ਰੱਖੜੀ 'ਤੇ ਭਾਰਤ ਨੂੰ ਮਿਲਿਆ ਨਵਾਂ ਤੋਹਫ਼ਾ, ਸ਼ੁਰੂ ਹੋਈ 'ਨਮੋ ਭਾਰਤ ਟਰੇਨ', ਜਾਣੋ ਰੂਟ-ਟਾਈਮਿੰਗ ਤੇ ਕਿਰਾਇਆ

Monday, Aug 19, 2024 - 02:47 PM (IST)

ਨੈਸ਼ਨਲ ਡੈਸਕ : ਰੱਖੜੀ ਦੇ ਖ਼ਾਸ ਮੌਕੇ 'ਤੇ ਭਾਰਤੀ ਰੇਲਵੇ ਨੇ ਇਕ ਮਹੱਤਵਪੂਰਨ ਸਹੂਲਤ ਪੇਸ਼ ਕੀਤੀ ਹੈ। ਗਾਜ਼ੀਆਬਾਦ ਅਤੇ ਮੇਰਠ ਵਿਚਕਾਰ ਯਾਤਰਾ ਹੁਣ ਹੋਰ ਵੀ ਸੁਵਿਧਾਜਨਕ ਅਤੇ ਤੇਜ਼ ਹੋ ਗਈ ਹੈ। ਰੇਲਵੇ ਨੇ ਗਾਜ਼ੀਆਬਾਦ ਤੋਂ ਮੇਰਠ ਤੱਕ ਜਾਣ ਲਈ ਨਵੀਂ "ਨਮੋ ਭਾਰਤ" ਟਰੇਨ ਸ਼ੁਰੂ ਕਰ ਦਿੱਤੀ ਹੈ। ਇਹ ਟਰੇਨ 155 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦੀ ਹੈ ਅਤੇ ਸਿਰਫ਼ 30 ਮਿੰਟਾਂ 'ਚ 42 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ। ਇਸ ਨਵੀਂ ਟਰੇਨ ਨਾਲ ਦੋਹਾਂ ਸ਼ਹਿਰਾਂ ਵਿਚਾਲੇ ਸਫ਼ਰ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਆਸਾਨ ਹੋ ਗਿਆ ਹੈ।

ਇਹ ਵੀ ਪੜ੍ਹੋ ਜੂਏ ਦੇ ਆਦੀ ਵਿਅਕਤੀ ਨੇ ਬਜ਼ੁਰਗ ਔਰਤ ਨੂੰ ਦਿੱਤੀ ਰੂਹ ਕੰਬਾਊ ਮੌਤ, ਫਿਰ ਉਹ ਹੋਇਆ ਜੋ ਸੋਚਿਆ ਨਹੀਂ ਸੀ

ਜਾਣੋ ਟਰੇਲ ਦਾ ਰੂਟ ਅਤੇ ਸਮਾਂ
ਨਮੋ ਭਾਰਤ ਟਰੇਨ ਦਿੱਲੀ-ਮੇਰਠ RRTS (ਰੈਪਿਡ ਰੇਲ ਟਰਾਂਜ਼ਿਟ ਸਿਸਟਮ) ਕੋਰੀਡੋਰ 'ਤੇ ਚੱਲ ਰਹੀ ਹੈ। ਇਹ ਟ੍ਰੇਨ ਸਾਹਿਬਾਬਾਦ ਤੋਂ ਮੇਰਠ ਦੱਖਣ ਤੱਕ ਦੇ ਰੂਟ ਨੂੰ ਕਵਰ ਕਰੇਗੀ। ਇਹ ਟਰੇਨ ਸਵੇਰੇ 6 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਰਾਤ 10 ਵਜੇ ਤੱਕ ਚੱਲੇਗੀ। ਸਵੇਰ ਦੀ ਪਹਿਲੀ ਰੇਲਗੱਡੀ ਸਾਹਿਬਾਬਾਦ ਅਤੇ ਮੇਰਠ ਦੱਖਣੀ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਅਤੇ ਰਾਤ ਦੀ ਆਖਰੀ ਰੇਲਗੱਡੀ 10 ਵਜੇ ਰਵਾਨਾ ਹੋਵੇਗੀ। ਇਹ ਟਰੇਨ ਗਾਜ਼ੀਆਬਾਦ ਤੋਂ ਮੇਰਠ ਤੱਕ ਦੇ ਸਫ਼ਰ ਨੂੰ ਸੁਚਾਰੂ ਢੰਗ ਨਾਲ ਪੂਰਾ ਕਰੇਗੀ, ਜਿਸ ਨਾਲ ਯਾਤਰੀਆਂ ਨੂੰ ਕਾਫੀ ਸਹੂਲਤ ਮਿਲੇਗੀ।

ਇਹ ਵੀ ਪੜ੍ਹੋ ਜੇਠ ਨਾਲ ਭਰਾਵਾਂ ਨੂੰ ਰੱਖੜੀ ਬੰਨ੍ਹਣ ਜਾ ਰਹੀ ਨਵ-ਵਿਆਹੀ ਕੁੜੀ ਨਾਲ ਵਾਪਰੀ ਅਣਹੋਣੀ, ਹੋ ਗਿਆ ਕਤਲ

ਜਾਣੋ ਮਹੱਤਵਪੂਰਨ ਸਟੇਸ਼ਨਾਂ ਦੇ ਬਾਰੇ
ਨਮੋ ਭਾਰਤ ਟ੍ਰੇਨ ਮੇਰਠ ਸਾਊਥ ਸਟੇਸ਼ਨ ਤੋਂ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਮਹੱਤਵਪੂਰਨ ਸਟੇਸ਼ਨਾਂ 'ਤੇ ਰੁਕਦੀ ਹੋਈ ਸਾਹਿਬਾਬਾਦ ਸਟੇਸ਼ਨ ਪਹੁੰਚੇਗੀ। ਇਸ ਦੇ ਰੂਟ ਵਿੱਚ ਮੋਦੀਨਗਰ ਉੱਤਰੀ, ਮੋਦੀਨਗਰ ਦੱਖਣੀ, ਮੁਰਾਦਨਗਰ, ਦੁਹਾਈ ਡਿਪੂ, ਦੁਹਾਈ, ਗੁਲਧਰ ਅਤੇ ਗਾਜ਼ੀਆਬਾਦ ਸਟੇਸ਼ਨ ਸ਼ਾਮਲ ਹਨ। ਵਿਸ਼ੇਸ਼ ਰੂਪ ਤੋਂ ਮੇਰਠ ਦੇ ਟਿਪੀ ਨਗਰ ਅਤੇ ਪਰਤਾਪੁਰ ਖੇਤਰਾਂ ਦੇ ਨਿਵਾਸੀ ਇਸ ਟਰੇਨ ਦਾ ਫ਼ਾਇਦਾ ਲੈ ਸਕਦੇ ਹਨ। ਇਸ ਨਵੀਂ ਰੇਲਗੱਡੀ ਰਾਹੀਂ ਯਾਤਰਾ ਦੇ ਸਮੇਂ ਵਿੱਚ ਵੱਡੀ ਕਮੀ ਆਈ ਹੈ, ਜਿਸ ਨਾਲ ਦੋਵਾਂ ਸ਼ਹਿਰਾਂ ਵਿਚਾਲੇ ਬਿਹਤਰ ਸੰਪਰਕ ਯਕੀਨੀ ਹੋਵੇਗਾ।

ਇਹ ਵੀ ਪੜ੍ਹੋ ਸਕੂਲ ਅਧਿਆਪਕ ਦੀ ਸ਼ਰਮਨਾਕ ਘਟਨਾ : 5ਵੀਂ ਜਮਾਤ ਦੀ ਬੱਚੀ ਨੂੰ ਵਾਲਾਂ ਤੋਂ ਫੜ ਧੂਹ-ਧੂਹ ਕੁੱਟਿਆ

ਜਾਣੋ ਸਫ਼ਰ ਦਾ ਕਿਰਾਇਆ
ਇਸ ਨਵੀਂ ਟਰੇਨ ਨਾਲ ਰੇਲਵੇ ਨੇ ਕਿਰਾਏ 'ਚ ਵੀ ਰਾਹਤ ਦਿੱਤੀ ਹੈ। ਗਾਜ਼ੀਆਬਾਦ ਤੋਂ ਮੇਰਠ ਤੱਕ ਸਫ਼ਰ ਕਰਨ ਲਈ ਸਟੈਂਡਰਡ ਕਲਾਸ ਦਾ ਕਿਰਾਇਆ 90 ਰੁਪਏ ਰੱਖਿਆ ਗਿਆ ਹੈ, ਜਦਕਿ ਸਾਹਿਬਾਬਾਦ ਤੋਂ ਮੇਰਠ ਦੱਖਣ ਤੱਕ ਦਾ ਕਿਰਾਇਆ 110 ਰੁਪਏ ਹੋਵੇਗਾ। ਇਹ ਕਿਰਾਇਆ ਯਾਤਰੀਆਂ ਨੂੰ ਸਸਤੀ ਅਤੇ ਸੁਵਿਧਾਜਨਕ ਯਾਤਰਾ ਸਹੂਲਤਾਂ ਪ੍ਰਦਾਨ ਕਰੇਗਾ। ਵੈਸ਼ਾਲੀ ਮੈਟਰੋ ਸਟੇਸ਼ਨ ਸਾਹਿਬਾਬਾਦ ਸਟੇਸ਼ਨ ਦੇ ਨੇੜੇ ਸਥਿਤ ਹੈ, ਜਿੱਥੋਂ ਦਿੱਲੀ ਦੇ ਕਿਸੇ ਵੀ ਸਥਾਨ 'ਤੇ ਜਾਣ ਲਈ ਮੈਟਰੋ ਦੀ ਸਹੂਲਤ ਉਪਲਬਧ ਹੈ। ਅਗਲੇ ਜ਼ਿਲ੍ਹਿਆਂ ਤੱਕ ਪਹੁੰਚਣ ਲਈ ਮੇਰਠ ਸਾਊਥ ਸਟੇਸ਼ਨ ਤੋਂ ਬੱਸ ਅਤੇ ਆਟੋ ਦੀਆਂ ਸਹੂਲਤਾਂ ਵੀ ਉਪਲਬਧ ਹਨ। ਇਸ ਨਵੀਂ ਟਰੇਨ ਨਾਲ ਨਾ ਸਿਰਫ਼ ਸਫ਼ਰ ਦੀ ਰਫ਼ਤਾਰ ਵਧੇਗੀ ਸਗੋਂ ਯਾਤਰੀਆਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ।

ਇਹ ਵੀ ਪੜ੍ਹੋ Assembly Election: 10 ਸਾਲਾਂ ਬਾਅਦ ਬਦਲੇਗੀ ਜੰਮੂ-ਕਸ਼ਮੀਰ ਦੀ ਤਸਵੀਰ! ਜਾਣੋ ਹਰਿਆਣਾ 'ਚ ਹਾਲ

ਸ਼ਹਿਰਾਂ ਵਿਚਕਾਰ ਬਿਹਤਰ ਸੰਪਰਕ
ਗਾਜ਼ੀਆਬਾਦ ਤੋਂ ਮੇਰਠ ਦੱਖਣ ਤੱਕ ਨਮੋ ਭਾਰਤ ਟਰੇਨ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਨਵਾਂ ਰੂਟ ਮਿਲ ਗਿਆ ਹੈ। ਇਸ ਨਵੀਂ ਸਹੂਲਤ ਕਾਰਨ ਯਾਤਰਾ ਦੇ ਸਮੇਂ ਵਿਚ ਕਾਫੀ ਕਮੀ ਆਈ ਹੈ, ਜਿਸ ਨਾਲ ਯਾਤਰੀਆਂ ਨੂੰ ਆਰਾਮਦਾਇਕ ਅਤੇ ਤੇਜ਼ ਯਾਤਰਾ ਦਾ ਅਨੁਭਵ ਮਿਲੇਗਾ। ਸਫ਼ਰ ਦੀ ਸੌਖ ਅਤੇ ਤੇਜ਼ ਰਫ਼ਤਾਰ ਨਾਲ ਯਾਤਰੀਆਂ ਲਈ ਆਪਣੀ ਮੰਜ਼ਿਲ 'ਤੇ ਪਹੁੰਚਣਾ ਆਸਾਨ ਹੋਵੇਗਾ ਅਤੇ ਟ੍ਰੈਫਿਕ ਜਾਮ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇਗਾ। ਇਸ ਨਵੀਂ ਰੇਲਗੱਡੀ ਦੇ ਆਉਣ ਨਾਲ ਗਾਜ਼ੀਆਬਾਦ ਅਤੇ ਮੇਰਠ ਵਿਚਕਾਰ ਯਾਤਰਾ ਦੀ ਸਹੂਲਤ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ। ਇਹ ਪਹਿਲਕਦਮੀ ਦੋਵਾਂ ਸ਼ਹਿਰਾਂ ਵਿਚਕਾਰ ਬਿਹਤਰ ਸੰਪਰਕ ਨੂੰ ਯਕੀਨੀ ਬਣਾਉਂਦੀ ਹੈ ਅਤੇ ਯਾਤਰਾ ਲਈ ਇੱਕ ਨਵੀਂ ਪ੍ਰੇਰਣਾ ਪ੍ਰਦਾਨ ਕਰਦੀ ਹੈ।

ਇਹ ਵੀ ਪੜ੍ਹੋ ਬਾਥਰੂਮ ਕਰਨ ਗਏ ਵਿਅਕਤੀ ਨੂੰ ਸੁੰਨਸਾਨ ਜਗ੍ਹਾ ਤੋਂ ਮਿਲਿਆ ਸੂਟਕੇਸ, ਖੋਲ੍ਹਦੇ ਸਾਰ ਉੱਡ ਗਏ ਉਸ ਦੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News