ਫੌਜੀ ਖਰਚਿਆਂ ਦੇ ਮਾਮਲੇ ’ਚ ਦੁਨੀਆ ਦਾ ਤੀਜਾ ਦੇਸ਼ ਬਣਿਆ ਭਾਰਤ

Tuesday, Apr 26, 2022 - 11:12 AM (IST)

ਨਵੀਂ ਦਿੱਲੀ- ਫ਼ੌਜੀ ਖਰਚਿਆਂ ਦੇ ਮਾਮਲੇ ’ਚ ਭਾਰਤ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਸਿਰਫ ਅਮਰੀਕਾ ਅਤੇ ਚੀਨ ਉਸ ਤੋਂ ਅੱਗੇ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (SIPRI) ਦੇ ਵਿਸ਼ਲੇਸ਼ਣ ’ਚ ਇਹ ਗੱਲ ਸਾਹਮਣੇ ਆਈ ਹੈ। ਸੰਗਠਨ ਮੁਤਾਬਕ 2021 ’ਚ ਪੂਰੀ ਦੁਨੀਆ ਦਾ ਫ਼ੌਜੀ ਖਰਚ 2.1 ਲੱਖ ਕਰੋੜ (2,113 ਅਰਬ) ਡਾਲਰ ਰਿਹਾ ਹੈ, ਜੋ ਹੁਣ ਤੱਕ ਦੇ ਇਤਿਹਾਸ ਦਾ ਸਭ ਤੋਂ ਵੱਧ ਹੈ। 

5 ਦੇਸ਼ਾਂ ਦੀ ਗਲੋਬਲ ਫ਼ੌਜੀ ਖਰਚ ’ਚ 62 ਫ਼ੀਸਦੀ ਹਿੱਸੇਦਾਰੀ-
SIPRI ਮੁਤਾਬਕ ਅਮਰੀਕਾ, ਚੀਨ, ਭਾਰਤ, ਯੂ. ਕੇ. ਅਤੇ ਰੂਸ 5 ਸਭ ਤੋਂ ਵੱਧ ਫ਼ੌਜੀ ਖਰਚ ਵਾਲੇ ਦੇਸ਼ ਰਹੇ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਕੁਝ ਗਲੋਬਲ ਫ਼ੌਜੀ ਖਰਚ ’ਚ 62 ਫ਼ੀਸਦੀ ਦੀ ਹਿੱਸੇਦਾਰੀ ਰਹੀ। ਮਹਿੰਗਾਈ ਕਾਰਨ ਫ਼ੌਜੀ ਖਰਚ ਦੀ ਰੀਅਲ-ਟਰਮ ਵਾਧਾ ਬੇਹੱਦ ਘੱਟ 0.7 ਫ਼ੀਸਦੀ ਰਹੀ ਪਰ ਮਾਮੂਲੀ ਟਰਮ ’ਚ ਇਸ ’ਚ 6.1 ਫ਼ੀਸਦੀ ਦਾ ਵਾਧਾ ਹੋਇਆ। ਕੋਰੋਨਾ ਵਾਇਰਸ ਮਹਾਮਾਰੀ ਤੋਂ ਰਿਕਵਰੀ ਕਾਰਨ ਫ਼ੌਜੀ ਖਰਚ ਕੁੱਲ ਗਲੋਬਲ ਜੀ. ਡੀ. ਪੀ. ਦਾ 2.2 ਫ਼ੀਸਦੀ ਰਿਹਾ। 2020 ’ਚ ਇਹ ਅੰਕੜਾ 2.3 ਫ਼ੀਸਦੀ ਸੀ।

2021 ’ਚ ਭਾਰਤ ਦਾ ਫ਼ੌਜੀ ਖਰਚ 76.6 ਅਰਬ ਡਾਲਰ-
SIPRI ਮੁਤਾਬਕ 2021 ’ਚ ਭਾਰਤ ਦਾ ਫ਼ੌਜੀ ਖਰਚ 76.6 ਅਰਬ ਡਾਲਰ ਰਿਹਾ ਅਤੇ 2020 ਦੇ ਮੁਕਾਬਲੇ ਇਸ ’ਚ 0.9 ਫੀਸਦੀ ਵਾਧਾ ਹੋਇਆ। ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ 2012 ਦੇ ਮੁਕਾਬਲੇ ਭਾਰਤ ਦਾ ਫ਼ੌਜੀ ਖਰਚ ਹੁਣ ਤੱਕ 33 ਫ਼ੀਸਦੀ ਵਧ ਚੁੱਕਾ ਹੈ। ਭਾਰਤ, ਪਾਕਿਸਤਾਨ ਅਤੇ ਚੀਨ ਨਾਲ ਸਰਹੱਦ ’ਤੇ ਜਿਸ ਤਰ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਸ ਨੂੰ ਵੇਖਦੇ ਹੋਏ ਇਸ ਵਾਧੇ ਨੂੰ ਉੱਚਿਤ ਨਹੀਂ ਕਿਹਾ ਜਾ ਸਕਦਾ। 

ਅਮਰੀਕਾ ਨੇ ਫ਼ੌਜ ਦੇ ਖਰਚ ਕੀਤੇ 801 ਅਰਬ ਡਾਲਰ-
ਹੋਰ ਦੇਸ਼ਾਂ ਦੀ ਗੱਲ ਕਰੀਏ ਤਾਂ 2021 ’ਚ ਅਮਰੀਕਾ ਦਾ ਫ਼ੌਜੀ ਖਰਚ ਦੁਨੀਆ ’ਚ ਸਭ ਤੋਂ ਵੱਧ 801 ਅਰਬ ਡਾਲਰ ਰਿਹਾ। ਇਸ ’ਚ 2020 ਦੀ ਤੁਲਨਾ ’ਚ 1.4 ਫ਼ੀਸਦੀ ਦੀ ਕਮੀ ਆਈ ਹੈ। 2012 ਤੋਂ 2021 ਦਰਮਿਆਨ ਅਮਰੀਕਾ ਨੇ ਫ਼ੌਜੀ ਖੋਜ ਅਤੇ ਵਿਕਾਸ ’ਤੇ ਖਰਚ ਨੂੰ 24 ਫ਼ੀਸਦੀ ਵਧਾਇਆ, ਉੱਥੇ ਹੀ ਹਥਿਆਰਾਂ ਦੀ ਖਰੀਦ ’ਤੇ ਖਰਚ ਨੂੰ 6.4 ਫ਼ੀਸਦੀ ਘੱਟ ਕੀਤਾ ਗਿਆ। ਦੂਜੇ ਸਥਾਨ ’ਤੇ ਕਾਬਜ਼ ਚੀਨ ਦਾ ਫ਼ੌਜੀ ਖਰਚ 293 ਅਰਬ ਡਾਲਰ ਰਿਹਾ ਹੈ, ਜੋ 2020 ਦੇ ਮੁਕਾਬਲੇ 4.7 ਫ਼ੀਸਦੀ ਵੱਧ ਰਿਹਾ।


Tanu

Content Editor

Related News