ਅੱਤਵਾਦ ਦੀਆਂ ਚੁਣੌਤੀਆਂ ਨੂੰ ਸਿੱਧੇ ਤਰੀਕੇ ਨਾਲ ਜਵਾਬ ਦੇ ਰਿਹੈ ਭਾਰਤ : ਨਰਿੰਦਰ ਮੋਦੀ
Monday, Aug 16, 2021 - 12:16 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸਥਾਰਵਾਦ ਦੀ ਨੀਤੀ ਲਈ ਚੀਨ ਅਤੇ ਅੱਤਵਾਦ ਦੇ ਮੁੱਦੇ ’ਤੇ ਪਾਕਿਸਤਾਨ ’ਤੇ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੋਹਾਂ ਚੁਣੌਤੀਆਂ ਦਾ ਮੂੰਹ ਤੋੜ ਜਵਾਬ ਦੇ ਰਿਹਾ ਹੈ। ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੋਈ ਰੁਕਾਵਟ 21ਵੀਂ ਸਦੀ ਦੇ ਭਾਰਤ ਦੇ ਸੁਫ਼ਨੇ ਨੂੰ ਪੂਰਾ ਕਰਨ ਤੋਂ ਨਹੀਂ ਰੋਕ ਸਕਦੀ।
ਇਹ ਵੀ ਪੜ੍ਹੋ : ਹੈਰਾਨੀਜਨਕ ਮਾਮਲਾ : ਸੱਪ ਨੇ ਡੱਸਿਆ ਤਾਂ ਸ਼ਖਸ ਨੇ ਦੰਦਾਂ ਨਾਲ ਚਬਾ ਕੇ ਲਿਆ ਬਦਲਾ, ਸੱਪ ਦੀ ਮੌਤ
ਚੀਨ ਅਤੇ ਪਾਕਿਸਤਾਨ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ,‘‘ਅੱਜ ਦੁਨੀਆ ਭਾਰਤ ਨੂੰ ਇਕ ਨਵੀਂ ਦ੍ਰਿਸ਼ਟੀ ਨਾਲ ਦੇਖ ਰਹੀ ਹੈ ਅਤੇ ਇਸ ਦ੍ਰਿਸ਼ਟੀ ਦੇ 2 ਮਹੱਤਵਪੂਰਨ ਪਹਿਲੂ ਹਨ। ਇਕ ਅੱਤਵਾਦ ਅਤੇ ਦੂਜਾ ਵਿਸਥਾਰਵਾਦ। ਭਾਰਤ ਇਨ੍ਹਾਂ ਦੋਹਾਂ ਚੁਣੌਤੀਆਂ ਨਾਲ ਲੜ ਰਿਹਾ ਹੈ ਅਤੇ ਬਹੁਤ ਹਿੰਮਤ ਨਾਲ ਜਵਾਬ ਵੀ ਦੇ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਅੱਜ ਆਪਣਾ ਲੜਾਕੂ ਜਹਾਜ਼, ਪਣਡੁੱਬੀ ਅਤੇ ਗਗਨਯਾਨ ਵੀ ਬਣਾ ਰਿਹਾ ਹੈ ਅਤੇ ਇਹ ਸਵਦੇਸ਼ੀ ਉਤਪਾਦਨ ’ਚ ਭਾਰਤ ਦੇ ਸਮਝਦਾਰੀ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ,‘‘21ਵੀਂ ਸਦੀ ’ਚ ਭਾਰਤ ਦੇ ਸੁਫ਼ਨਿਆਂ ਅਤੇ ਇੱਛਾਵਾਂ ਪੂਰੀਆਂ ਕਰਨ ਤੋਂ ਕੋਈ ਵੀ ਰੁਕਾਵਟ ਰੋਕ ਨਹੀਂ ਸਕਦੀ। ਸਾਡੀ ਤਾਕਤ ਸਾਡੀ ਜੀਵਨਸ਼ਕਤੀ ਹੈ, ਸਾਡੀ ਤਾਕਤ ਸਾਡੀ ਇਕਜੁਟਤਾ ਹੈ। ਸਾਡੀ ਜੀਵਨ ਸ਼ਕਤੀ, ਰਾਸ਼ਟਰ ਪ੍ਰਥਮ ਸਦੈਵ ਪ੍ਰਥਮ ਦੀ ਭਾਵਨਾ ਹੈ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ