ਚੀਨ ਦੇ ਮੁਕਾਬਲੇ ਭਾਰਤ ਦੀ ਆਬਾਦੀ ਦਾ ਵਧੇਗਾ ਪਾੜਾ ਵਧੇਗਾ

Saturday, Feb 11, 2023 - 04:58 PM (IST)

ਚੀਨ ਦੇ ਮੁਕਾਬਲੇ ਭਾਰਤ ਦੀ ਆਬਾਦੀ ਦਾ ਵਧੇਗਾ ਪਾੜਾ ਵਧੇਗਾ

ਨਵੀਂ ਦਿੱਲੀ- ਭਾਰਤ ਇਸ ਸਾਲ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਇਹ ਗੱਲ ਇਕ ਰਿਪੋਰਟ ਵਿਚ ਸਾਹਮਣੇ ਆਈ ਹੈ। ਇਸ ਰਿਪੋਰਟ ਮੁਤਾਬਕ ਭਾਰਤ ਇਸ ਸਾਲ ਚੀਨ ਨੂੰ ਪਛਾੜ ਦੇਵੇਗਾ, ਜੋ ਕਿ 1950 ਤੋਂ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਅਪ੍ਰੈਲ ਦੇ ਮਹੀਨੇ 'ਚ ਹੀ ਚੀਨ ਤੋਂ ਅੱਗੇ ਨਿਕਲ ਜਾਵੇਗਾ। 

ਮਾਹਰਾਂ ਮੁਤਾਬਕ 25 ਸਾਲ ਤੋਂ ਘੱਟ ਉਮਰ ਦੇ ਲੋਕ ਭਾਰਤ ਦੀ ਆਬਾਦੀ ਦਾ 40 ਫ਼ੀਸਦੀ ਤੋਂ ਵੱਧ ਹਿੱਸਾ ਹੈ। ਭਾਰਤ ਦੇ ਨਾਲ ਸਭ ਤੋਂ ਵੱਧ ਆਬਾਦੀ ਵਾਲੀ ਸ਼੍ਰੇਣੀ 'ਚ ਚੀਨ ਅਤੇ ਅਮਰੀਕਾ ਵੀ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਦੋਹਾਂ ਦੇਸ਼ਾਂ ਵਿਚ ਬਜ਼ੁਰਗਾਂ ਦੀ ਆਬਾਦੀ ਜ਼ਿਆਦਾ ਹੈ। ਵਰਲਡ ਪਾਪੁਲੇਸ਼ਨ ਰਿਵਿਊ, ਜਨਗਣਨਾ ਅਤੇ ਆਬਾਦੀ 'ਤੇ ਕੇਂਦਰਿਤ ਇਕ ਸੰਗਠਨ ਹੈ। ਇਸ ਮੁਤਾਬਕ 2022 ਦੇ ਅਖੀਰ ਵਿਚ ਦੱਖਣੀ ਏਸ਼ੀਆਈ ਰਾਸ਼ਟਰ ਭਾਰਤ ਦੀ ਆਬਾਦੀ 1.417 ਬਿਲੀਅਨ (140 ਕਰੋੜ ਤੋਂ ਜ਼ਿਆਦਾ) ਸੀ। ਜਦਕਿ ਚੀਨ ਨੇ ਆਪਣੀ ਆਬਾਦੀ 1.412 ਬਿਲੀਅਨ ਦੱਸੀ ਸੀ। 

ਸੰਯੁਕਤ ਰਾਸ਼ਟਰ ਨੇ ਅਨੁਮਾਨ ਜਤਾਇਆ ਸੀ ਕਿ ਭਾਰਤ ਇਸ ਸਾਲ ਦੇ ਅਖੀਰ ਵਿਚ ਜਨਸੰਖਿਆ ਦੇ ਮਾਮਲੇ ਵਿਚ ਚੀਨ ਤੋਂ ਅੱਗੇ ਨਿਕਲ ਜਾਵੇਗਾ। 2022 ਦੀ ਹਾਲ ਹੀ ਦੀ ਰਿਪੋਰਟ ਮੁਤਾਬਕ 2023 'ਚ ਦੁਨੀਆ ਵਿਚ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਦੇ ਰੂਪ ਵਿਚ ਚੀਨ ਨੂੰ ਪਛਾੜ ਦੇਵੇਗਾ। 


author

Tanu

Content Editor

Related News