ਅਹਿਮਦਾਬਾਦ 'ਚ ਬਣਿਆ ਭਾਰਤ ਦਾ ਪਹਿਲਾ ਸਭ ਤੋਂ ਵੱਡਾ 'ਕੋਵਿਡ-19' ਦੇਖਭਾਲ ਕੇਂਦਰ

04/14/2020 5:29:10 PM

ਅਹਿਮਦਾਬਾਦ (ਭਾਸ਼ਾ)— ਗੁਜਰਾਤ 'ਚ ਹੁਣ ਤੱਕ ਆਏ ਕੋਰੋਨਾ ਵਾਇਰਸ ਦੇ 617ਓਮਾਮਲਿਆਂ 'ਚੋਂ ਇਕੱਲੇ ਅਹਿਮਦਾਬਾਦ 'ਚ 346 ਮਾਮਲੇ ਆਉਣ ਤੋਂ ਬਾਅਦ ਸਥਾਨਕ ਬਾਡੀਜ਼ ਨੇ ਦੇਸ਼ ਦਾ ਸਭ ਤੋਂ ਵੱਡਾ ਕੋਵਿਡ-19 ਦੇਖਭਾਲ ਕੇਂਦਰ ਤਿਆਰ ਕੀਤਾ ਹੈ, ਜਿਸ 'ਚ 2,000 ਮਰੀਜ਼ਾਂ ਨੂੰ ਰੱਖਣ ਦੀ ਸਮਰੱਥਾ ਹੈ। ਹਾਲਾਂਕਿ ਇਸ 'ਚ ਉਹ ਹੀ ਮਰੀਜ਼ ਰੱਖੇ ਜਾਣਗੇ, ਜਿਨ੍ਹਾਂ ਨੂੰ ਕੋਈ ਹੋਰ ਬੀਮਾਰੀ ਨਾ ਹੋਵੇ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਗੁਜਰਾਤ ਯੂਨੀਵਰਸਿਟੀ ਕੰਪਲੈਕਸ ਨੇੜੇ ਇਕ ਹੋਸਟਲ 'ਚ ਤਿਆਰ ਕੀਤੇ ਗਏ ਇਸ ਕੇਂਦਰ ਦੀ ਮਦਦ ਨਾਲ ਸਰਕਾਰੀ ਹਸਪਤਾਲਾਂ 'ਤੇ ਪਏ ਬੋਝ ਨੂੰ ਘੱਟ ਕੀਤਾ ਜਾ ਸਕੇਗਾ। ਇਸ ਕੇਂਦਰ 'ਚ ਮਰੀਜ਼ਾਂ ਲਈ ਲਾਇਬ੍ਰੇਰੀ, ਯੋਗਾ ਅਤੇ ਇੰਡੋਰ ਗੇਮਜ਼ ਦੀ ਸਹੂਲਤ ਹੈ। 

ਓਧਰ ਅਹਿਮਦਾਬਾਦ ਦੇ ਨਗਰ ਕਮਿਸ਼ਨਰ ਵਿਜੇ ਨਹਿਰਾ ਨੇ ਦੱਸਿਆ ਕਿ ਇੱਥੇ ਅਸੀਂ 2,000 ਮਰੀਜ਼ਾਂ ਨੂੰ ਰੱਖ ਸਕਦੇ ਹਾਂ, ਇਹ ਦੇਸ਼ ਦਾ ਪਹਿਲਾਂ ਅਤੇ ਸਭ ਤੋਂ ਵੱਡਾ ਕੋਵਿਡ-19 ਦੇਖਭਾਲ ਕੇਂਦਰ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕੇਂਦਰ 'ਚ ਆਉਣ ਵਾਲੇ ਹਰੇਕ ਮਰੀਜ਼ ਨੂੰ ਇਕ ਬਿਸਤਰਾ ਅਤੇ ਜ਼ਰੂਰੀ ਚੀਜ਼ਾਂ ਜਿਵੇਂ ਟੂਥ ਬਰਸ਼, ਸਾਬਣ ਅਤੇ ਬਾਲਟੀ ਆਦਿ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਮੈਡੀਕਲ ਟੀਮ ਦਿਨ 'ਚ ਦੋ ਵਾਰ ਮਰੀਜ਼ਾਂ ਦੀ ਜਾਂਚ ਕਰੇਗੀ ਅਤੇ ਸਾਵਧਾਨੀ ਦੇ ਤੌਰ 'ਤੇ ਇਹ ਟੀਮ ਵੀ ਇੱਥੇ ਹੀ ਠਹਿਰੇਗੀ, ਤਾਂ ਕਿ ਉਨ੍ਹਾਂ ਦੇ ਜ਼ਰੀਏ ਵਾਇਰਸ ਬਾਹਰ ਨਾ ਜਾ ਸਕੇ। 

ਨਹਿਰਾ ਨੇ ਦੱਸਿਆ ਕਿ ਮੈਡੀਕਲ ਟੀਮ ਦੇ ਮੈਂਬਰਾਂ ਦੀ ਵੀ 14-14 ਦਿਨਾਂ 'ਤੇ ਵਾਇਰਸ ਨੂੰ ਦੇਖਦਿਆਂ ਜਾਂਚ ਕੀਤੀ ਜਾਵੇਗੀ। ਕੇਂਦਰ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਦੱਸਿਆ ਕਿ ਗੁਜਰਾਤ 'ਚ ਕੋਰੋਨਾ ਵਾਇਰਸ ਤੋਂ ਪੀੜਤ 617 ਮਾਮਲੇ ਹਨ, ਜਿਨ੍ਹਾਂ 'ਚੋਂ 346 ਮਾਮਲੇ ਅਹਿਮਦਾਬਾਦ ਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਕ ਐਂਬੂਲੈਂਸ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ, ਤਾਂ ਕਿ ਜ਼ਰੂਰਤ ਪੈਣ 'ਤੇ ਮੁਸ਼ਕਲ ਪੇਸ਼ ਨਾ ਆਵੇ।


Tanu

Content Editor

Related News