ਇਲਾਜ ਲਈ ਪਸੰਦੀਦਾ ਦੇਸ਼ ਬਣਿਆ ਭਾਰਤ! ਅਮਰੀਕਾ-ਆਸਟ੍ਰੇਲੀਆ ਤੋਂ ਵੀ ਆ ਰਹੇ ਮਰੀਜ਼

02/12/2018 5:46:20 AM

ਨਵੀਂ ਦਿੱਲੀ— ਵਿਦੇਸ਼ੀਆਂ ਲਈ ਭਾਰਤ ਬੀਮਾਰੀ ਦਾ ਇਲਾਜ ਕਰਵਾਉਣ ਲਈ ਪਸੰਦੀਦਾ ਦੇਸ਼ ਬਣਦਾ ਜਾ ਰਿਹਾ ਹੈ। ਮੈਡੀਕਲ ਖੇਤਰ ਵਿਚ ਭਾਰਤ ਦੀ ਪ੍ਰਸਿੱਧੀ ਦੁਨੀਆ ਵਿਚ ਵਧਦੀ ਜਾ ਰਹੀ ਹੈ। ਸਾਲ 2016 ਵਿਚ 1678 ਪਾਕਿਸਤਾਨੀਆਂ ਅਤੇ 296 ਅਮਰੀਕਨ ਲੋਕਾਂ ਸਣੇ 2 ਲੱਖ ਤੋਂ ਜ਼ਿਆਦਾ ਵਿਦੇਸ਼ੀਆਂ ਨੇ ਭਾਰਤ ਆ ਕੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ। 
ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2016 ਵਿਚ ਦੁਨੀਆ ਭਰ ਦੇ 54 ਦੇਸ਼ਾਂ ਦੇ 2,01,009 ਲੋਕਾਂ ਨੂੰ ਮੈਡੀਕਲ ਵੀਜ਼ੇ ਜਾਰੀ ਕੀਤੇ ਗਏ ਹਨ। ਭਾਰਤ ਨੇ 2014 ਵਿਚ ਆਪਣੀ ਵੀਜ਼ਾ ਨੀਤੀ ਨੂੰ ਉਦਾਰ ਬਣਾਇਆ ਹੈ। ਇਕ ਉਦਯੋਗ ਮੰਡਲ ਵਲੋਂ ਕੀਤੇ ਗਏ ਇਕ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਭਾਰਤ ਦਾ ਪ੍ਰਮੁੱਖ ਮੈਡੀਕਲ ਸਥਾਨ ਵਜੋਂ ਉਭਰਨ ਦਾ ਪ੍ਰਾਥਮਿਕ ਕਾਰਨ ਵਿਕਾਸਸ਼ੀਲ ਦੇਸ਼ਾਂ ਦੀ ਤੁਲਨਾ ਵਿਚ ਇਹ ਕਾਫੀ ਘੱਟ ਕੀਮਤ ਵਿਚ ਸਹੀ ਮੈਡੀਕਲ ਸੁਵਿਧਾ ਉਪਲੱਬਧ ਹੋਣਾ ਹੈ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਦੇਸ਼ ਦਾ ਮੈਡੀਕਲ ਟੂਰਿਜ਼ਮ ਤਿੰਨ ਅਰਬ ਡਾਲਰ ਦਾ ਹੋਣ ਦਾ ਅਨੁਮਾਨ ਹੈ, ਜੋ 2020 ਤਕ ਵੱਧ ਕੇ 7-8 ਅਰਬ ਡਾਲਰ ਦਾ ਹੋ ਸਕਦਾ ਹੈ। 
ਅੰਕੜਿਆਂ ਮੁਤਾਬਕ 2016 ਵਿਚ ਸਭ ਤੋਂ ਜ਼ਿਆਦਾ ਮੈਡੀਕਲ ਵੀਜ਼ੇ ਬੰਗਲਾਦੇਸ਼ੀ ਨਾਗਰਿਕਾਂ (99,799) ਨੂੰ ਜਾਰੀ ਕੀਤੇ ਗਏ ਹਨ। ਇਸ ਦੇ ਬਾਅਦ ਅਫਗਾਨਿਸਤਾਨ (33,955), ਇਰਾਕ (13,465), ਓਮਾਨ (12,227), ਉਜਬੇਕਿਸਤਾਨ (4,420), ਨਾਈਜ਼ੀਰੀਆ (4,359) ਸਮੇਤ ਹੋਰ ਦੇਸ਼ ਹਨ। ਇਸ ਦੇ ਨਾਲ ਹੀ 1,678 ਪਾਕਿਸਤਾਨੀਆਂ, 296 ਅਮਰੀਕਾ ਦੇ ਨਾਗਰਿਕਾਂ, ਬ੍ਰਿਟੇਨ ਦੇ 370 ਨਾਗਿਰਕਾਂ, ਰੂਸ ਦੇ 96 ਨਾਗਰਿਕਾਂ ਅਤੇ 75 ਆਸਟ੍ਰੇਲੀਆਈ ਨਾਗਰਿਕਾਂ ਨੂੰ ਵੀ ਮੈਡੀਕਲ ਵੀਜ਼ੇ ਜਾਰੀ ਕੀਤੇ ਗਏ ਹਨ। 
ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ 'ਚੋਂ ਕਈ ਵੀਜ਼ੇ ਤਾਂ ਈ-ਵੀਜ਼ਾ ਪ੍ਰਣਾਲੀ ਤਹਿਤ ਜਾਰੀ ਕੀਤੇ ਗਏ ਹਨ। ਇਸ ਵਿਚ ਭਾਰਤ ਪਹੁੰਚਣ ਤੋਂ ਪਹਿਲਾਂ ਯਾਤਰੀ ਆਨਲਾਈਨ ਦਸਤਾਵੇਜ਼ ਹਾਸਲ ਕਰ ਲੈਂਦੇ ਹਨ। ਇਹ ਯੋਜਨਾ 27 ਨਵੰਬਰ 2014 ਨੂੰ ਸ਼ੁਰੂ ਕੀਤੀ ਗਈ ਸੀ। 


Related News