ਭਾਰਤੀ ਮੂਲ ਦੀ ਅਮਰੀਕੀ ਪ੍ਰੋਫੈਸਰ ਭ੍ਰਮਰ ਮੁਖਰਜੀ ਦਾ ਦਾਅਵਾ, ਭਾਰਤ 'ਚ ਆ ਚੁੱਕੀ ਹੈ ਕੋਰੋਨਾ ਦੀ ਤੀਜੀ ਲਹਿਰ
Friday, Jan 07, 2022 - 01:26 PM (IST)
ਨੈਸ਼ਨਲ ਡੈਸਕ– ਭਾਰਤ ’ਚ ਕੋਰੋਨਾ ਅਤੇ ਓਮੀਕਰੋਨ ਦੇ ਵਧਦੇ ਮਾਮਲਿਆਂ ’ਤੇ ਅਮਰੀਕਾ ਦੀ ਯੂਨੀਵਰਸਿਟੀ ਆਫ ਮਿਸ਼ੀਗਨ ’ਚ ਬਾਇਓਸਟੈਟਿਸਟਿਕਸ ਦੀ ਪ੍ਰੋਫੈਸਰ ਭ੍ਰਮਰ ਮੁਖਰਜੀ ਨੇ ਕਿਹਾ ਕਿ ਉਥੇ ਮਹਾਮਾਰੀ ਦੀ ਤੀਜੀ ਲਹਿਰ ਆ ਚੁੱਕੀ ਹੈ। ਭ੍ਰਮਰ ਮੁਖਰਜੀ ਨੇ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਭਾਰਤ ’ਚ ਕੋਰੋਨਾ ਦੇ ਮਾਮਲਿਆਂ ’ਤੇ ਨਜ਼ਰ ਰੱਖ ਰਹੀ ਹੈ ਅਤੇ ਮੌਜੂਦਾ ਹਾਲਾਤ ਨੂੰ ਵੇਖ ਕੇ ਲਗਦਾ ਹੈ ਕਿ ਉਥੇ ਤੀਜੀ ਲਹਿਰ ਦੀ ਸ਼ੁਰੂਆਤ ਹੋ ਗਈ ਹੈ।
ਇਹ ਵੀ ਪੜ੍ਹੋ– ਇਸ 84 ਸਾਲਾ ਬਜ਼ੁਰਗ ਨੇ 12 ਵਾਰ ਲਗਵਾਇਆ ਕੋਰੋਨਾ ਦਾ ਟੀਕਾ! ਕਾਰਨ ਜਾਣ ਹੋ ਜਾਓਗੇ ਹੈਰਾਨ
ਟੈਲੀਗ੍ਰਾਫ ਨੂੰ ਦਿੱਤੀ ਇਕ ਇੰਟਰਵਿਊ ’ਚ ਮੁਖਰਜੀ ਨੇ ਕਿਹਾ ਕਿ ਅਜੇ ਉਹ ਪੱਛਮੀ ਬੰਗਾਲ ਦੇ ਬੀਰਭੂਮ ’ਚ ਸ਼ਾਂਤੀਨਿਕੇਤਨ ਨੇੜੇ ਰੁਪੁਰ ’ਚ ਆਪਣੇ ਮਾਤਾ-ਪਿਤਾ ਦੇ ਫਾਰਮਹਾਊਸ ’ਚ ਆਈ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਓਮੀਕਰੋਨ ਦੀ ਲਹਿਰ ਨੂੰ ਸਾਡੀ ਸਟਡੀ ਦਾ ਅੰਦਾਜ਼ਾ ਕਹਿੰਦਾ ਹੈ ਕਿ ਵਾਇਰਸ ਤੇਜੀ ਨਾਲ ਵਧਿਆ ਹੈ ਅਤੇ ਅਜਿਹੇ ’ਚ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਵੈਕਸੀਨ ਦੀ ਇਕ ਡੋਜ਼ ਲਈ ਹੈ ਜਾਂ ਪਹਿਲਾਂ ਇਨਫੈਕਟਿਡ ਹੋ ਚੁੱਕੇ ਹਨ, ਉਨ੍ਹਾਂ ’ਚੋਂ 50 ਫੀਸਦੀ ਲੋਕ ਓਮੀਕਰੋਨ ਵੇਰੀਐਂਟ ਨਾਲ ਇਨਫੈਕਟਿਡ ਹੋ ਸਕਦੇ ਹਨ।
ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ
ਮੁਖਰਜੀ ਨੇ ਕਿਹਾ ਕਿ ਜੇਕਰ ਅਸੀਂ ਦੱਖਣੀ ਅਫਰੀਕਾ ਦੀ ਗੰਭੀਰਤਾ ’ਤੇ ਗੱਲ ਕਰੀਏ ਤਾਂ ਕੋਰੋਨਾ ਦੀ ਦੂਜੀ ਲਹਿਰ ’ਚ ਜਿੰਨੇ ਲੋਕਾਂ ਦੀ ਮੌਤ ਹੋਈ ਸੀ, ਉਸਦਾ 30 ਤੋਂ 50 ਫੀਸਦੀ ਮੌਤ ਦਾ ਖਦਸ਼ਾ ਓਮੀਕਰੋਨ ਤੋਂ ਹੈ। ਮੁਖਰਜੀ ਨੇ ਕਿਹਾ ਕਿ ਭਾਰਤ ਲਈ ਜੋ ਸਭ ਤੋਂ ਚੰਗੀ ਗੱਲ ਹੈ ਉਹ ਇਹ ਹੈ ਕਿ ਇਥੇ ਵੱਡੀ ਗਿਣਤੀ ’ਚ ਲੋਕਾਂ ਨੂੰ ਵੇਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਭ੍ਰਮਰ ਮੁਖਰਜੀ ਨੇ ਕਿਹਾ ਕਿ ਸਾਡੀ ਸਟਡੀ ਮੁਤਾਬਕ, ਭਾਰਤ ’ਚ ਦੂਜੀ ਲਹਿਰ ਦੌਰਾਨ ਜਿੰਨੀਆਂ ਮੌਤਾਂ ਹੋਈਆਂ ਸਨ, ਉਸ ਦੇ 40 ਫੀਸਦੀ ਮੌਤ ਦਾ ਖਦਸ਼ਾ ਓਮੀਕਰੋਨ ਤੋਂ ਹੈ।
ਇਹ ਵੀ ਪੜ੍ਹੋ– ਦੇਸ਼ 'ਚ ਕੋਰੋਨਾ ਨੇ ਵਧਾਈ ਚਿੰਤਾ, ਪਿਛਲੇ 24 ਘੰਟਿਆਂ 'ਚ ਇਕ ਲੱਖ ਤੋਂ ਵਧ ਮਾਮਲੇ ਆਏ ਸਾਹਮਣੇ