਾਲਿਆਂ 'ਤੇ ਡਰੋਨ ਦੀ ਪੈਨੀ ਨਜ਼ਰ, ਲਾਪਰਵਾਹੀ ਕਰਨ 'ਤੇ ਹੋਵੇਗੀ ਕਾਰਵਾਈ

ਪੀਸੀ ਜਾਰਜ ਨੇ ਅੱਗੇ ਕਿਹਾ ਕਿ ਪਰ ਪੀ.ਐੱਮ. ਨਰਿੰਦਰ ਮੋਦੀ ਵੱਲੋਂ 2016 ਵਿੱਚ ਡਿਮੋਨੇਟਾਈਜੇਸ਼ਨ ਕਰਨ ਤੋਂ ਬਾਅਦ ਅਜਿਹੇ ਲੋਕਾਂ ਦਾ ਬਾਹਰੋਂ ਮਿਲਣ ਵਾਲਾ ਚੰਦਾ ਬੰਦ ਹੋ ਗਿਆ ਹੈ। ਇਸ ਲਈ ਉਨ੍ਹਾਂ ਨੂੰ ਆਪਣੇ ਕੰਮ ਕਰਣ ਵਿੱਚ ਦੇਰੀ ਹੋ ਰਹੀ ਹੈ। ਲਵ ਜਿਹਾਦ 'ਤੇ ਬੋਲਦੇ ਹੋਏ ਜਾਰਜ ਨੇ ਕਿਹਾ ਕਿ ਸੁਪਰੀਮ ਕੋਰਟ ਕਹਿੰਦਾ ਹੈ ਕਿ ਲਵ ਜਿਹਾਦ ਨਹੀਂ ਹੈ ਪਰ ਮੈਨੂੰ ਪਤਾ ਹੈ ਕਿ ਲਵ ਜਿਹਾਦ ਹੈ। ਮੈਂ ਕਹਿ ਰਿਹਾ ਹਾਂ ਕਿ ਸੁਪਰੀਮ ਕੋਰਟ ਗਲਤ ਹੈ। ਇਸ ਨੂੰ ਖ਼ਤਮ ਕਰਣ ਦਾ ਸਿਰਫ ਇੱਕ ਹੀ ਤਰੀਕਾ ਹੈ, ਇਸ ਮਹਾਨ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਕਰ ਦਿੱਤਾ ਜਾਵੇ।

ਇਹ ਵੀ ਪੜ੍ਹੋ- ਸਕਾ ਭਰਾ ਹੀ ਬਣਿਆ ਦਰਿੰਦਾ, ਭੈਣ ਨਾਲ ਰੇਪ ਕਰ ਕੀਤਾ ਇਹ ਕਾਰਾ

ਪੀਸੀ ਜਾਰਜ ਨੇ ਕਿਹਾ ਕਿ ਦੁਨੀਆ ਦਾ 68% ਹਿੰਦੂ ਸਮੁਦਾਏ ਭਾਰਤ ਵਿੱਚ ਰਹਿੰਦਾ ਹੈ। ਦੁਨੀਆ ਭਰ ਦੇ ਦੇਸ਼ਾਂ ਦੇ ਅੰਕੜਿਆਂ 'ਤੇ ਇੱਕ ਨਜ਼ਰ ਪਾਈਏ ਤਾਂ ਵੇਖਾਂਗੇ ਕਿ ਹਰ ਦੇਸ਼ ਇੱਕ ਧਰਮ 'ਤੇ ਜ਼ੋਰ ਦਿੰਦਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਫ਼ਰਾਂਸ ਨੂੰ ਮੁਸਲਮਾਨ ਰਾਸ਼ਟਰ ਵਿੱਚ ਬਦਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੰਗਲੈਂਡ ਇੱਕ ਈਸਾਈ ਦੇਸ਼ ਹੈ ਪਰ ਮੁਸਲਮਾਨ ਉਸ 'ਤੇ ਹਮਲਾ ਕਰ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News