''ਆਪਰੇਸ਼ਨ ਸਿੰਦੂਰ ਦਾ ਮਕਸਦ ਸਿਰਫ ਅੱਤਵਾਦੀਆਂ ਦਾ ਖਾਤਮਾ ਕਰਨਾ'', ਹੁਣ ਤਕ 100 ਅੱਤਵਾਦੀ ਢੇਰ : DGMO
Sunday, May 11, 2025 - 06:50 PM (IST)

ਨੈਸ਼ਨਲ ਡੈਸਕ- ਭਾਰਤ ਵੱਲੋਂ ਹਾਲ ਹੀ ਵਿੱਚ ਕੀਤੇ ਗਏ 'ਆਪ੍ਰੇਸ਼ਨ ਸਿੰਦੂਰ' ਅਤੇ ਪਾਕਿਸਤਾਨ ਨਾਲ ਤਣਾਅ ਸਬੰਧੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਪ੍ਰੈਸ ਕਾਨਫਰੰਸ ਦੌਰਾਨ, ਭਾਰਤੀ ਫੌਜ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ (ਡੀਜੀਐੱਮਓ) ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦਾ ਉਦੇਸ਼ ਸਿਰਫ ਅੱਤਵਾਦੀਆਂ ਨੂੰ ਖਤਮ ਕਰਨਾ ਸੀ। ਅਸੀਂ 100 ਅੱਤਵਾਦੀਆਂ ਨੂੰ ਮਾਰ ਦਿੱਤਾ। ਅੱਤਵਾਦੀ ਟਿਕਾਣੇ ਨੂੰ ਉਡਾਉਣ ਦੇ ਸਬੂਤ ਵੀ ਦਿਖਾਏ। ਫੌਜ ਨੇ ਅੱਤਵਾਦੀ ਹਮਲੇ ਦਾ ਜਵਾਬ ਦਿੱਤਾ। ਮੁਦੱਸਰ ਖਾਰ, ਹਾਫਿਜ਼ ਜਮੀਲ ਅਤੇ ਯੂਸਫ਼ ਅਜ਼ਹਰ ਵਰਗੇ ਤਿੰਨ ਵੱਡੇ ਅੱਤਵਾਦੀ ਮਾਰੇ ਗਏ।