ਕੋਰੋਨਾ ਮਰੀਜ਼ਾਂ ਲਈ ਵੱਡੀ ਖ਼ਬਰ; ਹੁਣ ਨੇਜਲ ਸਪ੍ਰੇਅ ਨਾਲ ਹੋਵੇਗਾ ਇਲਾਜ

Wednesday, Feb 09, 2022 - 01:41 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਲਈ ਵੱਡੀ ਖ਼ੁਸ਼ਖਬਰੀ ਹੈ। ਹੁਣ ਸੂਈ ਜਾਂ ਦਵਾਈ ਨਾਲ ਨਹੀਂ ਸਗੋਂ ਨੇਜਲ ਸਪ੍ਰੇਅ ਨਾਲ ਇਲਾਜ ਹੋਵੇਗਾ। ਮੁੰਬਈ ਸਥਿਤ ਗਲੋਬਲ ਫਾਰਮਾ ਕੰਪਨੀ ਗਲੇਨਮਾਰਕ ਨੇ ਕੋਵਿਡ-19 ਤੋਂ ਪੀੜਤ ਬਾਲਗ ਰੋਗੀਆਂ ਦੇ ਇਲਾਜ ਲਈ ਕੈਨੇਡੀਅਨ ਕੰਪਨੀ SaNOtize ਨਾਲ ਸਾਂਝੇਦਾਰੀ ਕਰ ਕੇ ਭਾਰਤ ’ਚ ਪਹਿਲੀ ਨੇਜਲ ਸਪ੍ਰੇਅ ਲਾਂਚ ਕੀਤਾ ਹੈ। ਇਸ ਨੇਜਲ ਸਪ੍ਰੇਅ ਦਾ ਨਾਂ ਫੈਬੀਸਪ੍ਰੇਅ ਹੈ। ਇਹ ਸਪ੍ਰੇਅ ਉਨ੍ਹਾਂ ਬਾਲਗਾਂ ਲਈ ਹੈ, ਜਿਨ੍ਹਾਂ ਦੇ ਕੋਰੋਨਾ ਤੋਂ ਪੀੜਤ ਹੋਣ ’ਤੇ ਗੰਭੀਰ ਰੂਪ ਨਾਲ ਬੀਮਾਰ ਹੋਣ ਦਾ ਖ਼ਤਰਾ ਹੈ। ਨੀਟ੍ਰਿਕ ਆਕਸਾਈਡ ਨੇਜਲ ਸਪ੍ਰੇਅ (ਨੱਕ ਦੇ ਜ਼ਰੀਏ ਲਈ ਜਾਣ ਵਾਲੀ ਦਵਾਈ) ਹੈ। 

PunjabKesari

ਮੁੰਬਈ ਸਥਿਤ ਗਲੋਬਲ ਫਾਰਮਾ ਕੰਪਨੀ ਗਲੇਨਮਾਰਕ ਕੰਪਨੀ ਨੇ ਆਪਣੇ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਕੋਵਿਡ-19 ਵਾਇਰਸ ਨੂੰ ਮਾਰ ਦੇਵੇਗਾ। ਪਰੀਖਣ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ 24 ਘੰਟਿਆਂ ’ਚ ਵਾਇਰਸ ਦੇ 94 ਫ਼ੀਸਦੀ ਅਤੇ 48 ਘੰਟਿਆਂ ’ਚ 99 ਫ਼ੀਸਦੀ ਘੱਟ ਕਰਨ ਦਾ ਸਫ਼ਲਤਾਪੂਰਵਕ ਪ੍ਰਦਰਸ਼ਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਉਤਪਾਦ ਮਰੀਜ਼ਾਂ ਵਲੋਂ ਸੁਰੱਖਿਅਤ ਅਤੇ ਚੰਗੀ ਤਰ੍ਹਾਂ ਨਾਲ ਸਹਿਣ ’ਤੇ ਕੀਤਾ ਗਿਆ ਹੈ। ਇਸ ਨੇਜਲ ਸਪ੍ਰੇਅ ਨੂੰ ਦਵਾਈ ਰੈਗੂਲੇਟਰੀ ਤੋਂ ਉਤਪਾਦ ਅਤੇ ਮਾਰਕੀਟਿੰਗ ਲਈ ਮਨਜ਼ੂਰੀ ਵੀ ਮਿਲ ਚੁੱਕੀ ਹੈ। ਛੇਤੀ ਹੀ ਇਹ ਮੈਡੀਕਲ ਸਟੋਰਜ਼ ’ਚ ਉਪਲੱਬਧ ਹੋਵੇਗੀ।

PunjabKesari

ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਨੇਜਲ ਸਪ੍ਰੇਅ ਨੱਕ ਅੰਦਰ ਪਾਈ ਜਾਂਦੀ ਹੈ ਤਾਂ ਇਹ ਵਾਇਰਸ ਖਿਲਾਫ ਲੜਾਈ ਦੇ ਰੂਪ ਵਿਚ ਕੰਮ ਕਰੇਗੀ ਅਤੇ ਵਾਇਰਸ ਨੂੰ ਮਾਰ ਦੇਵੇਗੀ। ਇਹ ਨੇਜਲ ਸਪ੍ਰੇਅ ਵਾਇਰਸ ਨੂੰ ਫੇਫੜਿਆਂ ’ਚ ਫੈਲਣ ਤੋਂ ਰੋਕੇਗੀ। ਦੱਸ ਦੇਈਏ ਕਿ ਮੌਜੂਦਾ ਸਮੇਂ ਵਿਚ ਭਾਰਤ ਦੇ ਕੋਵਿਡ ਵੈਕਸੀਨ ਦੇ ਰੂਪ ’ਚ ਕੋਵਿਸ਼ੀਲਡ ਜੋ ਕਿ ਸੀਰਮ ਇੰਸਟੀਚਿਊਟ ਅਤੇ ਐਸਟ੍ਰੇਜੇਨੇਕਾ ਵਲੋਂ ਬਣਾਈ ਹੈ ਅਤੇ ਬਾਇਓਟੈਕ ਦੀ ਕੋਵੈਕਸੀਨ ਸ਼ਾਮਲ ਹੈ। ਬੁੱਧਵਾਰ ਸਵੇਰ ਤੱਕ ਦੇਸ਼ ਭਰ ਵਿਚ 170.9 ਕਰੋੜ ਤੋਂ ਵੱਧ ਖ਼ੁਰਾਕਾਂ ਲੋਕਾਂ ਨੂੰ ਲੱਗ ਚੁੱਕੀਆਂ ਹਨ।


Tanu

Content Editor

Related News