''ਚੰਨ'' ''ਤੇ ਭਾਰਤ, ਚੰਦਰਯਾਨ-2 ਨੇ ਰੁਆਇਆ ਸੀ, ਚੰਦਰਯਾਨ-3 ਨੇ ਮੋੜੀ ਮੁਸਕਰਾਹਟ

08/24/2023 2:14:04 PM

ਨਵੀਂ ਦਿੱਲੀ- ਅੱਜ ਪੂਰਾ ਭਾਰਤ ਮਾਣ ਨਾਲ ਉਤਸਵ ਮਨਾ ਰਿਹਾ ਹੈ। ਲੋਕ ਜੋਸ਼ ਨਾਲ ਭਰੇ ਹੋਏ ਹਨ। ਭਾਰਤ ਨੇ ਉਹ ਕਰ ਦਿਖਾਇਆ ਹੈ ਜੋ ਅੱਜ ਤੱਕ ਕੋਈ ਹੋਰ ਦੇਸ਼ ਨਹੀਂ ਕਰ ਸਕਿਆ। ਚੰਦਰਯਾਨ-3 ਦੇ ਲੈਂਡਰ ‘ਵਿਕਰਮ’ ਅਤੇ ਰੋਵਰ ‘ਪ੍ਰਗਿਆਨ’ ਨੂੰ ਲੈ ਕੇ ਜਾਣ ਵਾਲੇ ਲੈਂਡਰ ਮਾਡਿਊਲ (ਐੱਲ. ਐੱਮ.) ਨੇ ਚੰਦਰਮਾ ਦੇ ਦੱਖਣੀ ਧਰੁਵ ’ਤੇ ਸਫਲਤਾਪੂਰਵਕ ਸਾਫਟ-ਲੈਂਡਿੰਗ ਕੀਤੀ ਹੈ। ਖੁਸ਼ੀ ਦੇ ਇਸ ਮੌਕੇ ’ਤੇ ਸਾਲ 2019 ਵੀ ਯਾਦ ਆਉਂਦਾ ਹੈ, ਜਦੋਂ ਭਾਰਤ ਦਾ ਚੰਦਰਯਾਨ-2 ਮਿਸ਼ਨ ਸਫਲ ਨਹੀਂ ਹੋ ਸਕਿਆ ਸੀ। ਚੰਦਰਯਾਨ-2 ਦੇ ਨਾਕਾਮ ਹੋਣ ’ਤੇ ਪੂਰਾ ਦੇਸ਼ ਇੱਕਠਾ ਰੋਇਆ ਸੀ। ਸਾਡੇ ਵਿਗਿਆਨੀਆਂ ਨੇ ਹਾਰ ਨਹੀਂ ਮੰਨੀ ਅਤੇ ਸਫਲਤਾ ਅੱਜ ਦੇਸ਼ ਦੀ ਝੋਲੀ ਵਿਚ ਪਾ ਦਿੱਤੀ।

ਇਹ ਵੀ ਪੜ੍ਹੋ- ਚੰਦਰਯਾਨ-3 ਦੀ ਚੰਨ 'ਤੇ ਸਫ਼ਲ ਲੈਂਡਿੰਗ ਮਗਰੋਂ ਇਸਰੋ ਮੁਖੀ ਬੋਲੇ- 'ਮੁਸ਼ਕਲ ਹੈ ਜਜ਼ਬਾਤ ਦੱਸਣਾ'

ਫੁੱਟ-ਫੁੱਟ ਕੇ ਰੋਏ ਸਨ ਇਸਰੋ ਦੇ ਮੁਖੀ ਸਿਵਨ, PM ਮੋਦੀ ਦੇ ਮੰਤਰ ਨਾਲ ਹੁਣ ਅਸੰਭਵ ਨੂੰ ਸੰਭਵ ਕਰ ਕੇ ਦਿਖਾਇਆ

ਚੰਦਰਯਾਨ-2 ਦਾ ਯਾਤਰਾ ਦੇ ਆਖਰੀ ਪੜਾਅ ਦੌਰਾਨ ਇਸਰੋ ਸੈਂਟਰ ਨਾਲ ਸੰਪਰਕ ਟੁੱਟ ਗਿਆ ਸੀ। ਚੰਦਰਯਾਨ ਦਾ ਲੈਂਡਰ ਵਿਕਰਮ ਬ੍ਰੇਕ ਸਬੰਧੀ ਪ੍ਰਣਾਲੀ ਵਿਚ ਗੜਬੜੀ ਹੋਣ ਕਾਰਨ ਚੰਦਰਮਾ ਦੀ ਸਤ੍ਹਾ ਨਾਲ ਟਕਰਾ ਗਿਆ ਸੀ। ਇਹ ਦੇਖ ਕੇ ਵਿਗਿਆਨੀਆਂ ਹੀ ਨਹੀਂ, ਪੂਰੇ ਦੇਸ਼ ਵਿਚ ਭਾਰੀ ਨਿਰਾਸ਼ਾ ਛਾ ਗਈ ਸੀ। ਇਸਰੋ ਦੇ ਤਤਕਾਲੀ ਮੁਖੀ ਕੇ. ਸਿਵਨ ਫੁੱਟ-ਫੁੱਟ ਕੇ ਰੋਏ ਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਗਲੇ ਲਗਾ ਕੇ ਪਿੱਠ ਥਪਥਪਾਉਂਦੇ ਹੋਏ ਹੌਂਸਲਾ ਦਿੱਤਾ ਸੀ। 7 ਸਤੰਬਰ, 2019 ਨੂੰ ਸਵੇਰੇ-ਸਵੇਰੇ ਹੀ ਮੋਦੀ ਨੇ ਇਸਰੋ ਵਿਚ ਹੀ ਵਿਗਿਆਨੀਆਂ ਨੂੰ ਹੌਂਸਲਾ ਤੇ ਹਿੰਮਤ ਦਾ ਮੰਤਰ ਦਿੱਤਾ ਸੀ।

ਇਹ ਵੀ ਪੜ੍ਹੋ- ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ

ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਸਾਥੀਓਂ! ਸਾਡੇ ਸੰਸਕਾਰ, ਸਾਡਾ ਚਿੰਤਨ, ਸਾਡੀ ਸੋਚ ਇਸ ਗੱਲ ਨਾਲ ਭਰੀ ਹੈ ‘ਵਯੰ ਅੰਮ੍ਰਿਤਸਯ ਪੁੱਤਰਾ:’ ਮਤਲਬ ਅਸੀਂ ਅੰਮ੍ਰਿਤ ਦੀ ਸੰਤਾਨ ਹਾਂ ਜਿਸਦੇ ਨਾਲ ਅਮਰਤੱਵ ਜੁੜਿਆ ਹੋਇਆ ਹੈ। ਅੰਮ੍ਰਿਤ ਦੀ ਸੰਤਾਨ ਲਈ ਨਾ ਕੋਈ ਰੁਕਾਵਟ ਹੈ, ਨਾ ਹੀ ਨਿਰਾਸ਼ਾ। ਸਾਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਹੈ। ਸਾਨੂੰ ਸਬਕ ਲੈਣਾ ਹੈ, ਸਿੱਖਣਾ ਹੈ, ਅੱਗੇ ਹੀ ਵਧਦੇ ਜਾਣਾ ਹੈ ਅਤੇ ਟਾਰਗੈੱਟ ਦੀ ਪ੍ਰਾਪਤੀ ਤੱਕ ਰੁਕਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਸੀ ਅਸੀਂ ਯਕੀਨੀ ਤੌਰ ’ਤੇ ਸਫਲ ਹੋਵਾਂਗੇ।

ਇਹ ਵੀ ਪੜ੍ਹੋ- ਭਾਰਤ ਨੇ ਰੱਖਿਆ 'ਚੰਨ' 'ਤੇ ਕਦਮ, ਹੁਣ ਸੂਰਜ ਦੀ ਵਾਰੀ, ਜਾਣੋ ISRO ਦਾ ਅੱਗੇ ਦਾ ਪਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Tanu

Content Editor

Related News