ਮਾਲਦੀਵ ਦੇ ਤਿੰਨ ਹਵਾਬਾਜ਼ੀ ਪਲੇਟਫਾਰਮਾਂ ''ਚ ਫੌਜੀ ਜਵਾਨਾਂ ਨੂੰ 10 ਮਈ ਤੱਕ ਬਦਲੇਗਾ ਭਾਰਤ

Friday, Feb 02, 2024 - 11:48 PM (IST)

ਮਾਲਦੀਵ ਦੇ ਤਿੰਨ ਹਵਾਬਾਜ਼ੀ ਪਲੇਟਫਾਰਮਾਂ ''ਚ ਫੌਜੀ ਜਵਾਨਾਂ ਨੂੰ 10 ਮਈ ਤੱਕ ਬਦਲੇਗਾ ਭਾਰਤ

ਨਵੀਂ ਦਿੱਲੀ - ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਟਾਪੂ ਦੇਸ਼ ਦੇ ਤਿੰਨ ਹਵਾਬਾਜ਼ੀ ਪਲੇਟਫਾਰਮਾਂ ਵਿੱਚ ਆਪਣੇ ਫੌਜੀ ਜਵਾਨਾਂ ਨੂੰ ਬਦਲੇਗਾ ਅਤੇ ਇਸ ਪ੍ਰਕਿਰਿਆ ਦਾ ਪਹਿਲਾ ਪੜਾਅ 10 ਮਾਰਚ ਤੱਕ ਪੂਰਾ ਕੀਤਾ ਜਾਵੇਗਾ। ਮਾਲਦੀਵ ਦੇ ਵਿਦੇਸ਼ ਮੰਤਰਾਲਾ ਦਾ ਇਹ ਬਿਆਨ ਇਸ ਵਿਵਾਦਪੂਰਨ ਮੁੱਦੇ 'ਤੇ ਦੋਵਾਂ ਧਿਰਾਂ ਵਿਚਾਲੇ ਇਕ ਉੱਚ ਪੱਧਰੀ ਬੈਠਕ ਦੇ ਕੁੱਝ ਘੰਟੇ ਬਾਅਦ ਆਇਆ। ਦੋਨਾਂ ਦੇਸ਼ਾਂ ਦੇ ਕੋਰ ਸਮੂਹ ਦੀ ਬੈਠਕ ਦਿੱਲੀ ਵਿੱਚ ਖ਼ਤਮ ਹੋਈ, ਜਿਸ ਵਿੱਚ ਮੁੱਖ ਰੁਪ ਨਾਲ ਮਾਲਦੀਵ ਦੇ ਭਾਰਤੀ ਫੌਜੀ ਜਵਾਨਾਂ ਨੂੰ ਵਾਪਸ ਬੁਲਾਉਣ ਦੇ ਵਿਸ਼ੇ 'ਤੇ ਚਰਚਾ ਹੋਈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਦੋਵੇਂ ਧਿਰ ਮਾਲਦੀਵ ਵਿੱਚ ਭਾਰਤੀ ਹਵਾਬਾਜ਼ੀ ਪਲੇਟਫਾਰਮ ਦਾ ਸੰਚਾਲਨ ਜਾਰੀ ਰੱਖਣ ਲਈ ਕੁੱਝ ਸਵੀਕਾਰਯੋਗ ਹੱਲ ਲਈ ਸਹਿਮਤ ਹੋਏ। ਪਿਛਲੇ ਮਹੀਨੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਭਾਰਤ ਨੂੰ 15 ਮਾਰਚ ਤੱਕ ਟਾਪੂ ਦੇਸ਼ ਤੋਂ ਆਪਣੇ ਸਾਰੇ ਫੌਜੀ ਜਵਾਨਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਸੀ।

ਇਹ ਵੀ ਪੜ੍ਹੋ - ਸੂਤਰਾਂ ਦਾ ਦਾਅਵਾ: ਕੈਂਸਰ ਨਾਲ ਨਹੀਂ, ਇਸ ਕਾਰਨ ਹੋਈ ਪੂਨਮ ਪਾਂਡੇ ਦੀ ਮੌਤ!

ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, ''ਦੋਵੇਂ ਪੱਖ ਇਸ ਗੱਲ 'ਤੇ ਸਹਿਮਤ ਹੋਏ ਕਿ ਭਾਰਤ ਸਰਕਾਰ ਤਿੰਨ ਹਵਾਬਾਜ਼ੀ ਪਲੇਟਫਾਰਮਾਂ 'ਚੋਂ ਇਕ 'ਚ ਫੌਜੀ ਜਵਾਨਾਂ ਦੀ ਬਦਲੀ ਦਾ ਕੰਮ 10 ਮਾਰਚ ਤੱਕ ਪੂਰਾ ਕਰ ਲਵੇਗੀ ਅਤੇ ਦੂਜੇ ਦੋ ਪਲੇਟਫਾਰਮਾਂ 'ਤੇ ਫੌਜੀ ਕਰਮਚਾਰੀਆਂ ਦੀ ਬਦਲੀ ਦਾ ਕੰਮ 10 ਮਈ ਤੱਕ ਪੂਰਾ ਕਰ ਲਵੇਗੀ।'' ਬਿਆਨ ਵਿੱਚ, ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਧਿਰਾਂ ਮਾਲਦੀਵ ਦੇ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਅਤੇ ਡਾਕਟਰੀ ਨਿਕਾਸੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਭਾਰਤੀ ਹਵਾਬਾਜ਼ੀ ਪਲੇਟਫਾਰਮਾਂ ਦੇ ਨਿਰੰਤਰ ਸੰਚਾਲਨ ਲਈ ਕੁਝ ਆਪਸੀ ਸਵੀਕਾਰਯੋਗ ਹੱਲਾਂ ਲਈ ਸਹਿਮਤ ਹੋਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਉੱਚ-ਪੱਧਰੀ ਕੋਰ ਗਰੁੱਪ ਦੀ ਅਗਲੀ ਮੀਟਿੰਗ ਮਾਲੇ ਵਿਚ ਆਪਸੀ ਸੁਵਿਧਾਜਨਕ ਮਿਤੀ 'ਤੇ ਆਯੋਜਿਤ ਕਰਨ ਲਈ ਸਹਿਮਤੀ ਬਣੀ ਹੈ।

ਇਹ ਵੀ ਪੜ੍ਹੋ - ਕਰਾਚੀ 'ਚ ਈਸੀਪੀ ਦਫ਼ਤਰ ਨੇੜੇ ਧਮਾਕਾ, ਫੁੱਟਪਾਥ ਕੋਲ ਇੱਕ ਬੈਗ 'ਚ ਰੱਖੇ ਗਏ ਸਨ ਵਿਸਫੋਟਕ

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੀਟਿੰਗ ਦੌਰਾਨ, ਦੋਵੇਂ ਧਿਰਾਂ ਨੇ ਚੱਲ ਰਹੇ ਵਿਕਾਸ ਸਹਿਯੋਗ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਸਮੇਤ ਸਾਂਝੇਦਾਰੀ ਨੂੰ ਵਧਾਉਣ ਲਈ ਦੁਵੱਲੇ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ 'ਤੇ ਆਪਣੀ ਚਰਚਾ ਜਾਰੀ ਰੱਖੀ। ਦਸੰਬਰ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਵਿਚਕਾਰ ਦੁਬਈ ਵਿੱਚ ਸੀਓਪੀ 28 ਸਿਖਰ ਸੰਮੇਲਨ ਦੌਰਾਨ ਹੋਈ ਮੀਟਿੰਗ ਤੋਂ ਬਾਅਦ, ਦੋਵਾਂ ਧਿਰਾਂ ਨੇ ਕੋਰ ਗਰੁੱਪ ਬਣਾਉਣ ਦਾ ਫੈਸਲਾ ਕੀਤਾ ਸੀ। ਵਰਤਮਾਨ ਵਿੱਚ, ਲਗਭਗ 80 ਭਾਰਤੀ ਫੌਜੀ ਜਵਾਨ ਮਾਲਦੀਵ ਵਿੱਚ ਹਨ, ਮੁੱਖ ਤੌਰ 'ਤੇ ਦੋ ਹੈਲੀਕਾਪਟਰ ਅਤੇ ਇੱਕ ਜਹਾਜ਼ ਚਲਾਉਣ ਲਈ। ਇਨ੍ਹਾਂ ਰਾਹੀਂ ਸੈਂਕੜੇ ਮੈਡੀਕਲ ਬਚਾਅ ਅਤੇ ਮਾਨਵਤਾਵਾਦੀ ਸਹਾਇਤਾ ਮਿਸ਼ਨ ਪੂਰੇ ਕੀਤੇ ਜਾ ਚੁੱਕੇ ਹਨ।

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Inder Prajapati

Content Editor

Related News