ਭਾਰਤ ਦੇ ਪਹਿਲੇ CRISPR ਕੋਵਿਡ-19 ਟੈਸਟ ‘FELUDA’ ਨੂੰ ਡਰੱਗ ਕੰਟਰੋਲਰ ਦੀ ਮਨਜ਼ੂਰੀ
Saturday, Sep 19, 2020 - 10:57 PM (IST)

ਮੁੰਬਈ : ਟਾਟਾ ਸਮੂਹ ਨੂੰ ਕੰਟਰੋਲਰ ਜਨਰਲ ਆਫ ਇੰਡੀਅਨ ਮੈਡੀਸਨ (ਡੀ.ਜੀ.ਸੀ.ਆਈ.) ਤੋਂ ਦੇਸ਼ ਦੇ ਪਹਿਲੇ ਕਰਿਸਪਰ ਕੋਵਿਡ-19 ਪ੍ਰੀਖਣ (Crisper Covid-19 test) ਨੂੰ ਵਪਾਰਕ ਤੌਰ 'ਤੇ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਟਾਟਾ ਸੰਸ ਨੇ ਇੱਕ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ।
ਕੰਪਨੀ ਨੇ ਕਿਹਾ ਕਿ ਇਹ ਜਾਂਚ (Covid-19 Tracker) ਸਹੀ ਨਤੀਜਾ ਦੇਣ 'ਚ ਰਵਾਇਤੀ ਆਰ.ਟੀ.-ਪੀ.ਸੀ.ਆਰ. ਪ੍ਰੀਖਣ ਦੇ ਬਰਾਬਰ ਹੈ। ਇਸ ਤੋਂ ਇਲਾਵਾ ਇਹ ਸਸਤਾ ਅਤੇ ਘੱਟ ਸਮੇਂ 'ਚ ਨਤੀਜਾ ਦਿੰਦਾ ਹੈ। ਇਸ ਪੱਧਤੀ ਦੀ ਵਰਤੋਂ ਭਵਿੱਖ 'ਚ ਹੋਰ ਮਹਾਂਮਾਰੀਆਂ ਦੇ ਪ੍ਰੀਖਣ 'ਚ ਵੀ ਕੀਤਾ ਜਾ ਸਕੇਗਾ।
ਕੰਪਨੀ ਨੇ ਕਿਹਾ ਕਿ ਟਾਟਾ ਕਰਿਸਪਰ ਪ੍ਰੀਖਣ ਸੀ.ਏ.ਐੱਸ9 ਪ੍ਰੋਟੀਨ ਦਾ ਇਸਤੇਮਾਲ ਕਰਨ ਵਾਲਾ ਵਿਸ਼ਵ ਦਾ ਪਹਿਲਾ ਅਜਿਹਾ ਪ੍ਰੀਖਣ ਹੈ, ਜੋ ਸਫਲਤਾਪੂਰਵਕ ਕੋਵਿਡ-19 ਮਹਾਂਮਾਰੀ ਫੈਲਾਉਣ ਵਾਲੇ ਵਾਇਰਸ ਦੀ ਪਛਾਣ ਕਰ ਲੈਂਦਾ ਹੈ।