ਸਾਈਬਰ ਅਪਰਾਧ ਦੇ ਮਾਮਲੇ ’ਚ 10ਵੇਂ ਨੰਬਰ ’ਤੇ ਹੈ ਭਾਰਤ, ਅਧਿਐਨ ''ਚ ਹੋਇਆ ਖ਼ੁਲਾਸਾ
Friday, Apr 12, 2024 - 06:17 PM (IST)
ਨਵੀਂ ਦਿੱਲੀ (ਭਾਸ਼ਾ)– ਭਾਰਤ ਸਾਈਬਰ ਅਪਰਾਧ ਦੇ ਮਾਮਲੇ ’ਚ 10ਵੇਂ ਨੰਬਰ ’ਤੇ ਹੈ। ਸਾਈਬਰ ਅਪਰਾਧ ਦੇ ਮਾਮਲਿਆਂ ਵਿੱਚ ਐਡਵਾਂਸ ਫੀਸ ਭੁਗਤਾਨ ਕਰਨ ਦੇ ਨਾਂ ’ਤੇ ਧੋਖਾਦੇਹੀ ਕਰਨਾ ਸਭ ਤੋਂ ਆਮ ਗੱਲ ਹੈ। ਦੁਨੀਆ ਭਰ ਦੇ ਸਾਈਬਰ ਅਪਰਾਧ ਮਾਹਿਰਾਂ ਦਾ ਸਰਵੇਖਣ ਕਰਨ ਵਾਲੇ ਇਕ ਨਵੇਂ ਅਧਿਐਨ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਖੋਜਕਰਤਾਵਾਂ ਦੀ ਇਕ ਕੌਮਾਂਤਰੀ ਟੀਮ ਨੇ 'ਵਰਲਡ ਸਾਈਬਰ ਕ੍ਰਾਈਮ ਇੰਡੈਕਸ’ ਤਿਆਰ ਕੀਤਾ ਹੈ, ਜੋ ਲਗਭਗ 100 ਦੇਸ਼ਾਂ ਦੀ ਰੈਂਕਿੰਗ ਕਰਦਾ ਹੈ ਅਤੇ ਸਾਈਬਰ ਅਪਰਾਧ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਅਨੁਸਾਰ ਪ੍ਰਮੁੱਖ ਸਥਾਨਾਂ ਦੀ ਪਛਾਣ ਕਰਦਾ ਹੈ।
ਇਹ ਵੀ ਪੜ੍ਹੋ: ਪ੍ਰੈਸ਼ਰ ਕੁੱਕਰ ਫੱਟਣ ਕਾਰਨ 8 ਬੱਚਿਆਂ ਦੀ ਮਾਂ ਦੀ ਮੌਤ
ਇਨ੍ਹਾਂ ਸ਼੍ਰੇਣੀਆਂ ਵਿਚ ਰੈਂਸਮਵੇਅਰ, ਕ੍ਰੈਡਿਟ ਕਾਰਡ ਚੋਰੀ ਅਤੇ ਘਪਲੇ ਸ਼ਾਮਲ ਹਨ। ‘ਪਲੋਸ ਵਨ’ ਜਰਨਲ ’ਚ ਛਪੇ ਅਧਿਐਨ ਮੁਤਾਬਕ ਇਸ ਸੂਚੀ ਵਿਚ ਰੂਸ ਚੋਟੀ ’ਤੇ ਹੈ, ਜਿਸ ਤੋਂ ਬਾਅਦ ਯੂਕ੍ਰੇਨ, ਚੀਨ, ਅਮਰੀਕਾ, ਨਾਈਜ਼ੀਰੀਆ ਤੇ ਰੋਮਾਨੀਆ ਆਉਂਦੇ ਹਨ। ਉੱਤਰੀ ਕੋਰੀਆ 7ਵੇਂ ਨੰਬਰ ’ਤੇ ਹੈ, ਜਦੋਂਕਿ ਬ੍ਰਿਟੇਨ ਤੇ ਬ੍ਰਾਜ਼ੀਲ ਕ੍ਰਮਵਾਰ 8ਵੇਂ ਤੇ 9ਵੇਂ ਨੰਬਰ ’ਤੇ ਸਨ। ਖੋਜਕਰਤਾਵਾਂ ਨੇ ਜਿਨ੍ਹਾਂ ਪ੍ਰਮੁੱਖ ਸ਼੍ਰੇਣੀਆਂ ਦੀ ਪਛਾਣ ਕੀਤੀ ਸੀ, ਉਨ੍ਹਾਂ ਵਿਚ ਤਕਨੀਕੀ ਉਤਪਾਦ ਤੇ ਸੇਵਾਵਾਂ ਜਿਵੇਂ ਮੈਲਵੇਅਰ, ਰੈਂਸਮਵੇਅਰ ਸਮੇਤ ਹਮਲੇ ਅਤੇ ਜਬਰੀ ਵਸੂਲੀ, ਹੈਕਿੰਗ ਤੇ ਕ੍ਰੈਡਿਟ ਕਾਰਡ ਸਮੇਤ ਡਾਟਾ ਚੋਰੀ, ਐਡਵਾਂਸ ਫੀਸ ਧੋਖਾਦੇਹੀ ਵਰਗੇ ਘਪਲੇ, ਮਨੀ ਲਾਂਡ੍ਰਿੰਗ ਆਦਿ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।