ਟਰੰਪ ਦੇ ‘ਸ਼ਾਂਤੀ ਬੋਰਡ’ ’ਤੇ ਭਾਰਤ ਨੇ ਸਾਧੀ ਚੁੱਪੀ, ਪਾਕਿਸਤਾਨ ਅਤੇ ਇਜ਼ਰਾਈਲ ਨੇ ਦਿੱਤੀ ਸਹਿਮਤੀ
Thursday, Jan 22, 2026 - 09:30 AM (IST)
ਨਵੀਂ ਦਿੱਲੀ/ਇਸਲਾਮਾਬਾਦ/ਯੇਰੂਸ਼ਲਮ (ਏਜੰਸੀਆਂ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸਤਾਵਿਤ ‘ਸ਼ਾਂਤੀ ਬੋਰਡ’ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ’ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਭਾਰਤ ਨੇ ਇਸ ਬੋਰਡ ਵਿਚ ਸ਼ਾਮਲ ਹੋਣ ਦੇ ਸੱਦੇ ’ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ, ਜਦਕਿ ਪਾਕਿਸਤਾਨ ਅਤੇ ਇਜ਼ਰਾਈਲ ਨੇ ਇਸ ਵਿਚ ਸ਼ਾਮਲ ਹੋਣ ਦੀ ਸਹਿਮਤੀ ਦੇ ਦਿੱਤੀ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਮਿਲਿਆ ਹੈ। ਸੂਤਰਾਂ ਅਨੁਸਾਰ, ਨਵੀਂ ਦਿੱਲੀ ਇਸ ਪਹਿਲ ਦੇ ਸੰਵੇਦਨਸ਼ੀਲ ਅਤੇ ਰਣਨੀਤਕ ਪਹਿਲੂਆਂ ਦਾ ਡੂੰਘਾਈ ਨਾਲ ਅਧਿਐਨ ਕਰ ਰਹੀ ਹੈ। ਟਰੰਪ ਵੀਰਵਾਰ ਨੂੰ ਦਾਵੋਸ ਵਿਚ ਵਿਸ਼ਵ ਆਰਥਿਕ ਮੰਚ ਦੌਰਾਨ ਬੋਰਡ ਦੀ ਰੂਪਰੇਖਾ ਅਤੇ ਚਾਰਟਰ ਦਾ ਐਲਾਨ ਕਰਨਗੇ। ਇਸ ਦੌਰਾਨ ਪਾਕਿਸਤਾਨ ਨੇ ਗਾਜ਼ਾ ਵਿਚ ਸ਼ਾਂਤੀ, ਮੁੜ-ਨਿਰਮਾਣ ਅਤੇ ਆਰਥਿਕ ਸੁਧਾਰ ਦੇ ਯਤਨਾਂ ਦੇ ਸਮਰਥਨ ਵਿਚ ‘ਗਾਜ਼ਾ ਲਈ ਸ਼ਾਂਤੀ ਬੋਰਡ’ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉੱਥੇ ਹੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ੁਰੂਆਤੀ ਇਤਰਾਜ਼ਾਂ ਦੇ ਬਾਵਜੂਦ ਬੋਰਡ ਵਿਚ ਸ਼ਾਮਲ ਹੋਣ ’ਤੇ ਸਹਿਮਤੀ ਪ੍ਰਗਟਾ ਦਿੱਤੀ ਹੈ।
ਇਹ ਵੀ ਪੜ੍ਹੋ: 20 ਸਾਲਾਂ ਬਾਅਦ ਧਰਤੀ ਨਾਲ ਟਕਰਾਇਆ ਸ਼ਕਤੀਸ਼ਾਲੀ 'ਸੂਰਜੀ ਤੂਫ਼ਾਨ', ਕੀ ਰੁਕ ਜਾਵੇਗੀ ਦੁਨੀਆ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
