ਮੱਠੀ ਹੋ ਰਹੀ ਕੋਰੋਨਾ ਦੀ ਲਹਿਰ ਪਰ ਮੌਤਾਂ ਦਾ ਅੰਕੜਾ ਨਹੀਂ, 24 ਘੰਟਿਆਂ ’ਚ 2,542 ਲੋਕਾਂ ਦੀ ਗਈ ਜਾਨ

Wednesday, Jun 16, 2021 - 11:14 AM (IST)

ਨਵੀਂ ਦਿੱਲੀ— ਭਾਰਤ ’ਚ ਕੋਰੋਨਾ ਦੀ ਰਫ਼ਤਾਰ ਥੰਮ੍ਹ ਦੀ ਨਜ਼ਰ ਆ ਰਹੀ ਹੈ। ਭਾਰਤ ਵਿਚ ਕੋਰੋਨਾ ਮਾਮਲੇ ਹੁਣ ਇਕ ਲੱਖ ਤੋਂ ਘੱਟ ਆ ਰਹੇ ਹਨ। ਪਿਛਲੇ 24 ਘੰਟਿਆਂ ਦੇ ਅੰਦਰ ਕੋਵਿਡ-19 ਦੇ 62,224 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 2,96,33,105 ਹੋ ਗਈ ਹੈ। ਉੱਥੇ ਹੀ 70 ਦਿਨ ਬਾਅਦ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ 9 ਲੱਖ ਤੋਂ ਘੱਟ ਹੋ ਗਈ ਹੈ ਪਰ ਮੌਤਾਂ ਦਾ ਅੰਕੜਾ ਨਹੀਂ ਘੱਟ ਰਿਹਾ ਹੈ।

ਇਹ ਵੀ ਪੜ੍ਹੋ : ਦੇਸ਼ ’ਚ ਕੋਵਿਡ ਵੈਕਸੀਨ ਨਾਲ ਮੌਤ ਦੇ ਪਹਿਲੇ ਮਾਮਲੇ ਦੀ ਪੁਸ਼ਟੀ

PunjabKesari

ਕੇਂਦਰੀ ਸਿਹਤ ਮੰਤਰਾਲਾ ਵਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਕ ਦਿਨ ਵਿਚ 2,542 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ ਵੱਧ ਕੇ 3,79,573 ਹੋ ਗਈ ਹੈ। ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 8,65,432 ਹੋ ਗਈ ਹੈ, ਜੋ ਕਿ ਕੁੱਲ ਮਾਮਲਿਆਂ ਦਾ 2.92 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿਚ ਇਲਾਜ ਅਧੀਨ ਮਾਮਲਿਆਂ ਵਿਚ ਕੁੱਲ 47,946 ਦੀ ਕਮੀ ਆਈ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ ਵੀ ਵੱਧ ਕੇ 95.80 ਫ਼ੀਸਦੀ ਹੋ ਗਈ ਹੈ। ਵਾਇਰਸ ਤੋਂ ਮੁਕਤ ਹੋਏ ਲੋਕਾਂ ਦੀ ਗਿਣਤੀ ਲਗਾਤਾਰ 34ਵੇਂ ਦਿਨ ਵਾਇਰਸ ਦੇ ਨਵੇਂ ਮਾਮਲਿਆਂ ਤੋਂ ਵੱਧ ਰਹੀ। ਦੇਸ਼ ’ਚ ਹੁਣ ਤੱਕ 2,83,88,100 ਲੋਕ ਕੋਰੋਨਾ ਤੋਂ ਮੁਕਤ ਹੋ ਚੁਕੇ ਹਨ। ਇਕ ਦਿਨ ਵਿਚ 1,07,628 ਮਰੀਜ਼ ਕੋਰੋਨਾ ਤੋਂ ਸਿਹਤਯਾਬ ਹੋਏ ਹਨ।

ਇਹ ਵੀ ਪੜ੍ਹੋ : 'ਕੋਰੋਨਾ ਦੀ ਲਾਗ ਤੋਂ 98 ਫ਼ੀਸਦੀ ਲੋਕਾਂ ਨੂੰ ਬਚਾ ਰਹੀ ਟੀਕੇ ਦੀ ਪਹਿਲੀ ਡੋਜ਼, ਖੋਜ 'ਚ ਹੋਇਆ ਖ਼ੁਲਾਸਾ

ਅੰਕੜਿਆਂ ਮੁਤਾਬਕ ਦੇਸ਼ ਵਿਚ ਅਜੇ ਤੱਕ ਕੁੱਲ 38,33,06,971 ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 19,30,987 ਨਮੂਨਿਆਂ ਦੀ ਜਾਂਚ ਮੰਗਲਵਾਰ ਨੂੰ ਕੀਤੀ ਗਈ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ’ਚ ਹੁਣ ਤੱਕ ਕੁੱਲ 26,19,72,014 ਲੋਕਾਂ ਨੂੰ ਕੋਵਿਡ ਰੋਕੂ ਟੀਕੇ ਲੱਗ ਚੁੱਕੇ ਹਨ। ਬੀਤੇ 24 ਘੰਟਿਆਂ ਦੌਰਾਨ 28,00,458 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਹਨ। 

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦੇ ਮਾਮਲਿਆਂ ’ਚ ਕਮੀ, 75 ਦਿਨਾਂ ਬਾਅਦ ਆਏ 60 ਹਜ਼ਾਰ ਨਵੇਂ ਮਾਮਲੇ


Tanu

Content Editor

Related News