ਚੰਦਰਯਾਨ-2 ਮਿਸ਼ਨ ਨੂੰ ਝਟਕਾ, ਵਿਕਰਮ ਲੈਂਡਰ ਨਾਲ ਟੁੱਟਿਆ ਸੰਪਰਕ

Saturday, Sep 07, 2019 - 03:17 AM (IST)

ਚੰਦਰਯਾਨ-2 ਮਿਸ਼ਨ ਨੂੰ ਝਟਕਾ, ਵਿਕਰਮ ਲੈਂਡਰ ਨਾਲ ਟੁੱਟਿਆ ਸੰਪਰਕ

ਜਲੰਧਰ (ਵੈਬ ਡੈਸਕ)- ਚੰਦਰਯਾਨ ਤੋਂ ਲੈਂਡਰ ਵਿਕਰਮ ਦੀ ਸਾਫਟ ਲੈਂਡਿੰਗ ਤੋਂ ਐਨ ਪਹਿਲਾਂ ਸਭ ਤੋਂ ਮੁਸ਼ਕਿਲ 15 ਮਿੰਟਾਂ ਦੌਰਾਨ ਅਚਾਨਕ ਸਭ ਦੀਆਂ ਧੜਕਨਾਂ ਤੇ ਬੇਚੈਨੀ ਵਧ ਗਈ। ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਕਿ ਆਖਰੀ ਕੁਝ ਮਿੰਟਾਂ ਵਿਚ ਅਜਿਹਾ ਕੁਝ ਵਾਪਰ ਗਿਆ, ਜਿਸ ਨਾਲ ਇਸਰੋ ਦੇ ਕੰਟਰੋਲ ਰੂਮ ਵਿਚ ਚਾਰੇ-ਪਾਸੇ ਸੰਨਾਟਾ ਫੈਲ ਗਿਆ। ਇਸਰੋ ਚੀਫ ਸਿਵਨ ਨੇ ਉਥੇ ਮੌਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਪ੍ਰਧਾਨ ਮੰਤਰੀ ਉਸ ਤੋਂ ਬਾਅਦ ਕੰਟਰੋਲ ਰੂਮ ਵਿਚੋਂ ਚੱਲੇ ਗਏ। ਇਸ ਤੋਂ ਬਾਅਦ ਕੰਟਰੋਲ ਰੂਮ ਵਿਚੋਂ ਲਾਈਵ ਸਟਰੀਮਿੰਗ ਬੰਦ ਕਰ ਦਿੱਤੀ ਗਈ। ਜਿਸ ਪਿੱਛੋਂ ਇਸਰੋ ਚੀਫ ਸਿਵਾਨ ਵਲੋਂ ਇਹ ਐਲਾਨ ਕੀਤਾ ਗਿਆ ਕਿ ਇਸਰੋ ਦਾ ਚੰਦਰਯਾਨ-2 ਦੇ ਵਿਕਰਮ ਲੈਂਡਰ ਨਾਲੋਂ ਸੰਪਰਕ ਟੁੱਟ ਗਿਆ ਹੈ। ਸਿਰਫ 2 ਕੁ ਕਿਲੋਮੀਟਰ ਚੰਨ ਤੋਂ ਦੂਰੀ ਸਮੇਂ ਇਹ ਚੰਦਰਯਾਨ ਦਾ ਸੰਪਰਕ ਟੁੱਟਾ ਹੈ। ਇਸ ਦੇ ਨਾਲ ਹੀ ਇਸਰੋ ਚੀਫ ਨੇ ਕਿਹਾ ਕਿ ਅਸੀਂ ਆਰਬਿਟਰ ਤੋਂ ਮਿਲ ਰਹੇ ਡਾਟਾ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਇਸ ਦੇ ਨਾਲ ਹੀ ਜੇਕਰ ਲੈਂਡਰ ਵਿਕਰਮ ਦੀ ਲੈਂਡਿੰਗ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਸਵੇਰੇ 5.19 ਵਜੇ ਰੋਵਰ ਪ੍ਰਗਿਆਨ ਬਾਹਰ ਆਵੇਗਾ, ਜੋ ਸਵੇਰੇ 5.45 ’ਤੇ ਪਹਿਲੀ ਤਸਵੀਰ ਕਲਿਕ ਕਰੇਗਾ।

ਇਥੇ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ, ਚੀਨ ਤੇ ਰੂਸ ਚੰਨ ਦੇ ਦਖਣੀ ਧਰੁਵ ਵੱਲ ਉਤਰਨ ਦੀ ਕੋਸ਼ਿਸ਼ ਕਰ ਚੁੱਕੇ ਹਨ ਪਰ ਇਸ ਵਿਚ ਕਿਸੇ ਨੂੰ ਵੀ ਸਫਲਤਾ ਹਾਸਲ ਨਹੀਂ ਹੋਈ ਹੈ। 

 


author

DILSHER

Content Editor

Related News