ਭਾਰਤ 'ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ' 'ਚ ਮਦਦਗਾਰ ਸਾਬਤ ਹੋ ਸਕਦਾ : ਸਰਨਾ

05/02/2018 3:57:13 AM

ਵਾਸ਼ਿੰਗਟਨ — ਅਮਰੀਕਾ 'ਚ ਭਾਰਤ ਦੇ ਸੀਨੀਅਰ ਡਿਪਲੋਮੈਟ ਨੇ ਕਿਹਾ ਹੈ ਕਿ ਆਪਣੀ ਮਜ਼ਬੂਤ ਅਰਥਵਿਵਸਥਾ ਦੇ ਦਮ 'ਤੇ ਭਾਰਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਦੇ 'ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ' ਦੇ ਵਾਅਦੇ ਨੂੰ ਆਖਰੀ ਰੂਪ ਦੇਣ 'ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਅਮਰੀਕਾ 'ਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ ਨੇ ਸੋਮਵਾਰ ਨੂੰ 'ਏਸ਼ੀਆ ਗਰੁੱਪ' ਦੇ ਨਾਲ ਪੋਸਕਾਸਟ ਬਿਆਨ 'ਚ ਕਿਹਾ ਕਿ ਇਕ ਨਜ਼ਰ 'ਚ ਟਰੰਪ ਪ੍ਰਸ਼ਾਸਨ ਦੀ 'ਅਮਰੀਕਾ ਫਸਟ' ਅਤੇ 'ਮੇਕ ਇਨ ਇੰਡੀਆ' ਦੀ ਪਹਿਲ 'ਇਕ-ਦੂਜੇ ਤੋਂ ਅੱਗੇ ਨਿਕਲਣ ਵਾਲੀ ਗੱਲ' ਪ੍ਰਤੀਤ ਹੋ ਸਕਦੀ ਹੈ। ਪਰ ਜਦੋਂ ਦੋਹਾਂ ਅਰਥਵਿਵਸਥਾਵਾਂ 'ਚ ਵਸਨੀਕ ਸੰਭਾਵਨਾਵਾਂ ਨੂੰ ਦੇਖਦੇ ਹਾਂ ਤੋਂ ਇਕ-ਦੂਜੇ ਨੂੰ ਮਦਦ ਦੀ ਗੁਜਾਇੰਸ਼ ਵਧ ਜਾਂਦੀ ਹੈ।
ਸਰਨਾ ਨੇ ਕਿਹਾ, 'ਮੈਂ ਅਮਰੀਕਾ ਦੀ ਗੱਲ ਨਹੀਂ ਕਰਾ ਪਰ ਜਿੱਥੇ ਤੱਕ ਭਾਰਤ ਦਾ ਸਵਾਲ ਹੈ ਤਾਂ ਸਾਡੀ ਅਰਥਵਿਵਸਥਾ ਅਜਿਹੀ ਸਥਿਤੀ 'ਚ ਹੈ ਜਿੱਥੇ ਨਾਂ ਅਸੀਂ ਸਿਰਫ ਆਪਣੀ ਮਦਦ ਕਰ ਸਕਦੇ ਹਾਂ ਬਲਕਿ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ 'ਚ ਹੀ ਸਹਾਇਤ ਸਾਬਤ ਹੋ ਸਕਦੇ ਹਾਂ।'


Related News