ਭਾਰਤ ਨੇ OIC ਦੇ ਜਨਰਲ ਸਕੱਤਰ ਵੱਲੋਂ POK ਦਾ ਦੌਰਾ ਕਰਨ 'ਤੇ ਦਿੱਤੀ ਤਿੱਖੀ ਪ੍ਰਤੀਕਿਰਿਆ
Tuesday, Dec 13, 2022 - 12:56 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦਾ ਦੌਰਾ ਕਰਨ ਅਤੇ ਜੰਮੂ ਕਸ਼ਮੀਰ 'ਤੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਦੇ ਜਨਰਲ ਸਕੱਤਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਭਾਰਤ ਨੇ ਕਿਹਾ ਕਿ ਇਸ ਸੰਗਠਨ ਦਾ ਪੀ.ਓ.ਕੇ. ਨਾਲ ਜੁੜੇ ਮਾਮਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ 2022 'ਚ ਹੁਣ ਤੱਕ ਮਾਰੇ ਗਏ ਹਨ 56 ਵਿਦੇਸ਼ੀ ਅੱਤਵਾਦੀ : ਦਿਲਬਾਗ ਸਿੰਘ
ਆਈ.ਓ.ਸੀ. ਦੇ ਜਨਰਲ ਸਕੱਤਰ ਐੱਚ. ਬ੍ਰਾਹਿਮ ਤਾਹਾ ਦੇ ਪੀ.ਓ.ਕੇ. ਦੌਰੇ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ,''ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਕਰਨ ਦੀ ਓ.ਆਈ.ਸੀ. ਅਤੇ ਉਸ ਦੇ ਜਨਰਲ ਸਕੱਤਰ ਦੀ ਕੋਸ਼ਿਸ਼ ਪੂਰੀ ਤਰ੍ਹਾਂ ਨਾਲ ਨਾਮਨਜ਼ੂਰ ਹੈ।'' ਉਨ੍ਹਾਂ ਕਿਹਾ ਕਿ ਓ.ਆਈ.ਸੀ. ਫਿਰਕੂ, ਪੱਖਪਾਤ ਦੇ ਗਲਤ ਰੁਖ ਕਾਰਨ ਪਹਿਲਾਂ ਹੀ ਆਪਣੀ ਭਰੋਸੇਯੋਗਤਾ ਗੁਆ ਚੁੱਕਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ