ਸਿਗਰੇਟ ਪੈਕੇਟ ''ਤੇ ਗ੍ਰਾਫੀਕਲ ਚਿਤਾਵਨੀ ਦੇਣ ਦੇ ਮਾਮਲੇ ''ਚ ਭਾਰਤ 5ਵੇਂ ਸਥਾਨ ''ਤੇ
Tuesday, Oct 02, 2018 - 05:07 PM (IST)

ਨਵੀਂ ਦਿੱਲੀ — ਸਿਗਰੇਟ ਦੇ ਪੈਕੇਟ 'ਤੇ ਵੱਡੀਆਂ ਗ੍ਰਾਫੀਕਲ ਚਿਤਾਵਨੀਆਂ ਦੇ ਮਾਮਲੇ 'ਚ ਭਾਰਤ ਦਾ ਸਥਾਨ ਹਾਂਗਕਾਂਗ ਅਤੇ ਥਾਈਲੈਂਡ ਦੇ ਨਾਲ ਸੰਯੁਕਤ ਰੂਪ 'ਚ ਪੰਜਵਾਂ ਸਥਾਨ ਹੈ। ਭਾਰਤ ਵਲੋਂ ਜਿਥੇ ਚਿਤਾਵਨੀ ਦੇਣ ਲਈ ਪੈਕੇਟ ਦੇ ਦੋਵੇਂ ਪਾਸੇ ਤਕਰੀਬਨ 85 ਫੀਸਦੀ ਹਿੱਸੇ 'ਤੇ ਗ੍ਰਾਫੀਕਲ ਚਿਤਾਵਨੀ ਦਿੱਤੀ ਜਾਂਦੀ ਹੈ। ਕੈਨੇਡਾ ਦੀ ਇਕ ਕੈਂਸਰ ਸੋਸਾਇਟੀ ਵਲੋਂ ਸੋਮਵਾਰ ਨੂੰ ਜਾਰੀ ਛੇਂਵੀਂ ਰਿਪੋਰਟ 'ਚ ਇਹ ਖੁਲਾਸਾ ਕੀਤਾ ਗਿਆ ਹੈ।
'ਦ ਸਿਗਰੇਟ ਪੈਕੇਜ ਹੈਲਥ ਵਾਰਨਿੰਗਸ' : ਇੰਟਰਨੈਸ਼ਨਲ ਸਟੇਟਸ ਰਿਪੋਰਟ 2018 'ਚ ਦੱਸਿਆ ਗਿਆ ਕਿ ਦੁਨੀਆ ਭਰ 'ਚ 118 ਦੇਸ਼ਾਂ ਨੇ ਗ੍ਰਾਫੀਕਲ ਚਿਤਾਵਨੀ ਨੂੰ ਲਾਜ਼ਮੀ ਬਣਾ ਦਿੱਤਾ ਹੈ ਅਤੇ ਇਸ ਨਿਯਮ ਦੇ ਦਾਇਰੇ ਵਿਚ ਦੁਨੀਆ ਦੀ 58 ਫੀਸਦੀ ਆਬਾਦੀ ਆਉਂਦੀ ਹੈ। ਤਿਮੋਰ-ਲੇਸਤੇ 'ਚ ਦੁਨੀਆ ਦੇ ਸਾਰੇ ਦੇਸ਼ਾਂ ਦੀ ਤੁਲਨਾ ਵਿਚ ਸਿਗਰੇਟ ਦੇ ਪੈਕੇਟ 'ਤੇ ਸਭ ਤੋਂ ਵੱਡੀ ਗ੍ਰਾਫੀਕਲ ਚਿਤਾਵਨੀ ਹੁੰਦੀ ਹੈ। ਇਥੇ ਪੈਕੇਟ ਦੇ ਦੋਵੇਂ ਪਾਸੇ 92.5 ਫੀਸਦੀ ਹਿੱਸੇ 'ਤੇ ਚਿਤਾਵਨੀ ਵਾਲੇ ਚਿੱਤਰ ਹੁੰਦੇ ਹਨ। ਇਸ ਤੋਂ ਬਾਅਦ ਨੇਪਾਲ ਅਤੇ ਵਨੁਆਤੂ 'ਚ 90 ਫੀਸਦੀ ਅਤੇ ਨਿਊਜ਼ੀਲੈਂਡ ਵਿਚ ਸਿਗਰੇਟ ਪੈਕ 'ਤੇ 87.5 ਫੀਸਦੀ ਹਿੱਸੇ 'ਚ ਇਹ ਗ੍ਰਾਫੀਕਲ ਚਿਤਾਵਨੀ ਹੁੰਦੀ ਹੈ। 2016 ਦੀ ਰਿਪੋਰਟ 'ਚ ਨੇਪਾਲ ਅਤੇ ਵਨੁਆਤੂ ਸਿਖਰ 'ਤੇ ਸਨ, ਉਥੇ ਭਾਰਤ ਦਾ ਤੀਸਰੇ ਸਥਾਨ 'ਤੇ ਸੀ।
ਗ੍ਰਾਫੀਕਲ ਚਿਤਾਵਨੀ ਦੇ ਮਾਮਲੇ 'ਚ ਸਿਖਰ ਦੇ 10 ਦੇਸ਼
ਦੇਸ਼ ਗ੍ਰਾਫੀਕਲ ਚਿਤਾਵਨੀ(ਫੀਸਦੀ ਅਧਾਰ 'ਤੇ)
ਤਿਮੋਰ-ਲੇਸਤੇ 92.5%
ਨੇਪਾਲ 90%
ਵੇਨਆਤੂ 90%
ਨਿਜ਼ੀਲੈਂਡ 87.5%
ਹਾਂਗਕਾਂਗ 85%
ਭਾਰਤ 85%
ਥਾਈਲੈਂਡ 85%
ਆਸਟ੍ਰੇਲੀਆ 82.5%
ਸ਼੍ਰੀਲੰਕਾ 80%
ਉਰੂਗੁਆਏ 80%