ਅਮਰੀਕਾ ਲਈ ਭਾਰਤ ਸਭ ਤੋਂ ਮਹੱਤਵਪੂਰਨ ਦੇਸ਼, ਜਲਦ ਹੋਵੇਗਾ ''ਪੈਕਸ ਸਿਲਿਕਾ'' ਗਠਜੋੜ ਦਾ ਹਿੱਸਾ: ਸਰਜੀਓ ਗੋਰ

Monday, Jan 12, 2026 - 05:01 PM (IST)

ਅਮਰੀਕਾ ਲਈ ਭਾਰਤ ਸਭ ਤੋਂ ਮਹੱਤਵਪੂਰਨ ਦੇਸ਼, ਜਲਦ ਹੋਵੇਗਾ ''ਪੈਕਸ ਸਿਲਿਕਾ'' ਗਠਜੋੜ ਦਾ ਹਿੱਸਾ: ਸਰਜੀਓ ਗੋਰ

ਨਵੀਂ ਦਿੱਲੀ-  ਅਮਰੀਕਾ ਦੇ ਨਾਮਜ਼ਦ ਰਾਜਦੂਤ ਸਰਜੀਓ ਗੋਰ ਨੇ ਸੋਮਵਾਰ ਨੂੰ ਭਾਰਤ ਦੇ ਨਾਲ ਸਬੰਧਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਲਈ ਦੁਨੀਆ ਦਾ ਕੋਈ ਵੀ ਦੇਸ਼ ਭਾਰਤ ਜਿੰਨਾ ਮਹੱਤਵਪੂਰਨ ਨਹੀਂ ਹੈ। ਨਵੀਂ ਦਿੱਲੀ ਵਿਖੇ ਆਪਣਾ ਕਾਰਜਭਾਰ ਸੰਭਾਲਦਿਆਂ ਉਨ੍ਹਾਂ ਸੰਕੇਤ ਦਿੱਤੇ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਸਾਲ ਇੱਕ ਵਾਰ ਫਿਰ ਭਾਰਤ ਦੇ ਦੌਰੇ 'ਤੇ ਆ ਸਕਦੇ ਹਨ। 

ਮੋਦੀ-ਟਰੰਪ ਦੀ ਦੋਸਤੀ ਅਤੇ ਵਪਾਰਕ ਸਮਝੌਤਾ

ਸਰਜੀਓ ਗੋਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਬੰਧਾਂ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਦੋਸਤੀ ਬਿਲਕੁਲ ਸੱਚੀ ਹੈ। ਉਨ੍ਹਾਂ ਕਿਹਾ ਕਿ ਸੱਚੇ ਦੋਸਤਾਂ ਵਿਚਕਾਰ ਅਸਹਿਮਤੀ ਹੋ ਸਕਦੀ ਹੈ, ਪਰ ਉਹ ਹਮੇਸ਼ਾ ਆਪਣੇ ਮਤਭੇਦ ਸੁਲਝਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਦੇਸ਼ ਵਪਾਰਕ ਸਮਝੌਤੇ ਨੂੰ ਮਜ਼ਬੂਤ ਕਰਨ ਲਈ ਸਰਗਰਮੀ ਨਾਲ ਗੱਲਬਾਤ ਕਰ ਰਹੇ ਹਨ ਅਤੇ ਇਸ ਸਬੰਧੀ ਮੰਗਲਵਾਰ ਨੂੰ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਫ਼ੋਨ 'ਤੇ ਗੱਲਬਾਤ ਹੋਣੀ ਤੈਅ ਹੈ।

'ਪੈਕਸ ਸਿਲਿਕਾ' ਗਠਜੋੜ ਵਿਚ ਸ਼ਾਮਲ ਹੋਵੇਗਾ ਭਾਰਤ

ਇਸ ਮੌਕੇ ਇੱਕ ਵੱਡਾ ਐਲਾਨ ਕਰਦਿਆਂ ਗੋਰ ਨੇ ਦੱਸਿਆ ਕਿ ਭਾਰਤ ਅਗਲੇ ਮਹੀਨੇ 'ਪੈਕਸ ਸਿਲਿਕਾ' (Pax Silica) ਗਠਜੋੜ ਦਾ ਪੂਰਨ ਮੈਂਬਰ ਬਣੇਗਾ। ਇਹ ਅਮਰੀਕਾ ਦੀ ਅਗਵਾਈ ਵਾਲੀ ਇੱਕ ਰਣਨੀਤਕ ਪਹਿਲ ਹੈ, ਜਿਸਦਾ ਉਦੇਸ਼ ਇੱਕ ਸੁਰੱਖਿਅਤ ਅਤੇ ਨਵੀਨਤਾ-ਆਧਾਰਿਤ ਸਿਲਿਕਨ ਸਪਲਾਈ ਚੇਨ ਤਿਆਰ ਕਰਨਾ ਹੈ।

ਸੁਰੱਖਿਆ ਅਤੇ ਸਿਹਤ ਖੇਤਰ ਵਿਚ ਸਹਿਯੋਗ

ਰਾਜਦੂਤ ਨੇ ਕਿਹਾ ਕਿ ਹਾਲਾਂਕਿ ਵਪਾਰ ਸਾਡੇ ਸਬੰਧਾਂ ਲਈ ਬਹੁਤ ਮਹੱਤਵਪੂਰਨ ਹੈ ਪਰ ਅਸੀਂ ਸੁਰੱਖਿਆ, ਅੱਤਵਾਦ ਵਿਰੋਧ, ਊਰਜਾ, ਤਕਨਾਲੋਜੀ, ਸਿੱਖਿਆ ਅਤੇ ਸਿਹਤ ਵਰਗੇ ਹੋਰ ਮਹੱਤਵਪੂਰਨ ਖੇਤਰਾਂ 'ਤੇ ਵੀ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ। ਉਨ੍ਹਾਂ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਦੱਸਦਿਆਂ ਕਿਹਾ ਕਿ ਇਸ ਰਿਸ਼ਤੇ ਨੂੰ ਅੰਤਿਮ ਪੜਾਅ ਤੱਕ ਪਹੁੰਚਾਉਣਾ ਕੋਈ ਸੌਖਾ ਕੰਮ ਨਹੀਂ ਹੈ, ਪਰ ਅਸੀਂ ਇਸ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ ਹਾਂ।


author

Sunaina

Content Editor

Related News