ਪਾਕਿਸਤਾਨ ਦੀ ਨਾਕਾਮੀ ਜਾਂ ਭਾਰਤ ਦੀ ਤਾਕਤ ! 15 ਲੱਖ ਸਾਈਬਰ ਹਮਲਿਆਂ ''ਚੋਂ 14,99,850 ਹੋਏ ਨਾਕਾਮ
Tuesday, May 13, 2025 - 10:05 AM (IST)

ਨੈਸ਼ਨਲ ਡੈਸਕ- 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਸਾਈਬਰ ਸੁਰੱਖਿਆ ਏਜੰਸੀਆਂ ਨੂੰ ਵੱਡੇ ਪੱਧਰ 'ਤੇ ਸਾਈਬਰ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ, ਬੰਗਲਾਦੇਸ਼ ਤੇ ਪੱਛਮੀ-ਏਸ਼ੀਆਈ ਦੇਸ਼ਾਂ ਤੋਂ ਪਾਕਿਸਤਾਨ-ਸਮਰਥਿਤ ਹੈਕਰ ਸਮੂਹਾਂ ਵੱਲੋਂ 15 ਲੱਖ ਤੋਂ ਵੱਧ ਵਾਰ ਭਾਰਤੀ ਸਾਈਟਾਂ ਨੂੰ ਹੈਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇੰਨੀ ਵੱਡੀ ਗਿਣਤੀ 'ਚ ਹੋਏ ਸਾਈਬਰ ਹਮਲਿਆਂ ਦੇ ਬਾਵਜੂਦ ਸਿਰਫ਼ 150 ਹਮਲੇ ਹੀ ਸਫ਼ਲ ਹੋ ਸਕੇ, ਜੋ ਭਾਰਤ ਦੇ ਵਿਕਸਤ ਹੋ ਰਹੇ ਡਿਜੀਟਲ ਸਕਿਓਰਿਟੀ ਇਨਫ੍ਰਾਸਟ੍ਰੱਕਚਰ ਦੀ ਤਾਕਤ ਨੂੰ ਉਜਾਗਰ ਕਰਦੇ ਹਨ।
ਇਨ੍ਹਾਂ ਸਾਈਬਰ ਹਮਲਿਆਂ ਨੇ ਮੁੱਖ ਤੌਰ 'ਤੇ ਸਕਿਓਰਿਟੀ, ਬੈਂਕਿੰਗ, ਜਨਤਕ ਸੇਵਾਵਾਂ ਅਤੇ ਇਨਫ੍ਰਾਸਟ੍ਰੱਕਚਰ ਵਰਗੇ ਮਹੱਤਵਪੂਰਨ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਵਰਤੇ ਗਏ ਤਰੀਕਿਆਂ ਵਿੱਚ ਫਿਸ਼ਿੰਗ ਈਮੇਲ, ਮਾਲਵੇਅਰ ਇੰਜੈਕਸ਼ਨ, ਵੈੱਬਸਾਈਟ ਡੀਫੇਸਮੈਂਟ ਅਤੇ ਡਿਸਟ੍ਰੀਬਿਊਟਿਡ ਡਿਨਾਇਲ-ਆਫ-ਸਰਵਿਸ (DDoS) ਹਮਲੇ ਸ਼ਾਮਲ ਸਨ। ਹਮਲਾਵਰਾਂ ਦਾ ਮੁੱਖ ਉਦੇਸ਼ ਸੈਂਸੇਟਿਵ ਡੇਟਾ ਚੋਰੀ ਕਰਨਾ ਜਾਂ ਜ਼ਰੂਰੀ ਸੇਵਾਵਾਂ ਵਿੱਚ ਵਿਘਨ ਪਾਉਣਾ ਸੀ, ਪਰ ਭਾਰਤੀ ਏਜੰਸੀਆਂ ਨੇ ਇਨ੍ਹਾਂ 'ਚੋਂ ਜ਼ਿਆਦਾਤਰ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ।
ਇਹ ਵੀ ਪੜ੍ਹੋ- ਡਿਊਟੀ 'ਤੇ ਤਾਇਨਾਤ ACP ਨੇ ਮਹਿਲਾ ਕਾਂਸਟੇਬਲ ਨਾਲ ਕੀਤੀ ਗੰਦੀ ਕਰਤੂਤ, ਫ਼ਿਰ...
ਭਾਰਤ ਦੀ ਸਾਈਬਰ ਸੁਰੱਖਿਆ ਦੀ ਇਸ ਸਫ਼ਲਤਾ ਦਾ ਸਿਹਰਾ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (I4C) ਅਤੇ ਹੋਰ ਰਾਸ਼ਟਰੀ ਸੁਰੱਖਿਆ ਏਜੰਸੀਆਂ ਨੂੰ ਦਿੱਤਾ ਜਾਂਦਾ ਹੈ। ਇਨ੍ਹਾਂ ਸੰਸਥਾਵਾਂ ਨੇ ਰੀਅਲ-ਟਾਈਮ ਖ਼ਤਰੇ ਦੀ ਨਿਗਰਾਨੀ ਵਿੱਚ ਸੁਧਾਰ ਕੀਤਾ, ਸਾਈਬਰ ਸੁਰੱਖਿਆ ਪ੍ਰੋਟੋਕੋਲ ਨੂੰ ਵਧਾਇਆ ਅਤੇ ਵਿਭਾਗਾਂ ਵਿੱਚ ਇੰਟੈਲੀਜੈਂਸ ਸ਼ੇਅਰਿੰਗ ਮੈਕੇਨਿਜ਼ਮ ਨੂੰ ਮਜ਼ਬੂਤ ਕੀਤਾ।
ਮਾਹਿਰ ਇਨ੍ਹਾਂ ਸਾਈਬਰ ਹਮਲਿਆਂ ਨੂੰ ਹਾਈਬ੍ਰਿਡ ਯੁੱਧ ਦੀ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਮੰਨਦੇ ਹਨ, ਜਿੱਥੇ ਰਵਾਇਤੀ ਫੌਜੀ ਕਾਰਵਾਈ ਦੀ ਬਜਾਏ ਡਿਜੀਟਲ ਸਾਧਨਾਂ ਰਾਹੀਂ ਭਾਰਤ ਦਾ ਮਾਹੌਲ ਖ਼ਰਾਬ ਕਰਨ ਲਈ ਵਰਤਿਆ ਜਾਂਦਾ ਹੈ। ਭਾਰਤ ਸਰਕਾਰ ਲਗਾਤਾਰ ਚੌਕਸ ਰਹਿੰਦੀ ਹੈ ਅਤੇ ਅਜਿਹੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਆਪਣੀਆਂ ਸਾਈਬਰ ਸਮਰੱਥਾਵਾਂ ਨੂੰ ਹੋਰ ਵਧਾ ਰਹੀ ਹੈ।
ਇਹ ਵੀ ਪੜ੍ਹੋ- ''ਇਹ ਬੇਹੱਦ ਸ਼ਰਮਨਾਕ ਹੈ...'', ਜੰਗਬੰਦੀ ਮਗਰੋਂ ਟ੍ਰੋਲਿੰਗ ਦੇ ਸ਼ਿਕਾਰ ਹੋਏ ਮਿਸਰੀ ਦੇ ਹੱਕ 'ਚ ਆਏ ਕਈ ਆਗੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e