ਕੁਲਭੂਸ਼ਣ ਦੀ ਰਿਹਾਈ ਲਈ ਭਾਰਤ ਨੂੰ ਦੁਬਾਰਾ ਆਈ.ਸੀ.ਜੇ. ਜਾਣਾ ਚਾਹੀਦੈ

05/03/2020 8:18:08 PM

ਨਵੀਂ ਦਿੱਲੀ (ਪ.ਸ.)- ਭਾਰਤ ਨੇ ਉਮੀਦ ਜਤਾਈ ਸੀ ਕਿ ਉਹ ਭਾਰਤੀ ਨੇਵੀ ਦੇ ਰਿਟਾਇਰਡ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਗੈਰ ਰਸਮੀ ਗੱਲਬਾਤ ਰਾਹੀਂ ਰਿਹਾਅ ਕਰਵਾਉਣ ਲਈ ਪਾਕਿਸਤਾਨ ਨੂੰ ਮਨਾ ਲੈਣਗੇ, ਜਿਨ੍ਹਾਂ ਨੂੰ 2017 ਵਿਚ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਹੇਠ ਪਾਕਿਸਤਾਨ ਦੀ ਇਕ ਫੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਇਹ ਗੱਲ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕਹੀ ਹੈ। ਕੌਮਾਂਤਰੀ ਅਦਾਲਤ ਆਈ.ਸੀ.ਜੇ. ਵਿਚ ਜਾਧਵ ਮਾਮਲੇ ਵਿਚ ਸਾਲਵੇ ਭਾਰਤ ਵਲੋਂ ਮੁੱਖ ਵਕੀਲ ਸਨ। ਆਈ.ਸੀ.ਜੇ ਨੇ ਪਿਛਲੇ ਸਾਲ ਫੈਸਲਾ ਦਿੱਤਾ ਸੀ ਕਿ ਪਾਕਿਸਤਾਨ ਨੂੰ ਨੇਵੀ ਦੇ ਰਿਟਾਇਰਡ ਅਧਿਕਾਰੀ ਦੀ ਮੌਤ ਦੀ ਸਜ਼ਾ ਦੀ ਸਮੀਖਿਆ ਕਰਨੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਅਸੀਂ ਚਾਰ-ਪੰਜ ਚਿੱਠੀਆਂ ਲਿਖੀਆਂ ਹਨ। ਇਹ ਪਾਕਿਸਤਾਨ ਵਿਚ ਹੰਕਾਰ ਦਾ ਮੁੱਦਾ ਬਣ ਗਿਆ ਹੈ। ਉਹ ਮਨਾਂ ਕਰਦੇ ਰਹੇ। ਮੇਰਾ ਮੰਨਣਾ ਹੈ ਕਿ ਅਸੀਂ ਉਥੇ ਪਹੁੰਚ ਗਏ ਹਾਂ ਜਿੱਥੇ ਸਾਨੂੰ ਫੈਸਲਾ ਕਰਨਾ ਹੋਵੇਗਾ ਕਿ ਕੀ ਅਸੀਂ ਫਿਰ ਆਈ.ਸੀ.ਜੇ. ਦਾ ਰੁੱਖ ਕਰੀਏ ਕਿਉਂਕਿ ਪਾਕਿਸਤਾਨ ਇਸ 'ਤੇ ਅੱਗੇ ਨਹੀਂ ਵਧ ਰਿਹਾ ਹੈ। ਆਰ.ਐਸ.ਐਸ. ਨਾਲ ਜੁੜੀ ਅਖਿਲ ਭਾਰਤੀ ਐਡਵੋਕੇਟ ਕੌਂਸਲ ਨੇ ਸ਼ਨੀਵਾਰ ਨੂੰ ਆਨਲਾਈਨ ਲੈਕਚਰ ਦੀ ਲੜੀ ਦਾ ਆਯੋਜਨ ਕੀਤਾ, ਜਿਸ 'ਚ ਲੰਡਨ ਤੋਂ ਸਾਲਵੇ ਨੇ ਕਿਹਾ ਕਿ ਭਾਰਤੀ ਪੱਖ ਪੁੱਛਦਾ ਰਿਹਾ ਹੈ ਕਿ ਪਾਕਿਸਤਾਨ ਆਈ.ਸੀ.ਜੇ. ਦੇ ਫੈਸਲੇ ਨੂੰ ਕਿਵੇਂ ਲਵੇਗਾ ਅਤੇ ਕਿਵੇਂ ਪ੍ਰਭਾਵੀ ਸਮੀਖਿਆ ਅਤੇ ਮੁੜ ਵਿਚਾਰ ਕਰੇਗਾ ਪਰ ਕੋਈ ਜਵਾਬ ਨਹੀਂ ਮਿਲ ਰਿਹਾ।


Sunny Mehra

Content Editor

Related News