ਦੇਸ਼ ’ਚ ਕੋਰੋਨਾ ਦੀ ਬੇਲਗਾਮ ਹੁੰਦੀ ਸਥਿਤੀ, ਪਹਿਲੀ ਵਾਰ 3 ਹਜ਼ਾਰ ਤੋਂ ਵੱਧ ਮੌਤਾਂ

04/28/2021 10:48:22 AM

ਨਵੀਂ ਦਿੱਲੀ (ਬਿਊਰੋ)— ਭਾਰਤ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਹੁੰਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਭਾਰਤ ’ਚ ਪਹਿਲੀ ਵਾਰ 3293 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਭਾਰਤ ਵਿਚ ਕੁੱਲ ਮੌਤਾਂ ਦਾ ਅੰਕੜਾ ਵੀ 2 ਲੱਖ ਦੇ ਪਾਰ ਹੋ ਗਿਆ ਹੈ। ਇਸ ਤਰ੍ਹਾਂ ਕੋਰੋਨਾ ਕੇਸਾਂ ’ਚ ਵੀ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਭਾਰਤ ’ਚ ਕੁੱਲ 3.62 ਲੱਖ ਕੋਰੋਨਾ ਕੇਸ ਦਰਜ ਕੀਤੇ ਗਏ। ਪਿਛਲੇ ਕਰੀਬ ਇਕ ਹਫ਼ਤੇ ਤੋਂ ਰੋਜ਼ਾਨਾ ਤਿੰਨ ਲੱਖ ਤੋਂ ਵਧੇਰੇ ਕੇਸ ਦਰਜ ਕੀਤਾ ਜਾ ਰਹੇ ਹਨ। ਇਕ ਪਾਸੇ ਕੋਰੋਨਾ ਦੀ ਇਹ ਵੱਧਦੀ ਰਫ਼ਤਾਰ ਹੈ, ਤਾਂ ਦੂਜੇ ਪਾਸੇ ਹਸਪਤਾਲਾਂ ਦਾ ਹਾਲ ਵੀ ਡਰਾਉਣ ਵਾਲਾ ਹੈ। ਹਸਪਤਾਲਾਂ ’ਚ ਬੈੱਡਾਂ ਅਤੇ ਆਕਸੀਜਨ ਦੀ ਭਾਰੀ ਕਿੱਲਤ ਹੈ। ਮਹਾਰਾਸ਼ਟਰ, ਦਿੱਲੀ, ਉੱਤਰ ਪ੍ਰਦੇਸ਼, ਕੇਰਲ, ਪੰਜਾਬ, ਕਰਨਾਟਕ ਆਦਿ ਕਈ ਸੂਬੇ ਹਨ, ਜਿੱਥੇ ਕੋਰੋਨਾ ਕੇਸਾਂ ਦੀ ਗਿਣਤੀ ਵਧੇਰੇ ਹੈ।

ਇਹ ਵੀ ਪੜ੍ਹੋ : ਕੇਂਦਰ ਨੇ ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈੱਕ ਨੂੰ ਕਿਹਾ–ਕੋਰੋਨਾ ਟੀਕੇ ਦੀ ਕੀਮਤ ਘਟਾਓ

 

PunjabKesari

 

ਇਹ ਵੀ ਪੜ੍ਹੋ : ਕੋਰੋਨਾ ਕਾਲ ਦਾ ਸਭ ਤੋਂ ਬੁਰਾ ਦੌਰ; ਮੌਤ ਤੋਂ ਬਾਅਦ ਵੀ ਕਰਨੀ ਪੈ ਰਹੀ ‘ਵਾਰੀ ਦੀ ਉਡੀਕ’

24 ਘੰਟਿਆਂ ਵਿਚ ਕੁੱਲ ਕੇਸ- 3,62,960
24 ਘੰਟਿਆਂ ’ਚ ਕੁੱਲ ਮੌਤਾਂ- 3293
ਸਰਗਰਮ ਕੇਸਾਂ ਦੀ ਗਿਣਤੀ- 29,78,709
ਕੁੱਲ ਕੇਸ- 1,79,97,267
ਕੁੱਲ ਮੌਤਾਂ- 2,01,187
ਕੁੱਲ ਟੀਕਾਕਰਨ- 14,78,27,367

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਕਿਹਾ- ਹੁਣ ਘਰਾਂ ਅੰਦਰ ਵੀ ਮਾਸਕ ਪਹਿਨਣ ਦਾ ਆ ਗਿਆ ਹੈ ਸਮਾਂ

ਦੱਸਣਯੋਗ ਹੈ ਕਿ ਭਾਰਤ ਵਿਚ ਪਿਛਲੇ ਇਕ ਸਾਲ ਤੋਂ ਕੋਰੋਨਾ ਕਹਿਰ ਵਰ੍ਹਾ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਬੇਲਗਾਮ ਹੁੰਦਾ ਜਾ ਰਿਹਾ ਹੈ। ਹੁਣ ਕੋਰੋਨਾ ਕਾਰਨ ਮੌਤਾਂ ਦਾ ਅੰਕੜਾ ਵੀ ਵਧੇਰੇ ਹੋ ਗਿਆ ਹੈ। ਅਧਿਕਾਰਤ ਰੂਪ ਨਾਲ ਮੌਤਾਂ ਦਾ ਅੰਕੜਾ 2 ਲੱਖ ਨੂੰ ਪਾਰ ਕਰ ਗਿਆ ਹੈ। 


Tanu

Content Editor

Related News