ਭਾਰਤ-ਪਾਕਿ ਸਰਹੱਦ ’ਤੇ ਮਿਲੀਆਂ 5 ਬਾਰੂਦੀ ਸੁਰੰਗਾਂ
Monday, Apr 12, 2021 - 10:14 AM (IST)
ਜੰਮੂ- ਸਾਂਬਾ ਸੈਕਟਰ ਦੇ ਰਾਜਪੁਰਾ ਬਲਾਕ ’ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ਨਾਲ ਲੱਗਦੇ ਇਕ ਪਿੰਡ ਡੇਰਾ ਵਿਖੇ ਪੰਜ ਪੁਰਾਣੀਆਂ ਬਾਰੂਦੀ ਸੁਰੰਗਾਂ ਮਿਲਣ ਨਾਲ ਸਨਸਨੀ ਫੈਲ ਗਈ। ਦੱਸਣਯੋਗ ਹੈ ਕਿ ਇਸੇ ਖੇਤਰ ’ਚ ਛੇ ਅਪ੍ਰੈਲ ਨੂੰ ਤਿੰਨ ਪੁਰਾਣੀਆਂ ਬਾਰੂਦੀ ਸੁਰੰਗਾਂ ਮਿਲੀਆਂ ਸਨ। ਮਿਲੀ ਜਾਣਕਾਰੀ ਮੁਤਾਬਕ ਸਰਹੱਦ ਨਾਲ ਲੱਗਦੇ ਉਕਤ ਪਿੰਡ ’ਚ ਖੋਦਾਈ ਦੌਰਾਨ ਇਕ ਵਿਅਕਤੀ ਨੂੰ ਇਹ ਪੰਜ ਸੁਰੰਗਾਂ ਮਿਲੀਆਂ।
ਇਹ ਵੀ ਪੜ੍ਹੋ : J&K: ਅਨੰਤਨਾਗ ਮੁਕਾਬਲੇ ’ਚ ਦੋ ਅੱਤਵਾਦੀ ਢੇਰ
ਪਿੰਡ ਦੇ ਹੀ ਰਹਿਣ ਵਾਲੇ ਦਰਸ਼ਨ ਲਾਲ ਪੁੱਤਰ ਫਕੀਰ ਚੰਦ ਨੇ ਆਪਣਾ ਮਕਾਨ ਬਣਾਉਣ ਲਈ ਖੋਦਾਈ ਦਾ ਕੰਮ ਸ਼ੁਰੂ ਕਰਵਾਇਆ ਸੀ। ਅਚਾਨਕ ਮਜ਼ਦੂਰਾਂ ਨੂੰ ਮਿੱਟੀ ’ਚ ਦੱਬੀਆਂ ਇਹ ਪੁਰਾਣੀਆਂ ਬਾਰੂਦੀ ਸੁਰੰਗਾਂ ਨਜ਼ਰ ਆਈਆਂ। ਦਰਸ਼ਨ ਲਾਲ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੰਬ ਜ਼ਾਇਆ ਕਰਨ ਵਾਲੇ ਫੌਜ ਦੇ ਜਵਾਨਾਂ ਨੂੰ ਸੱਦਿਆ। ਜਵਾਨਾਂ ਨੇ ਮੌਕੇ ’ਤੇ ਪੁਹੰਚ ਕੇ ਇਨ੍ਹਾਂ ਬਾਰੂਦੀ ਸੁਰੰਗਾਂ ਨੂੰ ਨਕਾਰਾ ਕਰ ਦਿੱਤਾ।
ਇਹ ਵੀ ਪੜ੍ਹੋ : J&K: 14 ਸਾਲਾ ਅੱਤਵਾਦੀ ਦੇ ਮਾਂ-ਬਾਪ ਕਰ ਰਹੇ ਆਤਮ ਸਮਰਪਣ ਦੀ ਅਪੀਲ, ਫੌਜ ਦਾ ਆਪਰੇਸ਼ਨ ਜਾਰੀ